ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਚੇਤਨਾ ਮਾਰਚ 21 ਫਰਵਰੀ ਨੂੰ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਚੇਤਨਾ ਮਾਰਚ 21 ਫਰਵਰੀ ਨੂੰ
ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ‘ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਤੇ ਪੰਜਾਬੀ ਮਾਸਿਕ ਮੈਗਜਿਨ ਸੰਗੀਤ ਦਰਪਣ ਅਤੇ ਪੰਜਾਬੀ ਵਿਰਸਾ ਟਰੱਸਟ ਦੀ ਟੀਮ ਵੱਲੋਂ 21 ਫਰਵਰੀ,ਦਿਨ ਬੁੱਧਵਾਰ, ਸਵੇਰੇ 10.30 ਵਜੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ, ਫਗਵਾੜਾ ਵਿਖੇ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ। ਇਹ ਮਾਰਚ ਫਗਵਾੜਾ ਦੇ ਵੱਖੋ-ਵੱਖਰੇ ਬਜ਼ਾਰਾਂ ਸੈਟਰਲ ਟਾਉਨ ,ਲੋਹਾ ਮੰਡੀ ਰੋੜ ,ਗਾਂਧੀ ਚੋਕ ,ਝਟਕਈਆ ਚੌਂਕ ,ਗਊਸ਼ਾਲਾ ਬਜ਼ਾਰ , ਬਾਸਾ ਵਾਲਾ ਬਜ਼ਾਰ ,ਡਾਕਖਾਨਾ ਰੋੜ ਵਿੱਚ ਹੁੰਦਾ ਹੋਇਆ ਮੁੜ ਬਲੱਡ ਬੈਂਕ ਦੀ ਬਿਲਡਿੰਗ ਵਿਖੇ ਸਮਾਪਤ ਹੋਏਗਾ। ਇਸ ਮਾਰਚ ਵਿੱਚ ਪੰਜਾਬ ਦੇ ਉੱਘੇ ਲੇਖਕ, ਚਿੰਤਕ, ਪੰਜਾਬੀ ਪ੍ਰੇਮੀ ਅਤੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨਜੀਤ ਸਿੰਘ ਕਿੰਨੜਾ ਪ੍ਰਧਾਨ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ,ਜਨਰਲ ਸਕੱਤਰ ਅਮਿਤ ਸ਼ੁਕਲਾ ਨੇ ਅਪੀਲ ਕੀਤੀ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਸੁਹਿਰਦ ਲੋਕਾਂ ਨੂੰ ਇਸ ਮਾਰਚ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਹਨਾ ਇਹ ਵੀ ਕਿਹਾ ਕਿ ਕਾਰੋਬਾਰੀ ਆਪਣੇ ਕਾਰੋਬਾਰਾਂ ਦੇ ਬਾਹਰ ਪੰਜਾਬੀ ਵਿੱਚ ਬੋਰਡ ਲਗਾਉਣ ਅਤੇ ਇਸ ਮਾਰਚ ਦਾ ਸਵਾਗਤ ਕਰਨ

