ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਮਹੀਨਾਵਾਰ ਪ੍ਰੋਜੈਕਟ ਤਹਿਤ ਸੱਤ ਸੌ ਔਰਤਾਂ ਨੂੰ ਕੀਤੀ ਪੈਨਸ਼ਨ ਦੀ ਵੰਡ

ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਮਹੀਨਾਵਾਰ ਪ੍ਰੋਜੈਕਟ ਤਹਿਤ ਸੱਤ ਸੌ ਔਰਤਾਂ ਨੂੰ ਕੀਤੀ ਪੈਨਸ਼ਨ ਦੀ ਵੰਡ

ਪਤਵੰਤਿਆਂ ਨੇ ਕੀਤੀ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਮਾਸਿਕ ਪ੍ਰੋਜੈਕਟ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਪੈਨਸ਼ਨ ਰਾਸ਼ੀ ਵੰਡਣ ਸਬੰਧੀ ਸਮਾਗਮ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੌਬੀ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਦੌਰਾਨ ਜੈ ਮਾਂ ਸ਼ੇਰਾਂਵਾਲੀ ਧਾਰਮਿਕ ਕਮੇਟੀ ਦੇ ਬ੍ਰਿਜਮੋਹਨ ਪੁਰੀ ਅਤੇ ਨਿੱਪੂ ਜਰਮਨ ਮੁੱਖ ਮਹਿਮਾਨਾਂ ਵਜੋਂ ਤੇ ਸਮਾਜ ਸੇਵੀ ਸਿਮਰਨ ਅਤੇ ਸੱਤਾ ਚਾਚੋਕੀ ਗੈਸਟ ਆਫ ਆਨਰ ਵਜੋਂ ਹਾਜ਼ਰ ਹੋਏ, ਜਦਕਿ ਸਿੱਧ ਬਾਬਾ ਬਾਲਕ ਨਾਥ ਮੰਦਿਰ ਕਟਹਿਰਾ ਚੌਕ ਫਗਵਾੜਾ ਦੀ ਮਹਿਲਾ ਸੰਕੀਰਤਨ ਮੰਡਲੀ ਦੀਆਂ ਔਰਤਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਦਰਜ ਲਗਵਾਈ। ਇਸ ਦੌਰਾਨ ਪਤਵੰਤਿਆਂ ਨੇ ਆਪਣੇ ਕਰ ਕਮਲਾਂ ਨਾਲ ਸੱਤ ਸੌ ਲੋੜਵੰਦ ਔਰਤਾਂ ਨੂੰ ਪੈਨਸ਼ਨ ਭੇਂਟ ਕਰਦਿਆਂ ਸੁਸਾਇਟੀ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਸੁਸਾਇਟੀ ਦੇ ਇਸ ਨੇਕ ਕਾਰਜ ਤੋਂ ਪ੍ਰਭਾਵਿਤ ਹੋ ਕੇ ਮੁੱਖ ਮਹਿਮਾਨ ਬ੍ਰਿਜਮੋਹਨ ਪੁਰੀ ਨੇ 5100 ਰੁਪਏ ਅਤੇ ਨੀਪੂ ਜਰਮਨ ਨੇ 11 ਹਜ਼ਾਰ ਰੁਪਏ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੋਬੀ ਨੂੰ ਆਉਣ ਵਾਲੇ ਪੈਨਸ਼ਨ ਪ੍ਰੋਜੈਕਟ ਵਿੱਚ ਯੋਗਦਾਨ ਵਜੋਂ ਭੇਟ ਕੀਤੇ। ਜਦਕਿ ਗੈਸਟ ਆਫ ਆਨਰ ਸਿਮਰਨ ਅਤੇ ਸੱਤਾ ਚਾਚੋਕੀ ਨੇ ਹਰੇਕ ਮਹੀਨੇ ਪੰਜਾਹ ਔਰਤਾਂ ਦੀ ਪੈਨਸ਼ਨ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਜਸਬੀਰ ਮਾਹੀ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਸੁਸਾਇਟੀ ਵੱਲੋਂ ਪੈਨਸ਼ਨਰ ਔਰਤਾਂ ਅਤੇ ਪਤਵੰਤਿਆਂ ਲਈ ਆਲੂ ਪੁਰੀ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਤੀਸ਼ ਬੱਗਾ, ਮੋਹਨ ਸਿੰਘ ਗਾਂਧੀ, ਰਾਜ ਮਠੱਡਾ, ਰਾਜੇਸ਼ ਕਾਲੀਆ, ਅਜੈ ਵਰਮਾ, ਤਜਿੰਦਰ ਬਾਵਾ, ਯੋਗੇਸ਼ ਬਜਾਜ, ਗੁਲਸ਼ਨ ਟੱਕਰ ਸਮੇਤ ਸਮੂਹ ਸੁਸਾਇਟੀ ਮੈਂਬਰ ਹਾਜ਼ਰ ਸਨ

58 Views