ਦੋਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਕਾਲਾ ਸੰਘਿਆਂ ਦੇ ਆਗੂਆਂ ਨੇ ਸਿਵਲ ਹਸਪਤਾਲ ਕਾਲਾ ਸੰਘਿਆਂ ਚ ਐਸ ਐਮ ਓ ਸ਼੍ਰੀਮਤੀ ਭੁਪਿੰਦਰ ਕੌਰ ਨੂੰ ਕੰਬਲ ਦਿੱਤੇ

ਦੋਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਕਾਲਾ ਸੰਘਿਆਂ ਦੇ ਆਗੂਆਂ ਨੇ ਸਿਵਲ ਹਸਪਤਾਲ ਕਾਲਾ ਸੰਘਿਆਂ ਚ ਐਸ ਐਮ ਓ ਸ਼੍ਰੀਮਤੀ ਭੁਪਿੰਦਰ ਕੌਰ ਨੂੰ ਕੰਬਲ ਦਿੱਤੇ

ਇਹ ਸੇਵਾ ਨਿਰੰਤਰ ਜਾਰੀ ਰਹੇਗੀ — ਡਾਕਟਰ ਭਗਵਾਨ ਸਿੰਘ ਲਾਲਕਾ ਬਲਾਕ ਪ੍ਰਧਾਨ

ਕਾਲਾ ਸੰਘਿਆਂ 2 ਜਨਵਰੀ (ਮਨਜੀਤ ਮਾਨ) ਦੋਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ )ਬਲਾਕ ਕਾਲ਼ਾ ਸੰਘਿਆਂ ਵਲੋਂ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਵਿੱਚ ਮਰੀਜ਼ਾਂ ਲਈ ਨਵੇਂ ਸਾਲ ਦੇ ਮੌਕੇ ਤੇ ਕੰਬਲ ਦਿੱਤੇ ਗਏ। ਇਸ ਮੌਕੇ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਭਗਵਾਨ ਸਿੰਘ ਲਾਲਕਾ ਨੇ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਐਸ ਐਮ ੳ ਸ਼੍ਰੀਮਤੀ ਭੁਪਿੰਦਰਜੀਤ ਕੌਰ ਨੂੰ ਕੰਬਲ ਭੇਂਟ ਕਰਦਿਆਂ ਕਿਹਾ ਕਿ ਸਾਡੀ ਜਥੇਬੰਦੀ ਹਮੇਸ਼ਾ ਤੋਂ ਸਮਾਜ ਅਤੇ ਸਰਕਾਰ ਦੀ ਮਦਦ ਕਰਦੀ ਆਈ ਹੈ ਉਹ ਭਾਵੇਂ ਕਰੋਨਾ ਕਾਲ ਦਾ ਸਮਾਂ ਹੋਵੇ ਜਾਂ ਹੜ੍ਹ ਪੀੜਤਾਂ ਦਾ ਜਾਂ ਹੋਰ ਕੁਦਰਤੀ ਆਫਤਾਂ ਨਾਲ ਘਿਰਿਆ ਹੋਵੇ ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀ ਸਮਾਜ ਦੀ ਅਤੇ ਸਰਕਾਰ ਦੀ ਮਦਦ ਲਈ ਹਮੇਸ਼ਾ ਅੱਗੇ ਹੋ ਕੇ ਸੇਵਾ ਕਰਦੀ ਆ ਰਹੀ ਹੈ ਇਸ ਉਹਨਾਂ ਹੋਰ ਕਿਹਾ   ਕੜਾਕੇ ਦੀ ਠੰਡ ਦੇ ਪ੍ਰਕੋਪ ਕਾਰਨ ਜਨਜੀਵਨ ਪ੍ਰਭਾਵਿਤ ਹੋ ਚੁੱਕਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਹਸਪਤਾਲ ਜਿੱਥੇ ਗਰੀਬ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਉਹਨਾਂ ਨੂੰ ਸਰਕਾਰੀ ਸਹਾਇਤਾ ਦੇ ਨਾਲ ਨਾਲ ਜਥੇਬੰਦੀ ਕੰਬਲਾਂ ਦੀ ਵੰਡ ਕਰ ਰਹੀ ਹੈ ਤਾਂ ਕਿ ਮਰੀਜ਼ਾਂ ਨੂੰ ਠੰਡ ਤੋਂ ਬਚਾਉਣ ਵਾਸਤੇ ਛੋਟਾ ਜਿਹਾ ਉਪਰਾਲਾ ਕੀਤਾ ਜਾ ਸਕੇ ਇਸ ਮੌਕੇ ਤੇ ਜਥੇਬੰਦੀ ਦੇ ਕਮੇਟੀ ਮੈਂਬਰ ਡਾਕਟਰ ਬਲੌਰ ਖਾਨ, ਡਾਕਟਰ ਸੁਸ਼ੀਲ ਵਰਮਾ, ਡਾਕਟਰ ਜਸਵਿੰਦਰ ਸਿੰਘ , ਸਾਬਕਾ ਡਾਕਟਰ ਮਨੀਸ਼ ਕੁਮਾਰ ਹਾਜ਼ਰ ਸਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਸਟਾਫ ਦੇ ਵਿੱਚ ਡਾਕਟਰ ਅਮੋਲਪ੍ਰੀਤ , ਡਾਕਟਰ ਹਰਮਿੰਦਰ ਸਿੰਗਲਾ,ਡਾਕਟਰ ਦੀਪਕ ਜੈਨ, ਐਲ ਐਚ  ਵੀ ਸਰੋਜ ਬਾਲਾ , ਦਿਲਜੀਤ ਕੌਰ ਆਸ਼ਾ ਵਰਕਰ ਕਮਲੇਸ਼ ਰਾਣੀ ਆਦਿ ਹਾਜ਼ਰ ਸਨ।

139 Views