ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸੰਬਧ ‘ਚ ਅਰਜੁਨਵਾਲ ‘ਚ ਸਜਾਇਆ ਗਿਆ ਮਹਾਨ ਨਗਰ ਕੀਰਤਨ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸੰਬਧ ‘ਚ ਅਰਜੁਨਵਾਲ ‘ਚ ਸਜਾਇਆ ਗਿਆ ਮਹਾਨ ਨਗਰ ਕੀਰਤਨ
ਆਦਮਪੁਰ:- ( ਸਦਾਨੰਦ ਸਾਬੀ )
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਅਰਜੁਨਵਾਲ ਵਲੋ ਤੇ ਸਾਰੀ ਸਮੂਹ ਸੰਗਤ ਵੱਲੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ । ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 647 ਵੇਂ ਗੁਰਪੁਰਬ ਤੇ ਅਰਜੁਨਵਾਲ ‘ਚ ਮਹਾਨ ਨਗਰ ਕੀਰਤਨ ਜਿੱਥੇ ਸਜਾਏ ਗਏ, ਉਥੇ ਸੰਗਤਾਂ ਵੱਲੋਂ ਪਿੰਡ ਵਿੱਚ ਜਗ੍ਹਾ ਜਗ੍ਹਾ ‘ਤੇ ਲੰਗਰ ਲਗਾਏ ਅਤੇ ਸੰਗਤਾਂ ਨੇ ਤਨ, ਮਨ, ਧਨ ਨਾਲ ਸੇਵਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਦੇ ਸਹਿਯੋਗ ਤੇ,ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੋਕੇ ਕਮੇਟੀ ਮੈਂਬਰ ਜਗਜੀਵਨ ਸਿੰਘ ,ਸਤਨਾਮ ਸਿੰਘ ,ਵਿਜੇ ਕੁਮਾਰ, ਬਲਵੀਰ ਚੰਦ ਮਲਕੀਤ ਰਾਮ, ਸੰਜੀਵ ਕੁਮਾਰ, ਆਤਮਾ ਰਾਮ, ਨਿਰਮਲ ਸਿੰਘ, ਓੰਕਾਰ ਲਾਲ , ਅਮਰਜੋਤ ਕੌਰ , ਸੁਰਿੰਦਰ ਕੌਰ ਪਰਵਿੰਦਰ ਕੌਰ, ਸੰਦੀਪ ਕੁਮਾਰੀ ,ਰਾਣੀ, ਮਨਜੀਤ ਕੌਰ ,ਰੀਨਾ ,ਮਮਤਾ, ਆਸ਼ਾ ਰਾਣੀ ,ਵਿੱਦਿਆ, ਸਰਬਜੀਤ ਕੌਰ ਆਦਿ ਹਾਜ਼ਰ ਸਨ।

52 Views