ਫਗਵਾੜਾ ਦੀ ਸਿਆਸਤ ‘ਚ ਤੁਲੀ ਪਰਿਵਾਰ ਦਾ ਸਿਆਸੀ ਕੱਦ ਹੋਇਆ ਉੱਚਾ

ਫਗਵਾੜਾ ਦੀ ਸਿਆਸਤ ‘ਚ ਤੁਲੀ ਪਰਿਵਾਰ ਦਾ ਸਿਆਸੀ ਕੱਦ ਹੋਇਆ ਉੱਚਾ

ਪ੍ਰਿਤਪਾਲ ਕੌਰ ਤੁਲੀ ਬਣੇ ਵਿਧਾਨਸਭਾ ਕਮੇਟੀ ਮੈਂਬਰ

ਗੁਰਦੀਪ ਸਿੰਘ ਤੁਲੀ ਨੂੰ ਲਾਇਆ ਟਰੇਡ ਵਿੰਗ ਦਾ ਕੋਆਰਡੀਨੇਟਰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਦੀ ਸਿਆਸਤ ‘ਚ ਤੁਲੀ ਪਰਿਵਾਰ ਦਾ ਸਿਆਸੀ ਕੱਦ ਉਸ ਸਮੇਂ ਹੋਰ ਉੱਚਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਟੇਟ ਲੀਡਰਸ਼ਿਪ ਵਲੋਂ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਜਾਰੀ ਕੀਤੀ ਆਫਿਸ ਬੈਰੀਅਰ ਦੀ ਲਿਸਟ ਵਿੱਚ ਗੁਰਦੀਪ ਸਿੰਘ ਤੁਲੀ ਅਤੇ ਉਹਨਾਂ ਦੀ ਧਰਮ ਪਤਨੀ ਪ੍ਰਿਤਪਾਲ ਕੌਰ ਤੁਲੀ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਪਾਰਟੀ ਵਲੋਂ ਅੱਜ ਜਾਰੀ ਕੀਤੀ ਅਹੁਦੇਦਾਰਾਂ ਦੀ ਲਿਸਟ ਅਨੁਸਾਰ ਪ੍ਰਿਤਪਾਲ ਕੌਰ ਤੁਲੀ ਨੂੰ ਵਿਧਾਨਸਭਾ ਕਮੇਟੀ ਮੈਂਬਰ ਜਦਕਿ ਗੁਰਦੀਪ ਸਿੰਘ ਤੁਲੀ ਨੂੰ ਟਰੇਡ ਵਿੰਗ ਵਿਧਾਨਸਭਾ ਹਲਕਾ ਫਗਵਾੜਾ ਦਾ ਕੋਆਰਡੀਨੇਟਰ ਐਲਾਨਿਆ ਗਿਆ ਹੈ। ਤੁਲੀ ਪਤੀ-ਪਤਨੀ ਨੇ ਇਸ ਨਿਯੁਕਤੀ ਲਈ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧ ਰਾਮ, ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਤੋਂ ਇਲਾਵਾ ਟਰੇਡ ਵਿੰਗ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਕੁੰਦੀ, ਜਿਲ੍ਹਾ ਕਪੂਰਥਲਾ ਯੋਜਨਾ ਬੋਰਡ ਚੇਅਰਮੈਨ ਲਲਿਤ ਸਕਲਾਨੀ, ਅਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਲੋਕਸਭਾ ਚੋਣਾਂ ਦੌਰਾਨ ਹੋਰ ਵੀ ਤਨਦੇਹੀ ਨਾਲ ਫਗਵਾੜਾ ਵਿਧਾਨਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਲੀਡ ਦੁਆਉਂਦੇ ਹੋਏ ਜਿੱਤ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ। ਇੱਥੇ ਜਿਕਰਯੋਗ ਹੈ ਕਿ ਪਿ੍ਰਤਪਾਲ ਕੌਰ ਤੁਲੀ ਅਤੇ ਗੁਰਦੀਪ ਸਿੰਘ ਤੁਲੀ ਪਿਛਲੇ ਸਮੇਂ ਦੌਰਾਨ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਸਰਗਰਮ ਰਹੇ ਅਤੇ ਵਾਰਡ ਦੇ ਵਿਕਾਸ ‘ਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਹਨਾਂ ਦੀ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਅਹਿਮ ਅਹੁਦਿਆਂ ਨਾਲ ਨਵਾਜਿਆ ਗਿਆ ਹੈ, ਉਸ ਨਾਲ ਯਕੀਨੀ ਤੌਰ ਤੇ ਪਾਰਟੀ ਦੇ ਕੈਡਰ ਵਿਚ ਇਕ ਚੰਗਾ ਸੰਦੇਸ਼ ਜਾਵੇਗਾ ਅਤੇ ਪਾਰਟੀ ਦੇ ਵਲੰਟੀਅਰ ਲੋਕਸਭਾ ਚੋਣਾਂ ਦੌਰਾਨ ਪੂਰੀ ਤਨਦੇਹੀ ਨਾਲ ਮਿਹਨਤ ਕਰਨਗੇ

178 Views