ਮਿੱਤਰਾਂ ਹਸਪਤਾਲ ਦੇ ਸਹਿਯੋਗ ਨਾਲ ਪਿੰਡ ਅਠੌਲੀ ਵਿਖੇ ਲਗਾਇਆ ਗਿਆ ਫ੍ਰੀ ਅੱਖਾਂ ਦਾ ਚੈੱਕਅੱਪ ਕੈਂਪ
ਮਿੱਤਰਾਂ ਹਸਪਤਾਲ ਦੇ ਸਹਿਯੋਗ ਨਾਲ ਪਿੰਡ ਅਠੌਲੀ ਵਿਖੇ ਲਗਾਇਆ ਗਿਆ ਫ੍ਰੀ ਅੱਖਾਂ ਦਾ ਚੈੱਕਅੱਪ ਕੈਂਪ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸ੍ਰ ਕਰਨੈਲ ਸਿੰਘ ਘੱਗ, ਅਤੇ ਸ੍ਰ ਜੋਧ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸਥਾਨਕ ਸੁਪਰਸਪੈਸ਼ਲਿਟੀ ਆਈ ਮਿੱਤਰਾਂ ਹਸਪਤਾਲ ਦੇ ਪ੍ਰਮੁੱਖ ਅੱਖਾਂ ਦੇ ਮਾਹਰ ਡਾ.ਮਿੱਤਰਾਂ ਦੀ ਯੋਗ ਦੇਖ-ਰੇਖ ਹੇਠ ਹਸਪਤਾਲ ਦੀ ਟੀਮ ਵੱਲੋਂ ਸਿੰਘਾਂ ਸ਼ਹੀਦਾਂ ਦੇ ਅਸਥਾਨ ਪਿੰਡ ਅਠੌਲੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਜਿਨ੍ਹਾਂ ‘ਚੋਂ 25 ਮਰੀਜ਼ ਅਪਰੇਸ਼ਨਾਂ ਲਈ ਚੁਣੇ ਗਏ ਜਿਨ੍ਹਾਂ ਦਾ ਅਪ੍ਰੇਸ਼ਨ ਦਿਨ ਸ਼ਨੀਵਾਰ ਨੂੰ ਹਸਪਤਾਲ ਵਿੱਚ ਕੀਤਾ ਜਾਵੇਗਾ। ਕੈਂਪ ਦੌਰਾਨ ਜਿੱਥੇ ਮਰੀਜ਼ਾਂ ਦੇ ਫ੍ਰੀ ਟੈਸਟ ਕੀਤੇ ਗਏ ਉਥੇ ਹੀ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ । ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਕਾਲਾ ਅਠੌਲੀ ਨੇ ਕਿਹਾ ਅੱਖਾਂ ਮਨੁੱਖ ਦਾ ਬਹੁਤ ਨਾਜ਼ਕੁ ਅੰਗ ਹਨ, ਇਸ ਲਈ ਇਨ੍ਹਾਂ ਦੀ ਸਾਂਭ-ਸੰਭਾਲ ਕਾਫੀ ਗੰਭੀਰਤਾ ਨਾਲ ਕਰਨੀ ਚਾਹੀਦੀ ਹੈ, ਬਲਕਿ ਸਮੇਂ-ਸਮੇਂ ‘ਤੇ ਅੱਖਾਂ ਦਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਜ਼ਿਆਦਾ ਸਮਾਂ ਮੋਬਾਈਲ ਫੋਨ ਤੇ ਟੀਵੀ ਆਦਿ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਅਖੀਰ ਵਿੱਚ ਉਨ੍ਹਾਂ ਦੱਸਿਆ ਕਿ ਹਰ ਸਾਲ ਸ੍ਰ ਸੀਤਲ ਸਿੰਘ ਘੱਗ ਅਤੇ ਉਨ੍ਹਾਂ ਪਰਿਵਾਰ ਵੱਲੋਂ ਭਲਾਈ ਲਈ ਲਗਾਇਆ ਜਾਂਦਾ ਇਹ ਅੱਖਾਂ ਦਾ ਕੈਂਪ ਲੋੜਵੰਦ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਅਖੀਰ ਵਿੱਚ ਸ੍ਰ ਸੀਤਲ ਸਿੰਘ ਘੱਗ ਨੇ ਮਿੱਤਰਾਂ ਹਸਪਤਾਲ ਦੇ ਪ੍ਰਮੁੱਖ ਡਾਕਟਰ ਮਿੱਤਰਾਂ, ਡਾਕਟਰ ਚਰਨਜੀਤ, ਡਾਕਟਰ ਦੀਪਕ ਸਮੇਤ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਘੱਗ, ਮੁਲਖ ਰਾਜ, ਟੋਨੀ ਨੰਬਰਦਾਰ, ਜਸਵੰਤ ਸਿੰਘ ਕਨੇਡਾ, ਅਮਰ ਸਾਗਰ ਕਨੇਡਾ, ਮੁਕੇਸ਼ ਕਨੇਡਾ, ਮੇਜਰ ਸਿੰਘ ਅਠੌਲੀ, ਦੀਪਾ ਅਠੌਲੀ, ਗੁਰਜੀਤ ਸਿੰਘ ਅਠੌਲੀ, ਸਰਪੰਚ ਕੁਲਵਿੰਦਰ ਸਿੰਘ ਕਾਲਾ ਅਠੌਲੀ, ਜੁਝਾਰ ਸਿੰਘ, ਬਲਜਿੰਦਰ ਸਿੰਘ ਮਾਨਾਂਵਾਲੀ, ਬਿੱਲਾ ਅਠੌਲੀ, ਆਦਿ ਹਾਜ਼ਰ ਸਨ

