ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵਿਖੇ ਵੋਟਿੰਗ ਜਾਗਰੂਕਤਾ ਮੁਹਿੰਮ ਦਾ ਆਯੋਜਨ

ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵਿਖੇ ਵੋਟਿੰਗ ਜਾਗਰੂਕਤਾ ਮੁਹਿੰਮ ਦਾ ਆਯੋਜਨ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਭਾਰਤ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵਿਖੇ ਵੋਟਿੰਗ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ । ਇਸ ਸਮਾਰੋਹ ਦਾ ਉਦੇਸ਼ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਅਤੇ ਲੋਕਾਂ ਵਿਚ ਵੋਟ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ । ਮੇਰਾ ਪਹਿਲਾ ਵੋਟ ਦੇਸ਼ ਦੇ ਲਈ ’ , ‘ ਆਈ ਵੋਟ ਫਾਰ ਸ਼ੋਅਰ ‘ ( I Vote For Sure ) ਮੁਹਿੰਮ ਦਾ ਥੀਮ ਸੀ।ਇਸ ਵਿਸ਼ੇ ‘ ਤੇ ਕਾਲਜ ਵਿੱਚ ਨੁੱਕੜ ਨਾਟਕ ਵੀ ਕਰਵਾਇਆ ਗਿਆ । ਇਸ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਲੋਕਤੰਤਰੀ ਸਰਕਾਰ ਦੀ ਬਣਤਰ , ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ , ਚੋਣ ਪ੍ਰਕਿਰਿਆ , ਵੋਟ ਦੀ ਮਹੱਤਤਾ , ਵੋਟ ਦੇ ਅਧਿਕਾਰ ਤੇ ਵੋਟਿੰਗ ਮਸ਼ੀਨ ਦੀ ਵਰਤੋ ਕਿਵੇ ਕਰਨੀ ਹੈ , ਬਾਰੇ ਜਾਣੂ ਕਰਵਾਇਆ।ਨੌਜਵਾਨ ਪੀੜ੍ਹੀ ਲਈ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ । ਅੰਤ ਵਿੱਚ ਵਿਦਿਆਰਥੀਆਂ ਨੇ ਦੇਸ਼ ਦੀਆ ਲੋਕਤਾਂਤਰਿਕ ਪਰੰਪਰਾਵਾਂ ਨੂੰ ਕਾਇਮ ਰੱਖਣ , ਭਾਰਤ ਦੇ ਜਿੰਮੇਵਾਰ ਨਾਗਰਿਕ ਬਣਨ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਨਿਰਪੱਖ ਵਰਤੋ ਕਰਨ ਦੀ ਸਹੁੰ ਲਈ।ਇਸ ਮੌਕੇ ‘ ਤੇ ਵੋਟਿੰਗ ਜਾਗਰੂਕਤਾ ਮੁਹਿੰਮ ਨਾਲ ਸੰਬੰਧਿਤ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਹਰਪ੍ਰੀਤ ਕੌਰ , ਰੀਨਾ ਅਤੇ ਜੈਸਮੀਨ ਨੇ ਕਰਮਵਾਰ ਪਹਿਲਾ , ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਮਨਵੀਰ ਕੌਰ ਅਤੇ ਰਿਤੂ ਕਲਸੀ ਨੂੰ ਕੰਸੋਲੇਸ਼ਨ ਦੇ ਕੇ ਪ੍ਰੇਰਿਤ ਕੀਤਾ ਗਿਆ । ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ , ਨੇ ਕਿਹਾ ਕਿ ਵੋਟਿੰਗ ਇਕ ਅਧਿਕਾਰ ਹੋਣ ਦੇ ਨਾਲ – ਨਾਲ ਇਕ ਜਿੰਮੇਵਾਰੀ ਵੀ ਹੈ ਅਤੇ ਹਰ ਭਾਰਤੀ ਨਾਗਰਿਕ ਨੂੰ ਇਸ ਪ੍ਰਤੀ ਜਾਗਰੁਕ ਹੋਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਹਰ ਭਾਰਤੀ ਨਾਗਰਿਕ ਨੂੰ ਧਰਮ , ਨਸਲ , ਜਾਤ , ਭਾਸ਼ਾ ਇਹਨਾਂ ਸਭ ਵਿਤਕਰਿਆਂ ਤੋਂ ਉੱਪਰ ਉੱਠ ਕੇ ਨਿਰਪੱਖ ਹੋ ਕੇ ਵੋਟ ਪਾਉਣੀ ਚਾਹੀਦੀ ਹੈ । ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ , ਚੇਅਰਪਰਸਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ , ਐਨ.ਐਸ.ਐਸ. ਯੂਨਿਟ ਦੇ ਇੰਚਾਰਜ ਸ਼੍ਰੀਮਤੀ ਜਸਵਿੰਦਰ ਕੌਰ , ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਇਸ ਬਹੁਮੁੱਲੇ ਪ੍ਰੋਗਰਾਮ ਦਾ ਆਯੋਜਨ ਕਰਾਉਣ ਲਈ ਵਧਾਈ ਦਿੱਤੀ।ਉਹਨਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਕਿਸੇ ਵੀ ਦੇਸ਼ ਦੇ ਲੋਕਤੰਤਰ ਦੀ ਸਫਲਤਾ ਉੱਥੋਂ ਦੇ ਲੋਕਾਂ ਦੀ ਵੋਟਿੰਗ ਪ੍ਰਣਾਲੀ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ‘ ਤੇ ਹੀ ਨਿਰਭਰ ਕਰਦੀ ਹੈ।ਇਸ ਲਈ ਭਾਰਤੀ ਲੋਕਤੰਤਰ ਨੂੰ ਸਫਲ ਬਣਾਉਣ ਲਈ ਭਾਰਤੀ ਨਾਗਰਿਕਾਂ ਨੂੰ ਆਪਣੀ ਵੋਟ ਪਾਉਣ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ । ਇਸ ਲਈ ਵੋਟਿੰਗ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਜਿੰਮੇਵਾਰੀ ਪੜ੍ਹੇ ਲਿਖੇ ਨੌਜਵਾਨਾਂ ਦੇ ਮੋਢਿਆਂ ‘ ਤੇ ਹੈ।ਉਹਨਾਂ ਉਮੀਦ ਕੀਤੀ ਕਿ ਕਾਲਜ ਭਵਿੱਖ ਵਿੱਚ ਵੀ ਅਜਿਹੀਆਂ ਉਸਾਰੂ ਗਤੀਵਿਧੀਆਂ ਦਾ ਆਯੋਜਨ ਕਰਦਾ ਰਹੇਗਾ

60 Views