ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ
ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ
26 ਦਸੰਬਰ ਨੂੰ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੇ ਕਾਫਲੇ ਨਾਲ ਸ਼ਮੂਲੀਅਤ ਕਰਾਂਗੇ –ਰੇਸ਼ਮ ਲਾਲ ਮਾਨ, ਬਲਦੇਵ ਰਾਜ
ਕਾਲਾ ਸੰਘਿਆਂ 5 ਦਸੰਬਰ (ਮਨਜੀਤ ਮਾਨ) ਸ਼ਹਿਰੀ ਮੰਡਲ, ਕਪੂਰਥਲਾ ਦੀ ਮਹੀਨਾਵਾਰ ਮੀਟਿੰਗ (ਕਮਾਲਪੁਰ ਮੋਠਾਂਵਾਲਾ)ਵਿਖੇ ਹੋਈ। ਮੀਟਿੰਗ ਨੂੰ ਰੇਸ਼ਮ ਲਾਲ ਪ੍ਰਧਾਨ, ਬਲਦੇਵ ਰਾਜ ਸਕੱਤਰ, ਗੱਜਣ ਸਿੰਘ ਮੀਤ ਪ੍ਰਧਾਨ, ਜਸਬੀਰ ਸਿੰਘ ਵਿੱਤ ਸਕੱਤਰ, ਰਾਮਸ਼ਰਨ ਜੁਆਇਟ ਸਕੱਤਰ, ਰਣਜੀਤ ਸਿੰਘ, ਧੀਰ ਸਿੰਘ ਜੁਆਇੰਟ ਸਕੱਤਰ , ਤਰਸੇਮ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ 12% ਡੀ:ਏ: ਜਾਰੀ ਕੀਤਾ ਜਾਵੇ, ਡੀ:ਏ: ਦਾ ਬਕਾਇਆ ਦਿਤਾ ਜਾਵੇ, ਮਿਤੀ 31/12/2015 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ ਨੂੰ 2.59 ਦਾ ਫੈਕਟਰ ਜਾਰੀ ਕੀਤਾ ਜਾਵੇ, ਮਿਤੀ 01/01/2016 ਤੋਂ 30/06/2021 ਤੱਕ ਸੋਧੇ ਹੋਏ ਸਕੇਲਾਂ ਦਾ ਏਰੀਅਰ ਦਿੱਤਾ ਜਾਵੇ ਅਤੇ ਹੋਰ ਰਹਿੰਦੀਆਂ ਮੰਗਾਂ ਮੰਨੀਆਂ ਜਾਣ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰੇਸ਼ਮ ਲਾਲ ਪ੍ਰਧਾਨ ਨੇ ਕਿਹਾ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ 26 ਦਸੰਬਰ 2023 ਨੂੰ ਉਤਰੀ ਜੋਨ, ਜਲੰਧਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਉਪਰੰਤ ਘੋਲ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਅਤੇ ਸਾਂਝੇ ਫਰੰਟ ਦੇ ਸੱਦੇ ਮੁਤਾਬਿਕ ਜਨਵਰੀ ਤੇ ਫ਼ਰਵਰੀ 2024 ਦੇ ਮਹੀਨਿਆਂ ਦੌਰਾਨ ਪੰਜਾਬ ਦੇ ਰੂਲਿੰਗ ਪਾਰਟੀ ਦੇ ਐਮ:ਐਲ:ਏ: ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਮੀਟਿੰਗ ਵਿੱਚ ਮੁਖਤਿਆਰ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਪਾਲ ਸਿੰਘ,ਜਸਵੀਰ ਕੌਰ,ਕੈਲਾਸ ਰਾਣੀ, ਸਰਬਜੀਤ ਕੌਰ, ਬਲਕਾਰ ਸਿੰਘ, ਸਤਨਾਮ ਸਿੰਘ, ਬਖਸੀਸ ਸਿੰਘ, ਮਲਕੀਤ ਸਿੰਘ ਰਘਬੀਰ ਸਿੰਘ ਆਦਿ ਸਾਮਿਲ ਹੋਏ । ਨਵੇਂ ਮੈਬਰਾਂ ਨੂੰ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।

