ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਲੋਹੜੀ ਦਾ ਤਿਉਹਾਰ ਮਨਾਇਆ
ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਲੋਹੜੀ ਦਾ ਤਿਉਹਾਰ ਮਨਾਇਆ
ਸਾਨੂੰ ਪੁੱਤਰਾਂ ਦੀ ਲੋਹੜੀ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ —ਪ੍ਰਿੰਸੀਪਲ ਪਰਮਿੰਦਰ ਕੌਰ
ਕਾਲਾ ਸੰਘਿਆਂ 13 ਜਨਵਰੀ (ਮਨਜੀਤ ਮਾਨ) ਬਾਬਾ ਗੁਰਮੇਜ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ ਅਤੇ ਅਕੈਡਮੀ ਚੇਅਰਮੈਨ ਸ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੀ ਦੇਖ ਰੇਖ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਅੱਜ ਨਵੇਂ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ. ਬਲਵਿੰਦਰ ਸਿੰਘ ਬਲੱਗਣ ਸਰਪੰਚ ਕਾਹਲਵਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਅਧਿਆਪਕਾਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਇਹ ਤਿਉਹਾਰ ਰਲ ਮਿਲ ਕੇ ਮਨਾਇਆ ਗਿਆ। ਇਸ ਮੌਕੇ ਤੇ ਸਰਪੰਚ ਸਾਹਿਬ ਦੁਆਰਾ ਲੋਹੜੀ ਦੇ ਤਿਉਹਾਰ ਨਾਲ ਜੋ ਕਥਾਵਾਂ ਜੁੜੀਆਂ ਹੋਈਆਂ ਹਨ ਉਹਨਾਂ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅੱਜ ਇਸ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਦੁਆਰਾ ਪੈਲੇਸ ਬੁੱਕ ਕੀਤੇ ਗਏ ਹਨ। ਇਸ ਦੌਰਾਨ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਿਉਹਾਰ ਤਾਂ ਸਭ ਦਾ ਸਾਂਝਾ ਤਿਉਹਾਰ ਹੈ। ਇਸ ਨੂੰ ਪਿੰਡ ਦੀ ਸੱਥ ਵਿੱਚ ਸਾਂਝੇ ਤੌਰ ਤੇ ਇਕੱਤਰ ਹੋ ਕੇ ਧੂਣੀ ਬਾਲ ਕੇ ਧੀਆਂ ਅਤੇ ਪੁੱਤਰ ਦੀ ਲੋਹੜੀ ਵੰਡੀ ਜਾਂਦੀ ਸੀ। ਬਜ਼ੁਰਗਾਂ ਦੁਆਰਾ ਪਿੰਡ ਦੀ ਏਕਤਾ ਅਤੇ ਸਾਂਝੀਵਾਲਤਾ ਦੀ ਕਾਮਨਾ ਕੀਤੀ ਜਾਂਦੀ ਸੀ। ਪਿੰਡ ਦੀਆਂ ਕੁੜੀਆਂ ਦੁਆਰਾ ਲੋਹੜੀ ਦੇ ਗੀਤ ਗਾਏ ਜਾਂਦੇ ਅਤੇ ਗਿੱਧਾ ਪਾਇਆ ਜਾਂਦਾ। ਲੋਕਾਂ ਵਿੱਚ ਹਰ ਤਿਉਹਾਰ ਨੂੰ ਮਨਾਉਣ ਦੀ ਵੱਖਰੀ ਖੁਸ਼ੀ ਅਤੇ ਚਾਅ ਹੁੰਦਾ। ਅੱਜ ਇਹ ਤਿਉਹਾਰ ਸਕੂਲ, ਕਾਲਜਾਂ ਜਾਂ ਪੈਲਿਸਾਂ ਤੱਕ ਹੀ ਸੀਮਿਤ ਹੋ ਰਿਹਾ ਹੈ। ਸਾਨੂੰ ਸਭ ਨੂੰ ਆਪਣੇ ਗੌਰਵਮਈ ਵਿਰਸੇ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਰਲ਼ ਮਿਲ਼ ਕੇ ਹਰ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਤੇ ਮੈਡਮ ਸੰਦੀਪ ਕੌਰ, ਮੈਡਮ ਨੇਹਾ ਸ਼ਰਮਾ, ਮੈਡਮ ਰਜਨੀ, ਮੈਡਮ ਰਜਿੰਦਰ, ਮੈਡਮ ਮਮਤਾ , ਸਮੂਹ ਸਟਾਫ ਹਾਜ਼ਰ ਸੀ।

