ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਸਪੋਰਟਸ ਮੀਟ ਕਰਵਾਈ
ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਸਪੋਰਟਸ ਮੀਟ ਕਰਵਾਈ
ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਜੇਤੂ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਰਨਰ ਅੱਪ ਰਿਹਾ
. ਦੋਨੇ ਇਲਾਕੇ ਦੀ ਸਿੱਰਮੌਰ ਵਿੱਦਿਅਕ ਸੰਸਥਾ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਬਲਜਿੰਦਰ ਕੌਰ ਸੇਖੋਂ ,ਸੰਸਥਾ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਸਮੂਹ ਸਕੂਲ ਸਟਾਫ਼ ਪਿੰਡ ਇਲਾਕਾ ਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਬਲਜਿੰਦਰ ਕੌਰ ਸੇਖੋਂ ਸੰਸਥਾਂ ਦੇ ਪ੍ਰਧਾਨ ਸ੍ਰ ਸ਼ੀਤਲ ਸਿੰਘ ਸੰਘਾ,ਐਮ ਡੀ ਪ੍ਰੋਫ਼ੈਸਰ ਸ੍ਰੀ ਰਾਮ ਮੂਰਤੀ ਦੀ ਪ੍ਰਧਾਨਗੀ ਵਿੱਚ ਸਫਲਤਾ ਦੇ ਨਵੇ ਆਯਾਮ ਸਿਰਜਦਾ ਹੋਇਆ ਸੰਪੂਰਣ ਹੋਇਆ l ਇਸ ਮੌਕੇ ਤੇ ਇਲਾਕੇ ਦੇ ਸਿਰਕਢ ਆਗੂ ਤੇ ਅਕਾਲੀ ਦਲ ਯੂਥ ਵਿੰਗ ਦੇ ਸਕੱਤਰ ਜਨਰਲ ਤਜਿੰਦਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸ. ਲੈਂਬਰ ਸਿੰਘ ਸੰਘਾ ਤੇ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਸੰਘਾ ਕਨੇਡਾ ਨਿਵਾਸੀ ਖ਼ਾਸ ਮਹਿਮਾਨਾਂ ਵਜੋਂ ਸ਼ਾਮਿਲ ਹੋਏ l ਸੰਤ ਹੀਰਾ ਦਾਸ ਐਜੂਕੇਸ਼ਨਲ ਸੁਸਾਇਟੀ ਦੇ ਸਕੱਤਰ ਸ੍ਰੀ ਸੰਜੀਵ ਕੁਮਾਰ ਹੈਪੀ, ਖਜਾਨਚੀ ਜਥੇਦਾਰ ਗੁਰਦੇਵ ਸਿੰਘ ਸੰਘਾ,ਸੀਨੀਅਰ ਮੈਂਬਰ ਪਰਮਜੀਤ ਸਿੰਘ ਬੱਸਣ ਤੇ ਮੈਨੇਜਿੰਗ ਡਾਇਰੈਕਟਰ ਡਾ ਰਾਮ ਮੂਰਤੀ ਵੀ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਨ l ਵਰਨਣ ਯੋਗ ਹੈ ਕਿ ਇਹ ਖੇਡ ਮੇਲਾ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਸੇਖੋਂ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਨੂੰ ਸਫਲ ਬਣਾਉਣ ਵਿਚ ਸਕੂਲ ਦੇ ਸਾਰੇ ਅਧਿਆਪਕਾਂ ਤੇ ਕਰਮਚਾਰੀਆਂ ਨੇ ਦਿਲ ਜਾਂਨ ਨਾਲ ਮਿਹਨਤ ਕੀਤੀ l ਸਭ ਤੋਂ ਪਹਿਲਾਂ ਪ੍ਰਿੰਸੀਪਲ ਬਲਜਿੰਦਰ ਕੌਰ ਸੇਖੋਂ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਉਪਰੰਤ ਮੁੱਖ ਮਹਿਮਾਨ ਸ.ਤਜਿੰਦਰ ਸਿੰਘ ਨਿੱਝਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਾਹਰਲੇ ਮੁਲਕਾਂ ਦਾ ਮੋਹ ਤਿਆਗ ਕੇ ਆਪਣੇ ਮੁਲਕ ਵਿੱਚ ਰਹਿ ਕੇ ਹੀ ਸਫਲਤਾ ਹਾਸਿਲ ਕਰਨ ਦਾ ਸੰਦੇਸ਼ ਦਿੱਤਾ l ਸਕੂਲ ਦੀ ਪ੍ਰਬੰਧਕ ਕਮੇਟੀ ਤੇ ਸਟਾਫ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ l ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਸ. ਲੈਂਬਰ ਸਿੰਘ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ l
. ਦਿਨ ਭਰ ਚੱਲੇ ਖੇਡ ਮੇਲੇ ਵਿੱਚ ਹੋਈਆਂ ਦੋੜਾ ਵਿੱਚ ਸਰਵੋਤਮ ਦੌੜਾਕ ਦਾ ਖਿਤਾਬ ਗੁਰਕਮਲ ਸਿੰਘ ਨੇ ਜਿੱਤਿਆ ਤੇ ਲੜਕੀਆਂ ਦੇ ਹੋਏ ਮੁਕਾਬਲਿਆ ਵਿੱਚੋਂ ਸਰਵੋਤਮ ਦੌੜਾਕ ਦਾ ਇਹ ਖਿਤਾਬ ਗੁਰਵੀਰ ਕੌਰ ਨੇ ਜਿੱਤਿਆ l ਹਾਊਸ ਮੁਕਾਬਲਿਆਂ ਵਿੱਚ ਓਵਰਆਲ ਟ੍ਰਾਫੀ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੇ ਜਿੱਤੀ ਜਦਕਿ ਰੱਸਾਕਸ਼ੀ ਮੁਕਾਬਲਾ ਲੜਕਿਆ ਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਤੇ ਲੜਕੀਆਂ ਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਜਿੱਤਿਆ l ਵਾਲੀਬਾਲ ਦੇ ਮੁਕਾਬਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਜੇਤੂ ਰਿਹਾ l
. ਇਸ ਖੇਡ ਮੇਲੇ ਦਾ ਅਨੰਦ ਮਾਨਣ ਵਾਲਿਆਂ ਵਿੱਚ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਾ ਕਾਲਿਜ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਜਿੰਦਰ ਕੌਰ ਸਚਦੇਵਾ ਤੇ ਉਨ੍ਹਾਂ ਦਾ ਸਟਾਫ,ਪੰਜਾਬੀ ਸੰਗੀਤ ਦੇ ਪ੍ਰਸਿੱਧ ਪ੍ਰੋਡਿਊਸਰ ਤੇ ਡਾਇਰੈਕਟਰ ਸ. ਪਵਿੱਤਰ ਸਿੰਘ ਪਿੱਤਾ ਤੇ ਉਨ੍ਹਾਂ ਦਾ ਪਰਿਵਾਰ, ਪੱਤਰਕਾਰ ਭਾਈਚਾਰੇ ਚੋਂ ਸਰਵ ਸ੍ਰੀ ਅਮਰਜੀਤ ਸਿੰਘ ਨਿੱਝਰ, ਸੁੱਖਵਿੰਦਰ ਸਿੰਘ ਸਿੱਧੂ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਸੰਦੀਪ ਸਿੰਘ ਮਾਨ ਤੇ ਉਨ੍ਹਾਂ ਦੀ ਟੀਮ, ਬਾਬਾ ਬਲਦੇਵਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਮਾਸਟਰ ਵਿਪਨ ਕੁਮਾਰ, ਪ੍ਰਸਿੱਧ ਕਬੱਡੀ ਖਿਡਾਰੀ ਹਰਜੋਤ ਸਿੰਘ ਭੰਡਾਲ, ਸੰਨੀ ਕਾਲਾ ਸੰਘਿਆਂ, ਗਿਆਨ ਸਿੰਘ ਭੱਟੀ ਤੇ ਹੋਰ ਪਤਵੰਤੇ ਹਾਜ਼ਿਰ ਸਨ l ਇਹ ਖੇਡ ਮੇਲਾ ਸਕੂਲ ਦੇ ਡੀਪੀ ਮਾਸਟਰ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ l ਮੰਚ ਦਾ ਸੰਚਾਲਨ ਲੈਕਚਰਾਰ ਸੁਖਜਿੰਦਰ ਸਿੰਘ, ਪ੍ਰਿਮਲ ਕੌਰ ਤੇ ਸ੍ਰੀਮਤੀ ਬਲਜਿੰਦਰ ਕੌਰ ਨੇ ਕੀਤਾ l ਇਹ ਸਪੋਰਟਸ ਮੀਟ ਆਪਣੀਆਂ ਰੰਗਲੀਆਂ ਯਾਦਾਂ ਛੱਡਦਾ ਹੋਇਆ ਇਹ ਖੇਡ ਮੇਲਾ ਸਮਾਪਤ ਹੋਣ ਵਿੱਚ ਸਫਲ ਰਿਹਾ ।
.

