7 ਫਰਵਰੀ ਨੂੰ ਗੈਸ ਪਾਈਪ ਲਾਈਨ ਖਾਲੀ ਅੱਟਣ ਲਈ ਲੇਲੇਵਾਲਾ ਗੈਸ ਪਾਈਪ ਲਾਈਨ ਮੋਰਚੇ ਵੱਲੋਂ ਤਿਆਰੀ ਮੀਟਿੰਗ

7 ਫਰਵਰੀ ਨੂੰ ਗੈਸ ਪਾਈਪ ਲਾਈਨ ਖਾਲੀ ਅੱਟਣ ਲਈ ਲੇਲੇਵਾਲਾ ਗੈਸ ਪਾਈਪ ਲਾਈਨ ਮੋਰਚੇ ਵੱਲੋਂ ਤਿਆਰੀ ਮੀਟਿੰਗ

ਤਲਵੰਡੀ ਸਾਬੋ(ਗੁਰਪ੍ਰੀਤ ਜੋਗੇਵਾਲਾ) ਲੇਲੇਵਾਲਾ ਗੈਸ ਪਾਈਪ ਲਾਈਨ ਮੋਰਚਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਤਲਵੰਡੀ ਸਾਬੋ ਤੇ ਮੌੜ ਵੱਲੋਂ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜੀ ਆਈ ਜੀ ਐਲ ਕੰਪਨੀ ਤੇ ਪ੍ਰਸਾਸ਼ਨ ਵੱਲੋਂ ਕਿਸਾਨਾਂ ਨਾਲ 15 ਮਈ 2023 ਨੂੰ ਤਲਵੰਡੀ ਸਾਬੋ ਵਿਖੇ ਕੀਤਾ ਲਿਖਤੀ ਸਮਝੌਤਾ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਗੈਸ ਪਾਈਪ ਲਾਈਨ ਕੰਪਨੀ ਤੇ ਪਰਸਾਸਨ ਵੱਲੋਂ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ ਗਿਆ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨਾਂ ਦੇ ਖੇਤਾਂ ਵਿੱਚ ਪਾਈਪ ਲਾਈਨ ਪਾਈ ਜਾ ਚੁੱਕੀ ਹੈ ਸਮਝੌਤੇ ਮੁਤਾਬਿਕ 24 ਲੱਖ ਪ੍ਰਤੀ ਕਿੱਲਾ ਨਹੀਂ ਦਿੱਤਾ ਜਾ ਰਿਹਾ। ਲੰਬੇ ਸਮੇ ਤੋਂ ਪ੍ਰਸਾਸਨ ਤੇ ਗੈਸ ਕੰਪਨੀ ਨਾਲ ਮੀਟਿੰਗਾਂ ਹੋ ਰਹੀਆਂ ਹਨ,ਪਰ ਸਾਰਾ ਕੁਝ ਬੇਸਿੱਟਾ ਰਿਹਾ।ਇਸ ਸਮੇਂ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ 6 ਤੋਂ 10 ਫਰਵਰੀ ਤੱਕ ਲੱਗਣ ਵਾਲੇ ਜਿਲਾ ਹੈੱਡਕੁਆਟਰ ਤੇ ਲੱਗਣ ਵਾਲੇ ਧਰਨਿਆਂ ਵਿਚਕਾਰ 7 ਫਰਵਰੀ ਨੂੰ ਲੇਲੇਵਾਲਾ ਮੋਰਚੇ ਤੇ ਜੋ ਰਹਿੰਦੀ ਪਾਈਪ ਲਾਈਨ ਹੈ ਉਸ ਦੀ ਖਾਲੀ ਵਿੱਚ ਮਿੱਟੀ ਪਾਕੇ ਜਮੀਨ ਪੱਧਰ ਕੀਤੀ ਜਾਵੇਗੀ ਅਤੇ ਕਿਸਾਨ ਦੇ ਖੇਤ ਫਸਲ ਦੀ ਬਿਜਾਈ ਕੀਤੀ ਜਾਵੇਗੀ।
ਇਸ ਸਮੇਂ ਬਹੱਤਰ ਸਿੰਘ ਨੰਗਲਾਂ ਬਲਾਕ ਪਰਧਾਨ ਤਲਵੰਡੀ ਸਾਬੋ ਨੇ ਦੱਸਿਆ ਕਿ ਪਿੰਡਾਂ ਵਿੱਚ ਵੱਡੇ ਪੱਧਰ ਤੇ ਪਰਚਾਰ ਕੀਤਾ ਗਿਆ ਹੈ ਤੇ 6 ਤੋ 10 ਫਰਵਰੀ ਤੱਕ ਲੱਗਣ ਵਾਲੇ ਧਰਨਿਆਂ ਵਿਚ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ ਤੇ ਲੇਲੇਵਾਲਾ ਗੈਸ ਪਾਈਪ ਲਾਈਨ ਮੋਰਚੇ ਤੇ 7 ਫਰਵਰੀ ਨੂੰ ਆਰ ਪਾਰ ਦੇ ਸੰਘਰਸ਼ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਤੇ ਕਿਸਾਨਾਂ ਨੂੰ ਕਹੀਆਂ ਲੈਕੇ ਆਉਣ ਤੇ ਟਰੈਕਟਰ ਨਾਲ ਕਰਾਹੇ ਲਿਆਉਣ ਤੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਲੇਲੇਵਾਲਾ ਗੈਸ ਪਾਈਪ ਲਾਈਨ ਮੋਰਚੇ ਤੋਂ ਲੈਕੇ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਸਮੇਂ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਵਫਦ ਐਸ ਡੀ ਐਮ ਤੇ ਡੀ ਐਸ ਪੀ ਤਲਵੰਡੀ ਸਾਬੋ ਨੂੰ ਮਿਲਿਆ ਤੇ ਪਾਈਪ ਲਾਈਨ ਮੋਰਚਾ ਸਮਝੌਤਾ ਨਾ ਲਾਗੂ ਹੋਣ ਕਰਕੇ 7 ਫਰਵਰੀ ਨੂੰ ਗੈਸ ਪਾਈਪ ਲਾਈਨ ਦੀ ਜੋ ਖਾਲੀ ਪੱਟੀ ਹੈ ਉਸਨੂੰ ਅੱਟਿਆ ਜਾਵੇਗਾ।
ਇਸ ਸਮੇਂ ਜਿਲਾ ਆਗੂ ਜਸਵੀਰ ਬੁਰਜ ਸੇਮਾ, ਕਾਲਾ ਚੱਠੇਵਾਲਾ, ਗੁਰਜੀਤ ਬੰਗੇਹਰ, ਭਿੰਦਰ ਭਾਈ ਬਖਤੌਰ,ਭੋਲਾ ਸਿੰਘ ਮਾੜੀ,ਕਲੱਤਰ ਸਿੰਘ ਕਲਾਲਵਾਲਾ,ਰਣਜੋਧ ਸਿੰਘ ਮਾਹੀ ਨੰਗਲ ,ਕਾਕੂ ਬਹਿਮਣ ਕੌਰ ਸਿੰਘ,ਜਸਵੀਰ ਲੇਲੇਵਾਲਾ ਵੀ ਹਾਜ਼ਰ ਸਨ।

86 Views