ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਫਗਵਾੜਾ ਵਿਖੇ ਹੋਇਆ ਸ਼ਾਨਦਾਰ ਪਲੈਟੀਨਮ ਜੁਬਲੀ ਸਮਾਗਮ

ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਫਗਵਾੜਾ ਵਿਖੇ ਹੋਇਆ ਸ਼ਾਨਦਾਰ ਪਲੈਟੀਨਮ ਜੁਬਲੀ ਸਮਾਗਮ

ਕਾਲਜ ਦੇ ਅਲੂਮਨੀ ਇੰਜੀਨੀਅਰਾਂ ਨੇ ਸਾਂਝੀਆਂ ਕੀਤੀਆਂ ਅਭੁੱਲ ਯਾਦਾਂ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਸਤਨਾਮਪੁਰਾ ਫਗਵਾੜਾ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਮੌਕੇ ਪਲੈਟੀਨਮ ਜੁਬਲੀ ਸਮਾਗਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਚੇਅਰਪਰਸਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ । ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰੀਮਤੀ ਵਿਓਮਾ ਢੱਟ ਡਾਇਰੈਕਟਰ ਆਰ.ਈ.ਸੀ, ਸ੍ਰੀਮਤੀ ਰਵਨੀਤ ਕਾਲੜਾ ਜੁਆਇੰਟ ਡਾਇਰੈਕਟਰ ਆਰ.ਈ.ਸੀ ਅਤੇ ਸ੍ਰੀ ਗਗਨਦੀਪ ਸਿੰਘ ਢੱਟ ਡਾਇਰੈਕਟਰ ਅਲਫ਼ਾ ਗਲੋਬਲ ਪ੍ਰੋਗਰਾਮ ਸ਼ਾਮਲ ਹੋਏ। ਸਮਾਗਮ ਦੀ ਆਰੰਭਤਾ ਗੁਰਦੁਆਰਾ ਸ੍ਰੀ ਗਿਆਨਸਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਨਾਲ ਹੋਇਆ। ਉਪਰੰਤ ਕਾਲਜ ਪਿ੍ਰੰਸੀਪਲ ਜਸਵੀਰ ਸਿੰਘ ਨੇ ਪਤਵੰਤਿਆ, ਅਲੂਮਨੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਆਖਦਿਆਂ ਅਲੂਮਨੀ ਦੇ ਸਹਿਯੋਗ ਨਾਲ ਕਰਵਾਏ ਗਏ ਅਤੇ ਚੱਲ ਰਹੇ ਪ੍ਰੋਜੈਕਟਾਂ ਦਾ ਲੇਖਾ-ਜੋਖਾ ਦੱਸਿਆ ਅਤੇ ਸਾਰਿਆਂ ਦਾ ਕਾਲਜ ਦੇ ਵਿਕਾਸ ਵਿਚ ਸਹਿਯੋਗ ਲਈ ਧੰਨਵਾਦ ਕੀਤਾ। ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਪਲੈਟੀਨਮ ਜੁਬਲੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਰਣਵੀਰ ਸਿੰਘ ਐਮ.ਡੀ. ਸੀ.ਈ.ਓ. ਜੀ.ਐਨ.ਏ. ਐਕਸਲ ਨੇ ਆਪਣੇ ਸੰਬੋਧਨ ਵਿੱਚ ਕਾਲਜ ਪੜ੍ਹਾਈ ਸਮੇਂ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਤਿੰਨ ਲੱਖ ਰੁਪਏ ਕਾਲਜ ਵਿਚ ਚੱਲ ਰਹੇ ਪ੍ਰੋਜੈਕਟਾਂ ਲਈ ਭੇਂਟ ਕੀਤੇ। ਉਹਨਾਂ ਨੇ ਕਾਲਜ ਵਿੱਚ ਸੋਲਰ ਸਿਸਟਮ ਲਗਵਾਉਣ ਅਤੇ ਹੋਰ ਪੋ੍ਰਜੈਕਟਾਂ ਲਈ ਸਹਿਯੋਗ ਦਾ ਭਰੋਸਾ ਵੀ ਦਿੱਤਾ । ਕਾਲਜ ਦੇ ਪੁਰਾਣੇ ਵਿਦਿਆਰਥੀ ਇੰਦਰਜੀਤ ਸਿੰਘ ਯੂ.ਕੇ ਵਲੋਂ ਇੱਕ ਲੱਖ 41 ਹਜ਼ਾਰ, ਐਮ.ਐਸ. ਸੱਗੂ ਵਲੋਂ 50 ਹਜ਼ਾਰ, ਗੁਰਚਰਨ ਸਿੰਘ ਵਲੋਂ 70 ਹਜ਼ਾਰ, ਅਮਰਨਾਥ ਕੈਲੇ ਵਲੋਂ 50 ਹਜ਼ਾਰ, ਚਰਨਜੀਤ ਸਿੰਘ ਵਲੋਂ 50 ਹਜ਼ਾਰ, ਸ਼ਵਿੰਦਰ ਸਿੰਘ ਗਿੱਲ ਵਲੋਂ 20 ਹਜਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਲੂਮਨੀ ਵਿਦਿਆਰਥੀਆਂ ਵਲੋਂ ਵੀ ਕਾਲਜ ਦੇ ਵਿਕਾਸ ਵਿਚ ਆਰਥਕ ਸਹਿਯੋਗ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵਲੋਂ ਖੂਬਸੂਰਤ ਸਭਿਆਚਾਰਕ ਪ੍ਰੋਗਰਾਮ ਰਾਹੀਂ ਪਤਵੰਤਿਆਂ ਦਾ ਮਨੋਰੰਜਨ ਕੀਤਾ ਗਿਆ। ਅਲੂਮਨੀ ਚੀਫ਼ ਇੰਜੀਨੀਅਰ, ਐਸ.ਈ., ਐਕਸੀਅਨ, ਐਸ.ਡੀ.ਓ, ਪਿ੍ਰੰਸੀਪਲ, ਪੋਫ਼ੈਸਰ, ਬਿਜਨਸ ਮੈਨ ਅਤੇ ਹੋਰ ਉੱਚੇ ਅਹੁੱਦਿਆਂ ਤੇ ਤਾਇਨਾਤ ਤੋਂ ਰਿਟਾਇਰਡ ਹੋਏ ਵਿਦਿਆਰਥੀਆਂ ਵਲੋਂ ਇਸ ਪੋਲੀਟੈਕਨਿਕ ਕਾਲਜ ਦੇ ਬਾਨੀ ਸਵ. ਮੋਹਨ ਸਿੰਘ ਹਦੀਆਬਾਦੀ ਦੀ ਸੋਚ ਨੂੰ ਸਲਾਮ ਕਰਦਿਆਂ ਉਹਨਾਂ ਵਲੋਂ ਆਰੰਭੇ ਇਸ ਵਿਦਿਆ ਦੇ ਚਾਨਣ ਮੁਨਾਰੇ ਨੂੰ ਅੱਗੇ ਵਧਾਉਣ ਲਈ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਮੋਹਨ ਸਿੰਘ ਹਦੀਆਬਾਦੀ ਮੈਮੋਰੀਅਲ ਪਾਰਕ ਬੂਟੇ ਲਾਏ ਗਏ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਦੀ ਪੇ੍ਰਰਨਾ ਸਦਕਾ ਅੱਖਾਂ ਦਾਨ ਦੇ ਅਹਿਦ ਪੱਤਰ ਵੀ ਭਰੇ। ਸਮਾਗਮ ਦੇ ਅਖੀਰ ਵਿਚ ਅਲੂਮਨੀ ਦੇ ਸਾਰੇ ਵਿਦਿਆਰਥੀਆਂ ਨੂੰ ਰਾਮਗੜ੍ਹੀਆ ਕੌਂਸਲ ਦੇ ਚੇਅਰਮੈਨ, ਸਤਿਕਾਰਯੋਗ ਮੈਂਬਰ ਬਾਹੜਾ ਜੀ ਅਤੇ ਚੀਫ਼ ਅਕਾਂਊਟੈਂਟ ਮੁਕੇਸ਼ ਕਾਂਤ ਵਲੋਂ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਅਲੂਮਨੀ ਵਲੋਂ ਪਲੈਟੀਨਮ ਜੁਬਲੀ ਲਈ ਡਿਨਰ ਡਾਂਸ ਦਾ ਪ੍ਰਬੰਧ ਹੋਟਲ ਪੂਨਮ ਵਿਖੇ ਕੀਤਾ ਗਿਆ। ਇਸ ਮੌਕੇ ਰਿਟਾ. ਪਿ੍ਰੰਸੀਪਲ ਐਸ.ਕੇ.ਪ੍ਰਭਾਕਰ, ਰਿਟਾ. ਪਿ੍ਰੰਸੀਪਲ ਵੀ.ਪੀ. ਸਿੰਘ, ਰਿਟਾ. ਪਿ੍ਰੰਸੀਪਲ ਵਰਿੰਦਰ ਕੁਮਾਰ, ਐਚ. ਐਸ. ਵਾਲੀਆ, ਰਿਟਾ. ਐਚ.ਓ.ਡੀ. ਮਕੈਨੀਕਲ ਬੀ.ਐਸ. ਊੱਬੀ, ਰਿਟਾ. ਐਚ.ਓ.ਡੀ. ਮਕੈਨੀਕਲ ਐਸ.ਐਸ. ਮੁੰਦੜ, ਰਿਟਾ. ਲੈਕਚਰਾਰ ਪੀ.ਕੇ. ਸੂਦ ਸਿਵਲ ਡਿਪਾਪਰਟਮੈਂਟ ਤੋਂ ਇਲਾਵਾ ਅਲੂਮਨੀ ਇੰਜੀਨੀਅਰ ਮੋਹਣ ਲਾਲ ਬੰਗਾ, ਜੋਗਿੰਦਰ ਕੁਮਾਰ, ਭੁਪਿੰਦਰ ਸਿੰਘ ਖੋਸਲਾ, ਚਮਨ ਲਾਲ, ਟੀ.ਪੀ.ਐਸ. ਬੇਦੀ, ਜਗਤਾਰ ਸਿੰਘ, ਜੀ.ਐਸ. ਪੰਨੂ ਅਤੇ ਰਾਜ ਕੁਮਾਰ ਮਹਾਜਨ ਸੁਪਰਡੈਂਟ ਸਮੇਤ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ

53 Views