ਅਧਾਰ ਕਾਰਡ ਸਬੰਧੀ ਲਗਾਏ ਗਏ ਕੈਂਪ ਦੌਰਾਨ 37 ਲੋਕਾਂ ਨੇ ਅਪਣੇ ਕੰਮ ਕਰਵਾਏ*

*ਅਧਾਰ ਕਾਰਡ ਸਬੰਧੀ ਲਗਾਏ ਗਏ ਕੈਂਪ ਦੌਰਾਨ 37 ਲੋਕਾਂ ਨੇ ਅਪਣੇ ਕੰਮ ਕਰਵਾਏ*

ਫਗਵਾੜਾ ( ਹਰਦਿਆਲ ਸਿੰਘ ਸੰਧੂ ) ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਵਲੋਂ ਪ੍ਰਧਾਨ ਡਾ ਰਮਨ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕੈਂਪ ਅਧਾਰ ਕਾਰਡ ਬਣਾਉਣ ਸਬੰਧੀ ਨੀਲਾ ਮਾਰਕੀਟ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਵਿਖੇ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਅਧਾਰ ਕਾਰਡ ਕੈਂਪ ਦੌਰਾਨ ਬਜ਼ੁਰਗਾ , ਨੋਜਵਾਨਾਂ ਅਤੇ ਬੱਚਿਆਂ ਵਲੋਂ ਅਧਾਰ ਕਾਰਡ ਚ ਸੋਧ ਜਿਵੇਂ ਪਤਾ ਠੀਕ ਕਰਵਾਉਣਾ , ਜਨਮ ਮਿਤੀ ਠੀਕ ਕਰਵਾਉਣੀ , ਫੋਟੋ , ਬਦਲਣੀ ਹੋਵੇ ਜਾ ਫਿਰ ਅਧਾਰ ਕਾਰਡ ਅਪਡੇਟ ਕਰਵਾਉਣਾ ਹੋਵੇ ਆਦਿ ਤਹਿਤ 37 ਲੋਕਾਂ ਦੇ ਅਧਾਰ ਕਾਰਡ ਸਬੰਧੀ ਕੰਮ ਕੀਤੇ ਗਏ ਇਸ ਮੋਕੇ ਅਮਰੀਕ ਸਿੰਘ , ਵਿੱਕੀ , ਕਰਨੈਲ ਸਿੰਘ , ਸਰਬਜੀਤ ਕੌਰ , ਅਜੇ ਮਹਿਤਾ , ਕਮਲ , ਰੋਹਿਤ ਸੋਨੀ , ਸੀਤਾ ਦੇਵੀ , ਪ੍ਰਿੰਅਕਾ , ਅਜੇ , ਜੀਵਨ , ਜਸਵੀਰ ਕੌਰ , ਅਮਰਜੀਤ ਕੌਰ , ਆਦਿ ਮੌਜੂਦ ਸਨ

57 Views