ਰਾਮਗੜ੍ਹੀਆ ਕਾਲਜ ਆਫ ਐਜੂਕੈਸ਼ਨ ਫਗਵਾੜਾ ਅਤੇ ਸੈਫਰਨ ਪਬਲਿਕ ਸਕੂਲ ਸਿੱਖਿਅਕ ਪੱਧਰ ਅਤੇ ਨਵੀਨਤਾ ਨੂੰ ਉੱਚਾ ਚੁੱਕਣ ਲਈ ਇੱਕਜੁੱਟ ਹੋਏ

ਰਾਮਗੜ੍ਹੀਆ ਕਾਲਜ ਆਫ ਐਜੂਕੈਸ਼ਨ ਫਗਵਾੜਾ ਅਤੇ ਸੈਫਰਨ ਪਬਲਿਕ ਸਕੂਲ ਸਿੱਖਿਅਕ ਪੱਧਰ ਅਤੇ ਨਵੀਨਤਾ ਨੂੰ ਉੱਚਾ ਚੁੱਕਣ ਲਈ ਇੱਕਜੁੱਟ ਹੋਏ

ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਸਮਾਜਿਕ ਭਲਾਈ ਅਤੇ ਸਿੱਖਿਆ ਦੇ ਵਾਧੇ ਲਈਂ ਰਾਮਗੜ੍ਹੀਆ ਕਾਲਜ ਆਫ ਐਜੂਕੈਸ਼ਨ ਫਗਵਾੜਾ ਨੇ ਸੈਫਰਨ ਪਬਲਿਕ ਸਕੂਲ ਫਗਵਾੜਾ ਨਾਲ ਇੱਕ ਸਮਝੌਤਾ ਪੱਤਰ ( ਮੈਮੋਰੈਂਡਮ ਆਫ ਅੰਡਰਸਟੈਂਡਿੰਗ ) ਕੀਤਾ ਹੈ।ਇਸ ਸਹਿਯੋਗ ਦਾ ਉਦੇਸ਼ ਦੋਨਾਂ ਸਿੱਖਿਅਕ ਸੰਸਥਾਵਾਂ ਦਾ ਸਿੱਖਿਆ ਸੰਬੰਧੀ ਪ੍ਰੋਜੈਕਟਾ ‘ ਤੇ ਮਿਲ ਕੇ ਕੰਮ ਕਰਨਾ ਹੈ ਅਤੇ ਵਿਦਿਆਰਥੀਆਂ ਲਈ ਸਿੱਖਣ ਦੇ ਮੌਕੇ ਵਧਾਉਣਾ ਹੈ।ਦੋਨੋਂ ਸੰਸਥਾਵਾਂ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੇ ਅਕਾਦਮਿਕ ਤੇ ਸਹਿ – ਅਕਾਦਮਿਕ ਵਿਕਾਸ ਲਈ ਵੱਖ – ਵੱਖ ਗਤੀਵਿਧੀਆਂ ਦਾ ਗਠਨ ਕੀਤਾ ਜਾਵੇਗਾ।ਇਸ ਭਾਈਵਾਲੀ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਨਾਂ ਨੂੰ ਹੀ ਸਿੱਖਣ ਦੇ ਨਵੇਂ ਮੌਕੇ ਮਿਲਣਗੇ । ਇਸ ਸਹਿਮਤੀ ਪੱਤਰ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਕਾਲਜ ਵਲੋਂ ਸਕੂਲ ਦੇ ਇਨ ਸਰਵਿਸ ਅਧਿਆਪਕਾਂ ਲਈ ਵਰਕਸ਼ਾਪ , ਲੈਕਚਰ ਅਤੇ ਸੈਮੀਨਾਰ ਦਾ ਆਯੋਜਨ ਵੀ ਕੀਤਾ ਜਾਵੇਗਾ।ਸੈਫਰਨ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਅਤਿ – ਆਧੁਨਿਕ ਵਿੱਦਿਅਕ ਟੈਕਨਾਲੋਜੀ ਤੇ ਅਧਿਆਪਨ ਦੇ ਨਵੀਨ ਢੰਗਾਂ ਦੀ ਜਾਣਕਾਰੀ ਵੀ ਦਿੱਤੀ ਜਾਇਆ ਕਰੇਗੀ।ਗਿਆਨ ਦੇ ਆਦਾਨ – ਪ੍ਰਦਾਨ ਦਾ ਉਦੇਸ਼ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਵਿੱਦਿਅਕ ਮਾਹੌਲ ਪੈਦਾ ਕਰਨਾ ਹੈ।ਇਸ ਉਪਰਾਲੇ ਤਹਿਤ ਰਾਮਗੜ੍ਹੀਆ ਕਾਲਜ ਆਫ ਐਜੂਕੈਸ਼ਨ ਦੇ ਵਿਦਿਆਰਥੀਆਂ ਨੂੰ ਟੀਚਿੰਗ ਪ੍ਰੈਕਟਿਸ ਅਤੇ ‘ ਫੀਲਡ ਇਨਗੇਜਮੈਂਟ ਵਿਚ ਸਕੂਲ ਪ੍ਰੋਗਰਾਮ ਲਈ ਵੀ ਸਕੂਲ ਵਿੱਚ ਭੇਜਿਆ ਜਾਵੇਗਾ।ਆਉਣ ਵਾਲੇ ਸਮੇਂ ਵਿੱਚ ਸਕੂਲ ਨਾਲ ਮਿਲ ਕੇ ਡਰੱਗ ਅਵੇਅਰਨੈਸ ਸੰਬੰਧੀ ਮੁਹਿੰਮ ਵੀ ਚਲਾਈ ਜਾਵੇਗੀ।ਜਿਸ ਵਿੱਚ ਐੱਨ.ਐੱਸ.ਐੱਸ ਵਲੰਟੀਅਰਜ਼ ਵੱਧ – ਚੜ੍ਹ ਕੇ ਹਿੱਸਾ ਲੈਣਗੇ । ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ ਨੇ ਇਸ ਸਹਿਯੋਗ ਨੂੰ ਵਿੱਦਿਅਕ ਦ੍ਰਿਸ਼ਟੀਕੋਣ ਨੂ ਨਿਖਾਰਨ ਲਈ ਇੱਕ ਉਸਾਰੂ ਕਦਮ ਦੱਸਦਿਆਂ ਇਸਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਇਸ ਸਹਿਯੋਗ ਨਾਲ ਦੋਨਾਂ ਸੰਸਥਾਵਾਂ ਵਿੱਚ ਸਾਕਾਰਤਮਕ ਬਦਲਾਅ ਆਉਣਗੇ । ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ , ਚੇਅਰਪਰਸਨ ਰਾਮਗੜ੍ਹੀਆ ਐਜੂਕੈਸ਼ਨਲ ਕੌਂਸਲ ਫਗਵਾੜਾ ਨੇ ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ ਸਟਾਫ ਮੈਂਬਰਾਂ ਨੂੰ ਸਿੱਖਿਅਕ ਪੱਧਰ ਨੂੰ ਉੱਚਾ ਚੁੱਕਣ ਲਈਂ ਉਹਨਾਂ ਦੀ ਵਚਨਬੱਧਤਾ ਲਈ ਵਧਾਈ ਦਿੱਤੀ । ਰਾਮਗੜ੍ਹੀਆ ਕਾਲਜ ਆਫ ਐਜੂਕੈਸ਼ਨ ਫਗਵਾੜਾ ਦੇ ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ ਅਤੇ ਸੈਫਰਨ ਪਬਲਿਕ ਸਕੂਲ ਫਗਵਾੜਾ ਦੇ ਵਾਈਸ ਚੇਅਰਪਰਸਨ ਸ਼੍ਰੀਮਤੀ ਇੰਦਰਜੀਤ ਕੌਰ ਦੁਆਰਾ ਅਧਿਕਾਰਤ ਤੌਰ ‘ ਤੇ ਹਸਤਾਖਰ ਕੀਤੇ ਗਏ । ਇਹ ਐੱਮ.ਓ. ਯੂ . ਸਿੱਖਿਆ ਨੂੰ ਅੱਗੇ ਵਧਾਉਣ ਤੇ ਨਸ਼ਾ ਮੁਕਤ ਸਮਾਜ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।ਇਹ ਸਾਂਝਾ ਉਪਰਾਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਇੱਕ ਸੁਰੱਖਿਅਤ ਅਤੇ ਵਧੇਰੇ ਗਿਆਨਵਾਨ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਦੋਨਾਂ ਸੰਸਥਾਵਾਂ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ

56 Views