ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਸਪੋਰਟਸ ਮੀਟ ਕਰਵਾਈ
ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਸਪੋਰਟਸ ਮੀਟ ਕਰਵਾਈ
ਖੇਡਾਂ ਹੀ ਬੱਚਿਆਂ ਨੂੰ ਤੰਦਰੁਸਤੀ ਤੇ ਆਪਣੇ ਆਪ ਤੇ ਨਿਰਭਰ ਬਣਾਉਂਦੀਆਂ ਹਨ — ਪ੍ਰਿੰਸੀਪਲ ਪਰਵਿੰਦਰ ਕੌਰ
ਕਾਲਾ ਸੰਘਿਆਂ 11 ਦਸੰਬਰ (ਮਨਜੀਤ ਮਾਨ)ਬਾਬਾ ਗੁਰਮੇਜ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ ਅਤੇ ਅਕੈਡਮੀ ਚੇਅਰਮੈਨ ਸ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੋਨਾਂ ਦੀ ਦੇਖ ਰੇਖ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਅੱਜ ਸਲਾਨਾ ਸਪੋਰਟਸ ਮੀਟ ਕਰਵਾਈ ਗਈ । ਇਸ ਦੌਰਾਨ ਵਿਦਿਆਰਥੀਆਂ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 100 ਮੀਟਰ ਦੌੜ, ਲੈਮਨ ਰੇਸ, ਬਿਸਕੁਟ ਰੇਸ, ਫਰੋਗ ਰੇਸ, ਵੰਨ ਲੈਗ ਰੇਸ, ਸਲੋ ਸਾਈਕਲ ਰੇਸ, ਬੈਲੂਨ ਰੇਸ, ਲੰਬੀ ਛਾਲ,ਗੋਲਾ ਸੁੱਟਣ ਆਦਿ ਸ਼ਾਮਲ ਸਨ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਵਾਲੀਵਾਲ ਅਤੇ ਰੱਸਾ ਕੱਸੀ ਦੇ ਸ਼ੋ ਮੈਚ ਕਰਵਾਏ ਗਏ। ਇਸ ਇੰਵਟ ਦੀ ਜੱਜਮੈਂਟ ਮੈਡਮ ਸੰਦੀਪ ਕੌਰ ਅਤੇ ਮੈਡਮ ਰਮਨਪ੍ਰੀਤ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਸ. ਸਤਿੰਦਰ ਸਿੰਘ ਵਾਈਸ ਪ੍ਰਿੰਸੀਪਲ ਬਿੱਲੀ ਬੜੈਚ, ਮੈਡਮ ਕੁਲਬੀਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਜੀ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਹਰ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਅਤੇ ਅੱਜ ਦੇ ਇਸ ਖੇਡ ਮੇਲੇ ਵਿੱਚ ਹਰ ਵਿਦਿਆਰਥੀ ਅੰਦਰ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਆਖਿਆ ਕਿ ਅਕੈਡਮੀ ਦਾ ਮੁੱਖ ਮੰਤਵ ਹੀ ਇਹ ਹੈ ਕਿ ਵਧੀਆ ਦੁਨਿਆਵੀ ਅਤੇ ਧਾਰਮਿਕ ਸਿੱਖਿਆ ਦੇ ਨਾਲ ਨਾਲ ਖੇਡ ਖੇਤਰ ਪ੍ਰਤੀ ਭਾਵਨਾ ਪੈਦਾ ਕਰਨਾ। ਖੇਡਾਂ ਹੀ ਵਿਦਿਆਰਥੀ ਜੀਵਨ ਵਿਚ ਸਾਕਾਰਾਤਮਕ ਭਾਵਨਾ,ਆਪਸੀ ਸਾਂਝ ਅਤੇ ਇਕਜੁੱਟ ਹੋ ਕੇ ਆਪਣੀ ਮੰਜ਼ਿਲ ਵੱਲ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਆਖਿਆ ਕਿ ਹਰ ਵਿਦਿਆਰਥੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਅਤੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਗੇਮ ਖੇਡਣ ਲਈ ਨਾ ਦਿੱਤੇ ਜਾਣ ਅਤੇ ਉਹਨਾਂ ਦਾ ਵੀ ਫਰਜ਼ ਹੈ ਕਿ ਬੱਚਿਆਂ ਨੂੰ ਸਰੀਰਿਕ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਅੱਜ ਸਾਡੀ ਅਜੋਕੀ ਪੀੜ੍ਹੀ ਸਾਡੀਆਂ ਵਿਰਾਸਤੀ ਖੇਡਾਂ ਤੋਂ ਬਿਲਕੁਲ ਵਿਸਰ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਮੈਡਮ ਰਜਿੰਦਰ ਕੌਰ, ਮੈਡਮ ਨੇਹਾ ਸ਼ਰਮਾ, ਮੈਡਮ ਰਜਨੀ, ਮੈਡਮ ਮਮਤਾ ਅਤੇ ਐਕਟਵੀ ਇੰਚਾਰਜ ਮੈਡਮ ਰਜਨੀ ਰਾਣੀ ਕੁਲਾਰ ਆਦਿ ਸਮੂਹ ਸਟਾਫ ਹਾਜ਼ਰ ਸੀ।

