ਡਾ. ਹਰਜਿੰਦਰ ਜੱਖੂ ਨੇ ਆਪਣੇ ਪਿਤਾ ਸਵ. ਪ੍ਰੀਤਮ ਸਿੰਘ ਜੱਖੂ ਦੀ 6ਵੀਂ ਬਰਸੀ ‘ਤੇ ਲਗਾਇਆ ਫਰੀ ਮੈਡੀਕਲ ਕੈਂਪ
ਡਾ. ਹਰਜਿੰਦਰ ਜੱਖੂ ਨੇ ਆਪਣੇ ਪਿਤਾ ਸਵ. ਪ੍ਰੀਤਮ ਸਿੰਘ ਜੱਖੂ ਦੀ 6ਵੀਂ ਬਰਸੀ ‘ਤੇ ਲਗਾਇਆ ਫਰੀ ਮੈਡੀਕਲ ਕੈਂਪ
ਕੈਂਪ ਦੌਰਾਨ 120 ਤੋਂ ਵੱਧ ਲੋੜਵੰਦ ਮਰੀਜ਼ਾਂ ਦਾ ਕੀਤਾ ਫਰੀ ਚੈੱਕਅੱਪ ਕਰ ਮੁਫ਼ਤ ਦਵਾਈਆਂ ਦਿੱਤੀਆ
ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਜੱਖੂ ਹਸਪਤਾਲ ਸਤਨਾਮਪੁਰਾ ਫਗਵਾੜਾ ਵਲੋਂ ਲੋੜਵੰਦ ਮਰੀਜ਼ਾਂ ਨੂੰ ਵਧੀਆ ਸਿਹਤ ਸਹੁਲਤਾਂ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੀ ਫ੍ਰੀ ਮੈਡੀਕਲ ਚੈਕਅੱਪ ਕੈਪਾਂ ਦੀ ਲੜੀ ਤਹਿਤ ਡਾਕਟਰ ਹਰਜਿੰਦਰ ਜੱਖੂ ਨੇ ਆਪਣੇ ਪਿਤਾ ਸਵ. ਪ੍ਰੀਤਮ ਸਿੰਘ ਜੱਖੂ ਦੀ 6ਵੀਂ ਬਰਸੀ ‘ਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਨੱਥੇਵਾਲ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਹਰਜਿੰਦਰ ਸਿੰਘ ਜੱਖੂ ਐਮ. ਡੀ. ਨੇ 120 ਤੋਂ ਵੱਧ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਕੇ ਸਾਰੇ ਮਰੀਜ਼ਾਂ ਨੂੰ ਦਵਾਈ ਫਰੀ ਦਿੱਤੀ ਅਤੇ ਪ੍ਰੀਤ ਲੈਬ ਦੇ ਟੈਕਨੀਸ਼ੀਅਨ ਸੁਰਿੰਦਰ ਜੱਖੂ ਵਲੋਂ ਲੋੜਵੰਦ ਮਰੀਜ਼ਾਂ ਦਾ ਸ਼ੂਗਰ ਟੈਸਟ ਫਰੀ ਕਰਨ ਦੇ ਨਾਲ ਨਾਲ ਬਾਕੀ ਦੇ ਟੈਸਟ ਅੱਧੇ ਰੇਟ ‘ਤੇ ਕੀਤੇ। ਇਸ ਮੌਕੇ ਸਰਪੰਚ ਜੀਤ ਰਾਮ ਨੇ ਕਿਹਾ ਡਾਕਟਰ ਹਰਜਿੰਦਰ ਜੱਖੂ ਦੇ ਪਿਤਾ ਸਵ. ਪ੍ਰੀਤਮ ਸਿੰਘ ਜੱਖੂ ਬਹੁਤ ਹੀ ਵਧੀਆ ਤੇ ਮਿਲਣਸਾਰ ਇਨਸਾਨ ਸਨ ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਅਗਾਂਹ ਵੱਧ ਕੇ ਹਿੱਸਾ ਲੈਂਦੇ ਸਨ। ਜੀਤ ਰਾਮ ਨੇ ਕਿਹਾ ਡਾ. ਹਰਜਿੰਦਰ ਜੱਖੂ ਆਪਣੇ ਪਿਤਾ ਜੀ ਦੇ ਪੂਰਨਿਆਂ ‘ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾ ਨੇ ਜੱਖੂ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਫਰੀ ਕੈਂਪ ਲਗਾਉਣ ਦੇ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਇਸ ਮੌਕੇ ਡਾ. ਹਰਜਿੰਦਰ ਜੱਖੂ ਨੇ ਦੱਸਿਆ ਕਿ ਹਸਪਤਾਲ ਦੀ ਸਮੁੱਚੀ ਮੈਨੇਜਮੈਂਟ ਵੱਲੋ ਹਰ ਮਹੀਨੇ 2 ਫ੍ਰੀ ਮੈਡੀਕਲ ਚੈਕਅੱਪ ਲਗਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਨੌਜਵਾਨ ਸਭਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀ ਆਪਣੇ ਪਿੰਡ ਜਾ ਮੁਹੱਲੇ ਵਿੱਚ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। ਇਸ ਮੌਕੇ ਬਾਬੂ ਸ਼ਾਮ ਲਾਲ ਜੱਖੂ, ਸੀਤਾ ਰਾਣੀ ਜੱਖੂ ਸਾਬਕਾ ਸਰਪੰਚ, ਰੋਸ਼ਨ ਲਾਲ, ਸ਼ੌਕੀਨ ਮਾਹੀ, ਪਾਲ ਕੰਦੋਲਾ ਪੀ.ਆਰ.ਓ., ਸਟਾਫ ‘ਚ ਗਗਨਦੀਪ ਕੌਰ, ਮਨਜੀਤ ਕੌਰ, ਪੂਜਾ ਸੀਨੀਅਰ, ਰਮਨ ਪਾਲ, ਨਵਜੋਤ ਕੌਰ, ਪੂਜਾ ਗੋਹਾਵਰ, ਅੰਜਲੀ ਕੌਰ, ਹਰਜੀਤ ਜੱਸੀ, ਪੂਜਾ ਰਾਣੀ ਨੇ ਆਪਣੀ ਡਿਊਂਟੀ ਬਾਖੂਬੀ ਨਿਭਾਈ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਅਤੇ ਸਮੂਹ ਸਟਾਫ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

