ਪਿੰਡ ਚੂਹੜ ਵਿੱਚ ਕੌਂਸ਼ਲ ਮਲਟੀਸਪੈਸ਼ਲਿਟੀ ਹਸਪਤਾਲ ਕਪੂਰਥਲਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਪਿੰਡ ਚੂਹੜ ਵਿੱਚ ਕੌਂਸ਼ਲ ਮਲਟੀਸਪੈਸ਼ਲਿਟੀ ਹਸਪਤਾਲ ਕਪੂਰਥਲਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਲੋਕ ਆਪਣਾ ਇਲਾਜ਼ ਸਹੀ ਸਮੇਂ ਤੇ ਮਾਹਿਰ ਡਾਕਟਰਾਂ ਤੋਂ ਹੀ ਕਰਵਾਉਣ — ਡਾਕਟਰ ਰਣਵੀਰ ਸਿੰਘ ਕੌਸ਼ਲ
ਕਾਲਾ ਸੰਘਿਆਂ 12 ਦਸੰਬਰ (ਮਨਜੀਤ ਮਾਨ) ਪਿੰਡ ਚੂਹੜ ਜ਼ਿਲ੍ਹਾ ਜਲੰਧਰ ਵਿਖੇ ਕੌਂਸ਼ਲ ਮਲਟੀਸਪੈਸਲਿਟੀ ਹਸਪਤਾਲ ਕਪੂਰਥਲਾ ਦੇ ਐਮ ਡੀ ਡਾਕਟਰ ਸ੍ਰੀ ਰਣਵੀਰ ਕੌਂਸ਼ਲ ਦੀ ਅਗਵਾਈ ਹੇਠ ਮਾਤਾ ਰਾਜਰਾਣੀ, ਰਵਿੰਦਰ ਰਾਣੀ ਅਤੇ ਜੀਵ ਸੇਵਾ ਸੰਮਤੀ ਦੇ ਚੇਅਰਮੈਨ ਸ੍ਰੀ ਜੁਗਲ ਕਿਸ਼ੋਰ ਦੀ ਰਹਿਨੁਮਾਈ ਹੇਠ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਦਿੱਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਣਵੀਰ ਕੌਂਸ਼ਲ, ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਰਜਤ ਕੌਂਸਲ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਰਿਤਾ ਕੌਂਸ਼ਲ ਵੱਲੋਂ ਪੰਜ ਸੋਂ ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕ ਅੱਪ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਇਸ ਮੌਕੇ ਡਾਕਟਰ ਰਣਵੀਰ ਸਿੰਘ ਕੌਸ਼ਲ ਨੇ ਕਿਹਾ ਕਿ ਮਰੀਜ਼ ਆਪਣਾ ਇਲਾਜ਼ ਸਹੀ ਸਮੇਂ ਤੇ ਮਾਹਿਰ ਡਾਕਟਰਾਂ ਤੋਂ ਹੀ ਕਰਵਾਉਣ ਇਸ ਮੌਕੇ ਪਵਨਜੀਤ,ਮੁਜੇਸ਼ ਕਮਲ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ਸਾਬਕਾ ਸਰਪੰਚ, ਪ੍ਰਦੀਪ ਕੁਮਾਰ ਗੋਤਮ, ਮੋਨੂੰ ਗੋਤਮ,ਅਮਿਤ ਗੋਤਮ, ਸ਼ੰਮੀ ਭੂਸ਼ਣ, ਪ੍ਰਦੀਪ ਬਿੱਟੂ, ਜਗਦੀਸ਼ ਚੰਦਰ ਚੋਹਾਨ, ਰਮੇਸ਼ ਚੰਦਰ ਮੇਸ਼ੀ,ਕਰਨ ਗੋਤਮ, ਨਿਖਿਲ ਗੋਤਮ ਆਦਿ ਆਗੂ ਇਸ ਮੌਕੇ ਹਾਜ਼ਿਰ ਰਹੇ।

130 Views