ਪਿੰਡ ਉੱਗੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ

ਪਿੰਡ ਉੱਗੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ

ਪੁਲਿਸ ਚੌਂਕੀ ਉੱਗੀ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ

ਕਾਲਾ ਸੰਘਿਆਂ 11 ਜਨਵਰੀ (ਮਨਜੀਤ ਮਾਨ) ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਦੀ ਪਹਿਲੀ ਆਰੰਭਤਾ ਗੁਰਦੁਆਰਾ ਅਸਥਾਨ ਸਾਹਿਬ ਤੋਂ ਕੀਤੀ ਗਈ ਇਸ ਪਹਿਲੀ ਪ੍ਰਭਾਤ ਫੇਰੀ ਦਾ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸ੍ਰ ਨਿਰਮਲ ਸਿੰਘ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਭਾਤ ਫੇਰੀ ਦਾ ਭਰਵਾਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵੱਲੋਂ ਸੰਗਤਾਂ ਨੂੰ ਚਾਹ ਪਕੌੜਿਆਂ ਦੇ ਅਤੁੱਟ ਲੰਗਰ ਵੀ ਛਕਾਏ ਗਏ ਇਸ ਮੌਕੇ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸ੍ਰ ਨਿਰਮਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੇ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਪੁਲਿਸ ਚੌਂਕੀ ਵੱਲੋਂ ਇਹੋ ਜਿਹੇ ਕਾਰਜ਼ ਕੀਤੇ ਜਾ ਰਹੇ ਹਨ ਜੋ ਲਗਾਤਾਰ ਜਾਰੀ ਰਹਿਣਗੇ ਇਸ ਮੌਕੇ ਉੱਘੇ ਸਮਾਜ ਸੇਵਕ ਸਾਬਕਾ ਇਸਪੈਕਟਰ ਪੰਜਾਬ ਪੁਲਿਸ ਭਲਵਾਨ ਅਵਤਾਰ ਸਿੰਘ ਭੋਲਾ, ਜਗਤਾਰ ਸਿੰਘ ਐਮ ਡੀ ਨੂਰਰਿਸੋਰਟ, ਸਰਪੰਚ ਜੁਵਾਹਰ ਲਾਲ ਖੁੰਗਰ, ਸੁਰਿੰਦਰ ਬਠਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ,ਏ ਐਸ ਆਈ ਭਲਵਾਨ ਰਾਜਿੰਦਰ ਕੁਮਾਰ ਬੌਬੀ, ਸਿਪਾਹੀ ਸੰਦੀਪ ਸਿੰਘ, ਮਨਰਾਜ ਸਿੰਘ ਕੰਗ, ਅਸ਼ੋਕ ਸ਼ਰਮਾ ਉੱਗੀ, ਸਰਪੰਚ ਜਰਨੈਲ ਸਿੰਘ ਫਤਿਹਪੁਰ,ਸਾਧੂ ਸਿੰਘ ਫਤਿਹਪੁਰ ਆਦਿ ਆਗੂ ਇਸ ਮੌਕੇ ਹਾਜ਼ਿਰ ਸਨ।

276 Views