ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਬਣ ਰਹੇ ਡਾ.ਚਮਨ ਲਾਲ ਐਜੂਕੇਸ਼ਨਲ ਸੈਂਟਰ ਦਾ ਪ੍ਰਵਾਸੀ ਭਾਰਤੀਆਂ ਨੇ ਲਿਆ ਜਾਇਜ਼ਾ

ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਬਣ ਰਹੇ ਡਾ.ਚਮਨ ਲਾਲ ਐਜੂਕੇਸ਼ਨਲ ਸੈਂਟਰ ਦਾ ਪ੍ਰਵਾਸੀ ਭਾਰਤੀਆਂ ਨੇ ਲਿਆ ਜਾਇਜ਼ਾ

ਕਮੇਟੀ ਵੱਲੋਂ ਡਾ. ਚਮਨ ਲਾਲ ਮੱਮਣ ਐਜੂਕੇਸ਼ਨਲ ਸੈਂਟਰ ਬਣਾਉਣਾ ਇਤਿਹਾਸਕ ਕਦਮ – ਪ੍ਰਵਾਸੀ ਭਾਰਤੀ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਟਰੱਸਟ ਪੰਜਾਬ ਅਤੇ ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਅਤੇ ਯੂ.ਕੇ. ਦੀ ਦੇਖ-ਰੇਖ ਹੇਠ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਬਣ ਰਹੇ ਡਾ. ਚਮਨ ਲਾਲ ਐਜੂਕੇਸ਼ਨਲ ਸੈਂਟਰ ਦਾ ਜਾਇਜ਼ਾ ਲੈਣ ਪ੍ਰਵਾਸੀ ਭਾਰਤੀ ਸ੍ਰੀ ਤਰਸੇਮ ਕੌਲ , ਸ੍ਰੀਮਤੀ ਗੁਰਦੇਵ ਕੌਲ, ਦਨਿੰਤ ਕੌਲ ਯੂ.ਕੇ., ਅਤੇ ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੇ ਸਹਾਇਕ ਸੈਕਟਰੀ ਸੁਮਨ ਕੌਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸੈਂਟਰ ਵਿਖੇ ਪਹੁੰਚਣ ‘ਤੇ ਕਮੇਟੀ ਮੈਂਬਰ ਉਕਤ ਸਖਸ਼ੀਅਤਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ੍ਰੀ ਤਰਸੇਮ ਕੌਲ , ਸ੍ਰੀਮਤੀ ਗੁਰਦੇਵ ਕੌਲ, ਦਨਿੰਤ ਕੌਲ ਯੂ.ਕੇ., ਅਤੇ ਸੁਮਨ ਕੌਲ ਨੇ ਡਾ. ਚਮਨ ਲਾਲ ਮੱਮਣ ਦੀ ਯਾਦ ਵਿੱਚ ਬਣ ਰਹੇ ਡਾ.ਚਮਨ ਮੈਮੋਰੀਅਲ ਐਜੂਕੇਸ਼ਨਲ ਸੈਂਟਰ ਅਤੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਦੇ ਪ੍ਰਬੰਧਾ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਤਰਸੇਮ ਕੌਲ , ਸ੍ਰੀਮਤੀ ਗੁਰਦੇਵ ਕੌਲ, ਦਨਿੰਤ ਕੌਲ ਯੂ.ਕੇ., ਅਤੇ ਸੁਮਨ ਕੌਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਟਰੱਸਟ ਵਲੋਂ ਸੈਂਟਰ ਵਿਖੇ ਚਲਾਏ ਜਾ ਰਹੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ, ਬਾਬਾ ਡਾ.ਅੰਬੇਡਕਰ ਮਿਊਜ਼ੀਅਮ, ਲਾਇਬ੍ਰੇਰੀ ਅਤੇ ਕਮੇਟੀ ਵੱਲੋ ਤਥਾਗਤ ਬੁੱਧ ਦੇ ਪ੍ਰਚਾਰ ਪ੍ਰਸਾਰ ‘ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕਰਦਿਆ ਕਿਹਾ ਕਿ ਸੈਂਟਰ ਵਲੋਂ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਜੀ ਅਤੇ ਮਹਾਂ ਮਾਨਵ ਬੁੱਧ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਿੱਚ ਸਾਨੂੰ ਸਾਰਿਆ ਨੂੰ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾ ਨੇ ਕਿਹਾ ਕਿ ਕਮੇਟੀ ਵੱਲੋਂ ਡਾ. ਚਮਨ ਲਾਲ ਮੱਮਣ ਐਜੂਕੇਸ਼ਨਲ ਸੈਂਟਰ ਬਣਾਉਣਾ ਇਤਿਹਾਸਕ ਕਦਮ ਹੈ। ਸ੍ਰੀ ਤਰਸੇਮ ਕੌਲ , ਸ੍ਰੀਮਤੀ ਗੁਰਦੇਵ ਕੌਲ ਅਤੇ ਕੌਲ ਪਰਿਵਾਰ ਵੱਲੋ ਇੱਕ ਲੱਖ ਰੁਪਏ, ਸ੍ਰੀਮਤੀ ਉਰਮਿਲਾ ਕੌਲ ਤੇ ਸਮੁੱਚੇ ਪਰਿਵਾਰ ਨੇ 50 ਹਜ਼ਾਰ ਰੁਪਏ ਅਤੇ ਸ੍ਰੀਮਤੀ ਨੰਜੋ ਇੰਗਲੈਂਡ ਨਿਵਾਸੀ ਨੇ 25 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਯਾਦਗਾਰੀ ਹਾਲ ਬਣਾਉਣ ਲਈ ਦਿੱਤਾ ਅਤੇ ਸੁਮਨ ਕੌਲ ਤੇ ਦਨਿੰਤ ਕੌਲ ਨੇ ਵੀ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਨੂੰ 10 ਹਜ਼ਾਰ ਰੁਪਏ ਦਾਨ ਦਿੱਤਾ। ਇਸ ਮੌਕੇ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਸ੍ਰੀ ਤਰਸੇਮ ਕੌਲ , ਸ੍ਰੀਮਤੀ ਗੁਰਦੇਵ ਕੌਲ, ਦਨਿੰਤ ਕੌਲ ਯੂ.ਕੇ., ਸੁਮਨ ਕੌਲ, ਸ੍ਰੀਮਤੀ ਉਰਮਿਲਾ ਕੌਲ, ਸ੍ਰੀਮਤੀ ਨੰਜੋ ਇੰਗਲੈਂਡ ਨਿਵਾਸੀ ਨੂੰ ਜੀ ਆਇਆ ਆਖਦਿਆ ਕਮੇਟੀ ਨੂੰ ਦਿੱਤੇ ਆਰਥਿਕ ਸਹਿਯੋਗ ਲਈ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕੀਤਾ। ਉਨ੍ਹਾ ਨੇ ਕਿਹਾ ਕਿ ਐਨ.ਆਰ.ਆਈਜ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਇਸ ਨੇਕ ਤੇ ਉਤਮ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਕਮੇਟੀ ਪ੍ਰਧਾਨ ਭੱਟੀ ਨੇ ਦਾਨੀ ਸੱਜਣਾ ਤੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਸੈਂਟਰ ਵਿਖੇ ਚੱਲ ਰਹੇ ਉਸਾਰੀ ਕਾਰਜਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਜ਼ਰੂਰ ਪਾਉਣ। ਇਸ ਮੌਕੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ , ਡਾ. ਕਸ਼ਮੀਰ ਲਾਈਫ ਕੇਅਰ ਹਸਪਤਾਲ ਬੰਗਾ, ਪਰਵੀਨ ਬੰਗਾ, ਵਾਈਸ ਪ੍ਰਧਾਨ ਹਰਬਲਾਸ ਬਸਰਾ, ਜਨਰਲ ਸਕੱਤਰ ਇੰਦਰਜੀਤ ਆਟਾਰੀ, ਬਲਦੇਵ ਜੱਸਲ, ਜਗਦੀਸ਼ ਰਾਏ ਸਾਬਕਾ ਪ੍ਰਿੰਸੀਪਲ, ਦੀਨ ਦਿਆਲ ਆਟਾਰੀ, ਨਿਰਮਲ ਸੱਲਾਂ, ਇੰਦਰਜੀਤ ਕੁਲਥਮ, ਜਸਵਿੰਦਰ ਕੌਰ ਸਾਬਕਾ ਸਰਪੰਚ, ਹਰਜਿੰਦਰ ਪਾਲ, ਪ੍ਰਿੰਸੀਪਲ ਭੁਪਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅੰਜਲੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ

52 Views