ਕੇਨਰਾ ਬੈਂਕ ਕਾਲਾ ਸੰਘਿਆਂ ਬ੍ਰਾਂਚ ਵੱਲੋਂ ਵਿਦਿਆਰਥਣਾਂ ਨੂੰ ਵਜੀਫ਼ਾ ਰਾਸ਼ੀ ਤਕਸੀਮ ਕੀਤੀ ਗਈ।
ਕੇਨਰਾ ਬੈਂਕ ਕਾਲਾ ਸੰਘਿਆਂ ਬ੍ਰਾਂਚ ਵੱਲੋਂ ਵਿਦਿਆਰਥਣਾਂ ਨੂੰ ਵਜੀਫ਼ਾ ਰਾਸ਼ੀ ਤਕਸੀਮ ਕੀਤੀ ਗਈ।
ਫੋਟੋ ਕੈਪਸ਼ਨ:- ਸਰਕਾਰੀ ਹਾਈ ਸਕੂਲ ਸੰਧੂ ਚੱਠਾ ਵਿਖੇ ਕੇਨਰਾ ਬੈਂਕ ਦੇ ਮੈਨੇਜਰ ਅਮਿਤ ਕੁਮਾਰ ਬੈਂਕ ਦੀ ਸਕੀਮ ਵਿਦਿਆ ਜੋਤੀ ਤਹਿਤ ਲੋੜਵੰਦ ਵਿਦਿਆਰਥਣਾਂ ਨੂੰ ਵਜ਼ੀਫੇ ਰਾਸ਼ੀ ਭੇਂਟ ਕਰਨ ਮੌਕੇ ਨਾਲ ਸਕੂਲ ਮੁਖੀ ਮਾਸਟਰ ਅਮਰਜੀਤ ਅਤੇ ਹੋਰ ਬੈਂਕ ਤੇ ਸਕੂਲ ਸਟਾਫ਼।
ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ
ਸਰਕਾਰੀ ਹਾਈ ਸਕੂਲ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਵਿਖੇ ਕੇਨਰਾ ਬੈਂਕ ਦੀ ਬ੍ਰਾਂਚ ਕਾਲ਼ਾ ਸੰਘਿਆਂ ਵੱਲੋਂ ਵਿਦਿਆਰਥਣਾਂ ਨੂੰ ਵਜ਼ੀਫਾ ਰਾਸ਼ੀ ਤਕਸੀਮ ਕੀਤੀ ਗਈ। ਇਸ ਮੌਕੇ ਬੈਂਕ ਦੇ ਮੈਨੇਜਰ ਅਮਿਤ ਕੁਮਾਰ ਨੇ ਦੱਸਿਆ ਕਿ ਸਾਡੀ ਬੈਂਕ ਦੀ ਸਕੀਮ ਕੇਨਰਾ ਵਿਦਿਆ ਜੋਤੀ ਸੀ ਐਸ ਆਰ ਅਧੀਨ ਹਰ ਵਰ੍ਹੇ ਹਾਈ ਸੰਧੂ ਚੱਠਾ ਸਮੇਤ ਵੱਖ ਵੱਖ ਸਕੂਲਾਂ ਦੀਆਂ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਆਰਥਿਕ ਪੱਖੋਂ ਲੋੜਵੰਦਾਂ 6 ਵਿਦਿਆਰਥਣਾਂ ਨੂੰ ਵਜ਼ੀਫੇ ਵਜੋਂ ਨਕਦ ਰਾਸ਼ੀ ਤਕਸੀਮ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ 5ਵੀਂ ਤੋਂ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 2500 ਰੂਪੇ ਅਤੇ 8ਵੀਂ ਤੋਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 5000 ਰੁਪਏ ਵਜ਼ੀਫਾ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ ਹੈ ਤਾਂ ਕਿ ਲੋੜਵੰਦ ਵਿਦਿਆਰਥਣਾਂ ਪੜ੍ਹਾਈ ਲਈ ਵਿੱਚ ਕਾਪੀਆਂ, ਕਿਤਾਬਾਂ ਜਾਂ ਹੋਰ ਸਮੱਗਰੀ ਖਰੀਦ ਸਕਣ। ਇਸ ਮੌਕੇ ਹਾਈ ਸਕੂਲ ਸੰਧੂ ਚੱਠਾ ਦੇ ਸਕੂਲ ਮੁਖੀ ਮਾਸਟਰ ਅਮਰਜੀਤ ਨੇ ਕੇਨਰਾ ਬੈਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਵੱਲੋਂ ਲੋੜਵੰਦ ਵਿਦਿਆਰਥਣਾਂ ਲਈ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਬੈਂਕ ਦੇ ਸਟਾਫ਼ ਵਿੱਚ ਪਵਨ ਕੁਮਾਰ ਤੇ ਰੋਹਿਤ ਕੁਮਾਰ ਅਤੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

