ਜੋਗਿੰਦਰ ਸਿੰਘ ਮਾਨ ਨੇ ਵੱਖ-ਵੱਖ ਪਿੰਡਾਂ ‘ਚ ਲੋਕ ਸੇਵਾ ਕੈਂਪਾਂ ਦਾ ਲਿਆ ਜਾਇਜਾ
ਜੋਗਿੰਦਰ ਸਿੰਘ ਮਾਨ ਨੇ ਵੱਖ-ਵੱਖ ਪਿੰਡਾਂ ‘ਚ ਲੋਕ ਸੇਵਾ ਕੈਂਪਾਂ ਦਾ ਲਿਆ ਜਾਇਜਾ
ਲਾਭਪਾਤਰੀਆਂ ਨੂੰ ਵੰਡੇ ਤਿਆਰ ਹੋਏ ਸਰਟੀਫਿਕੇਟ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਬਲਾਕ ਫਗਵਾੜਾ ਦੇ ਪਿੰਡ ਪੰਡੋਰੀ, ਬਲਾਲੋਂ, ਖਲਵਾੜਾ ਅਤੇ ਖਲਵਾੜਾ ਕਲੋਨੀ ਵਿਖੇ ‘ਸਰਕਾਰ ਆਪ ਦੇ ਦੁਆਰ’ ਮੁਹਿਮ ਅਧੀਨ ਲੋਕਸੇਵਾ ਕੈਂਪਾਂ ਦਾ ਜਾਇਜਾ ਲਿਆ। ਇਸ ਦੌਰਾਨ ਲਾਭਪਾਤਰੀਆਂ ਨੂੰ ਕੈਂਪਾਂ ‘ਚ ਮੰਨਜੂਰ ਹੋਏ ਵੱਖ-ਵੱਖ ਸਰਟੀਫਿਕੇਟ ਵੀ ਵੰਡੇ ਗਏ। ਜੋਗਿੰਦਰ ਸਿੰਘ ਮਾਨ ਨੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਉਥੇ ਮੌਜੂਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਕੈਂਪਾਂ ਵਿੱਚ ਚੱਲ ਰਹੇ ਕੰਮਾਂ ’ਤੇ ਤਸੱਲੀ ਪ੍ਰਗਟਾਈ। ਉਹਨਾਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਇਹ ਇੱਕ ਚੰਗਾ ਉਪਰਾਲਾ ਹੈ। ਲੋਕਾਂ ਦੇ ਸਮੇਂ ਦੀ ਬੱਚਤ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੀ ਵੱਡੀ ਰਾਹਤ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਵੀ ਮਾਨ ਦੇ ਜਰੀਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ ਬਣਾਉਣਾ ਜਾਂ ਸੋਧ ਕਰਵਾਉਣਾ, ਜਾਤੀ ਸਰਟੀਫਿਕੇਟ, ਪੀਸੀਸੀ ਲੈਣਾ, ਪੈਨਸ਼ਨ ਸਕੀਮ ਦਾ ਲਾਭ, ਵਿਆਹ ਰਜਿਸਟਰੇਸ਼ਨ, ਅਪੰਗਤਾ ਸਰਟੀਫਿਕੇਟ, ਫਰਦ ਆਦਿ ਸਮੇਤ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਸਬੰਧਤ 43 ਤਰ੍ਹਾਂ ਦੀਆਂ ਸਹੂਲਤਾਂ ਦਾ ਲਾਭ ਲਿਆ ਜਾ ਸਕਦਾ ਹੈ। ਜਿਹੜੇ ਲੋਕ ਕਿਸੇ ਕਾਰਨ ਕੈਂਪ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ, ਉਹ ਹੈਲਪ ਲਾਈਨ ਨੰਬਰ 1076 ’ਤੇ ਫੋਨ ਕਰਕੇ ਘਰ ਬੈਠੇ ਹੀ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਸੀਨੀਅਰ ਆਪ ਆਗੂ ਦਲਜੀਤ ਰਾਜੂ, ਹਰਮੇਸ਼ ਪਾਠਕ, ਬਲਬੀਰ ਠਾਕੁਰ ਬਲਾਕ ਪ੍ਰਧਾਨ, ਨਰੇਸ਼ ਸ਼ਰਮਾ ਬਲਾਕ ਪ੍ਰਧਾਨ, ਰਾਜਾ ਕੋਲਸਰ ਬਲਾਕ ਪ੍ਰਧਾਨ, ਫ਼ੌਜੀ ਸ਼ੇਰਗਿੱਲ ਬਲਾਕ ਪ੍ਰਧਾਨ, ਰਾਕੇਸ਼ ਕੁਮਾਰ ਕੇਸ਼ੀ, ਅਮਨਿੰਦਰ ਸਿੰਘ, ਕਸ਼ਮੀਰ ਖਲਵਾੜਾ, ਸੁਰਿੰਦਰ ਖਲਵਾੜਾ, ਆਗਿਆ ਪਾਲ ਸਿੰਘ ਸਰਪੰਚ, ਹਰਬੰਸ ਲਾਲ, ਅੰਮ੍ਰਿਤ ਪਾਲ ਸਰਪੰਚ, ਵਿਜੇ ਸਾਬਕਾ ਸਰਪੰਚ, ਗੁਰਚਰਨ ਸਿੰਘ ਗੌਸ਼ੀ, ਸੀਬੂ ਰਾਮ ਬਾਲਾਲੋ ਆਦਿ ਹਾਜਰ ਸਨ

