ਐਸ ਆਈ ਸਰਬਜੀਤ ਸਿੰਘ ਨੇ ਸੰਭਾਲਿਆ ਕਾਲਾ ਸੰਘਿਆਂ ਚੌਂਕੀ ਦਾ ਚਾਰਜ।

ਐਸ ਆਈ ਸਰਬਜੀਤ ਸਿੰਘ ਨੇ ਸੰਭਾਲਿਆ ਕਾਲਾ ਸੰਘਿਆਂ ਚੌਂਕੀ ਦਾ ਚਾਰਜ।

 

 

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ

ਥਾਣਾ ਸਦਰ ਕਪੂਰਥਲਾ ਅਧੀਨ ਆਉਂਦੀ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ਼ ਏ ਐਸ ਆਈ ਪਾਲ ਸਿੰਘ ਸਿੱਧੂ ਦਾ ਤਬਾਦਲਾ ਹੋਣ ਕਾਰਨ ਪੁਲਿਸ ਚੌਂਕੀ ਮੰਡ ਜ਼ਿਲ੍ਹਾ ਜਲੰਧਰ ਵਿਖੇ ਬਤੌਰ ਇੰਚਾਰਜ ਸੇਵਾਵਾਂ ਨਿਭਾ ਰਹੇ ਸਬ ਇੰਸਪੈਕਟਰ ਸਰਬਜੀਤ ਸਿੰਘ ਨੂੰ ਸੀਨੀਅਰ ਅਧਿਕਾਰੀਆਂ ਨੇ ਮੰਡ ਤੋਂ ਬਦਲ ਕੇ ਕਾਲ਼ਾ ਸੰਘਿਆਂ ਪੁਲਿਸ ਚੌਂਕੀ ਦਾ ਬਤੌਰ ਇੰਚਾਰਜ ਲਗਾਇਆ ਗਿਆ। ਨਵ ਨਿਯੁਕਤ ਚੌਂਕੀ ਇੰਚਾਰਜ ਸਰਬਜੀਤ ਸਿੰਘ ਨੇ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਹਰ ਇੱਕ ਨੂੰ ਇੰਨਸਾਫ ਮਿਲੇਗਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਗਲਤ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਜੇਕਰ ਕੋਈ ਨਸ਼ਾ ਆਦਿ ਵੇਚਦਾ ਹੈ ਤਾਂ ਆਮ ਲੋਕ ਇਸ ਦੀ ਜਾਣਕਾਰੀ ਮੈਨੂੰ ਨਿੱਜੀ ਤੌਰ ਤੇ ਦੇਣ ਤਾਂ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਤੇ ਮੁਕਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਸਕੇ ਅਤੇ ਨਸ਼ਿਆਂ ਤੋਂ ਜਵਾਨੀ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਂਅ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਚੌਂਕੀ ਇੰਚਾਰਜ ਨੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ, ਗੱਡੀਆਂ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਵੱਡੇ ਸਪੀਕਰ ਲਗਾ ਗਾਣੇ ਚਲਾ ਕੇ ਹੁਲੜਬਾਜ਼ੀ ਕਰਨ ਵਾਲਿਆਂ ਅਤੇ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਸਥਾਨਕ ਕਸਬੇ ਤੋਂ ਲੰਘਦੇ ਉਵਰਲੋਡ ਟਿੱਪਰਾਂ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਾਨੂੰਨ ਭੰਗ ਕਰਨ ਵਾਲਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਾਨੂੰਨੀ ਤੌਰ ਤੇ ਅਜਿਹੇ ਸਾਧਨ ਬੰਦ ਕੀਤੇ ਜਾਣਗੇ।

110 Views