ਪਿੰਡ ਬੱਲ ਨੌਂ ਵਿੱਚ 1914 ਤੇ 1919ਤੱਕ ਦੇ ਫੌਜੀ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਬਾਬਾ ਮੇਜਰ ਸਿੰਘ ਬੱਲ ਵਿਸ਼ਵ ਪ੍ਰਸਿੱਧ ਵੱਡੀ ਦਸਤਾਰ ਵਾਲਿਆ ਦੀ ਅਗਵਾਈ ਹੇਠ ਘੋੜਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ

ਪਿੰਡ ਬੱਲ ਨੌਂ ਵਿੱਚ 1914 ਤੇ 1919ਤੱਕ ਦੇ ਫੌਜੀ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਬਾਬਾ ਮੇਜਰ ਸਿੰਘ ਬੱਲ ਵਿਸ਼ਵ ਪ੍ਰਸਿੱਧ ਵੱਡੀ ਦਸਤਾਰ ਵਾਲਿਆ ਦੀ ਅਗਵਾਈ ਹੇਠ ਘੋੜਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ

ਨਿਹੰਗ ਸਿੰਘਾਂ ਨੇ ਦੋ ਦੋ ਘੋੜਿਆਂ ਤੇ ਨੇਜ਼ੇ ਬਾਜ਼ੀ ਕਿਲੇ ਪੁੱਟਣੇ ਦੇ ਖ਼ਤਰਨਾਕ ਕਰਤੱਵ ਦਿਖਾਏ
ਜਲੰਧਰ 8 ਦਸੰਬਰ (ਮਨਜੀਤ ਮਾਨ ) ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਬੱਲ ਨੌਂ ਦੇ 1914 ਤੇ 1919 ਫੌਜੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੌੜੀ ਬਾਬਾ ਬੁੱਢਾ ਦਲ ਦੀ ਰਹਿਨੁਮਾਈ ਹੇਠ ਬਾਬਾ ਮੇਜਰ ਸਿੰਘ ਬੱਲ ਵਿਸ਼ਵ ਪ੍ਰਸਿੱਧ ਵੱਡੀ ਦਸਤਾਰ ਵਾਲਿਆ ਦੀ ਅਗਵਾਈ ਹੇਠ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼੍ਰੋਮਣੀ ਪੰਥਕ ਕੀਰਤਨੀਏ ਭਾਈ ਮੱਘਰ ਸਿੰਘ ਹੈੱਡ ਗ੍ਰੰਥੀ ਭਾਈ ਚਮਕੋਰ ਸਿੰਘ ਤੇ ਸ਼੍ਰੋਮਣੀ ਪੰਥਕ ਕੀਰਤਨੀਏ ਭਾਈ ਬਲਦੇਵ ਸਿੰਘ ਦੇ ਪੰਥਕ ਜਥਿਆਂ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ ਇਸ ਮੌਕੇ ਭਾਈ ਬਲਦੇਵ ਸਿੰਘ ਢੋਡੀਵਿੰਡ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਵੱਲੋਂ ਦੋ ਦੋ ਘੋੜਿਆਂ ਤੇ ਨੇਜ਼ੇ ਬਾਜ਼ੀ,ਕਿਲੇ ਪੁੱਟਣੇ ਦੇ ਖ਼ਤਰਨਾਕ ਕਰਤੱਵ ਦਿਖਾਏ ਇਸ ਮੌਕੇ ਜਥੇਦਾਰ ਜੋਗਾ ਸਿੰਘ ਮੰਢਾਲੀ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਪ੍ਰੇਮ ਸਿੰਘ ਵਾਹਿਗੁਰੂ,ਧੀਰ ਸਿੰਘ ਦੇਗੀਆ, ਭਾਈ ਮਲਕੀਤ ਸਿੰਘ ਬਠਿੰਡਾ, ਭਾਈ ਬਾਜਵਿੰਦਰ ਸਿੰਘ ਭੁਝੰਗੀ ਗੁਰਸਿਮਰਨ, ਨਿਸ਼ਾਨ ਸਿੰਘ ਖਾਲੂ, ਸਰਬਜੀਤ ਸਿੰਘ ਬੱਲ ਨੌਂ, ਜਥੇਦਾਰ ਲਾਲ ਸਿੰਘ ਬੱਲ, ਜਥੇਦਾਰ ਮੇਜਰ ਸਿੰਘ ਬੱਲ, ਸਤਨਾਮ ਸਿੰਘ ਨਿਹੰਗ, ਮੁਖਤਿਆਰ ਸਿੰਘ ਬੱਲ,ਜਰਮਨ ਸਿੰਘ ਅਮਰੀਕਾ, ਬੂਟਾ ਸਿੰਘ, ਸੁਖਵਿੰਦਰ ਸਿੰਘ ਅਮਰੀਕਾ,ਰਾਮ ਜੀ ਖਾਨ ਪੁਰ, ਭੋਲਾ ਸਿੰਘ ਕਪੂਰਥਲਾ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਸੰਦੀਪ ਸਿੰਘ ਮਾਨ ਕਾਲਾ ਸੰਘਿਆਂ,ਦਿਲਜਾਨ ਨੱਥੂਪੁਰ,ਗੋਲੂ ਕਪੂਰਥਲਾ, ਸੰਦੀਪ ਸਿੰਘ ਸੁਲਤਾਨਪੁਰ ਲੋਧੀ ਦਾ ਵਿਸ਼ੇਸ਼ ਤੌਰ ਤੇ ਬਾਬਾ ਮੇਜਰ ਸਿੰਘ ਬੱਲ ਤੇ ਬਾਬਾ ਬਲਦੇਵ ਸਿੰਘ, ਵੱਲੋਂ ਮੁਹੱਲੇ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਘੋੜਿਆਂ ਦੀਆਂ ਕਰਵਾਈਆਂ ਗਈਆਂ ਦੌੜਾਂ ਵਿੱਚ ਜੇਤੂ ਰਹਿਣ ਵਾਲੇ ਨਿਹੰਗ ਸਿੰਘਾਂ ਦਾ ਵੀ ਬਾਬਾ ਮੇਜਰ ਸਿੰਘ ਬੱਲ, ਤੇ ਬਾਬਾ ਬਲਦੇਵ ਸਿੰਘ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਵੱਲੋ ਨਿਹੰਗ ਸਿੰਘਾਂ ਵੱਲੋਂ ਕੱਢੇ ਗਏ ਮੁਹੱਲੇ ਦਾ ਖੂਬ ਆਨੰਦ ਇਹ ਮੁਹੱਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਣ ਵਿੱਚ ਸਫਲ ਰਿਹਾ।

91 Views