ਰੱਧ ਹੋਏ ਰਾਸ਼ਨ ਕਾਰਡ ਮੁੜ ਬਹਾਲ ਹੋਣ ਨਾਲ ਲੱਖਾਂ ਲੋਕਾਂ ਨੂੰ ਮਿਲੇਗਾ ਲਾਭ – ਪ੍ਰਿਤਪਾਲ ਕੌਰ ਤੁਲੀ

ਰੱਧ ਹੋਏ ਰਾਸ਼ਨ ਕਾਰਡ ਮੁੜ ਬਹਾਲ ਹੋਣ ਨਾਲ ਲੱਖਾਂ ਲੋਕਾਂ ਨੂੰ ਮਿਲੇਗਾ ਲਾਭ – ਪ੍ਰਿਤਪਾਲ ਕੌਰ ਤੁਲੀ

ਪੰਜਾਬ ਕੈਬਿਨੇਟ ਦੇ ਫੈਸਲਿਆਂ ਦੀ ਕੀਤੀ ਸ਼ਲਾਘਾ

ਫਗਵਾੜਾ ( ਡਾ ਰਮਨ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਚੰਡੀਗੜ੍ਹ ‘ਚ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ ਦੌਰਾਨ ਕੱਟੇ ਹੋਏ ਰਾਸ਼ਨ ਕਾਰਡ ਮੁੜ ਬਹਾਲ ਕਰਨ ਦਾ ਫੈਸਲਾ ਸੂਬੇ ਦੇ ਲੱਖਾਂ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਅਤੇ ਸਮਾਜ ਸੇਵਿਕਾ ਪ੍ਰਿਤਪਾਲ ਕੌਰ ਤੁਲੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕਰੀਬ ਤਿੰਨ ਲੱਖ ਰਾਸ਼ਨ ਕਾਰਡ ਰੱਧ ਹੋਣ ਨਾਲ 10 ਲੱਖ ਤੋਂ ਵੱਧ ਲੋਕ ਸਰਕਾਰੀ ਭਲਾਈ ਸਕੀਮਾ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ ਸਨ ਪਰ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਰੱਧ ਹੋਏ ਕਾਰਡ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹਨਾਂ ਅਧਿਆਪਕਾਂ ਦੇ ਤਬਾਦਲੇ ਦੀ ਨੀਤੀ ਨੂੰ ਆਸਾਨ ਬਨਾਉਣ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਅਧਿਆਪਕ ਘਰੇਲੂ ਜਰੂਰਤਰਾਂ ਕਾਰਨ ਜੇਕਰ ਆਪਣੇ ਜਿਲ੍ਹੇ ‘ਚ, ਆਪਣੇ ਘਰ ਦੇ ਨੇੜੇ ਡਿਊਟੀ ਕਰਨਾ ਚਾਹੁੰਦੇ ਹੋਣ ਤਾਂ ਬਹੁਤ ਆਸਾਨ ਪ੍ਰਕ੍ਰਿਆ ਰਾਹੀਂ ਅਜਿਹਾ ਕਰ ਸਕਦੇ ਹਨ। ਮੈਡਮ ਤੁਲੀ ਨੇ ਜੰਗੀ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਛੇ ਹਜਾਰ ਤੋਂ ਵਧਾ ਕੇ ਦੱਸ ਹਜਾਰ ਰੁਪਏ ਕਰਨ ਨੂੰ ਵੀ ਸ਼ਲਾਘਾਯੋਗ ਦੱਸਿਆ। ਇਸ ਤੋਂ ਇਲਾਵਾ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦੇਣ, ਗੰਨੇ ਦੀ ਕੀਮਤ ‘ਚ ਵਾਧਾ ਕਰਕੇ ਗੰਨਾ ਕਿਸਾਨਾ ਨੂੰ ਰਾਹਤ ਦੇਣ, ਪੀ.ਆਈ.ਟੀ. ਦੀਆਂ ਇਮਾਰਤਾਂ ‘ਚ ਸਕੂਲ ਆਫ ਐਮੀਨੈਂਸ ਖੋਲ੍ਹਣ ਵਰਗੇ ਅਨੇਕਾਂ ਫੈਸਲਿਆਂ ਨੂੰ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਹੀ ਲਾਹੇਵੰਦ ਦੱਸਿਆ ਹੈ

107 Views