ਕਾਲਾ ਸੰਘਿਆਂ ਬਲਾਕ ਤੋਂ ਗੁਰਦਾਸਪੁਰ ਰੈਲੀ ਲਈ ਚਾਰ ਬਸਾਂ ਦਾ ਜੱਥਾ ਰਵਾਨਾ

ਕਾਲਾ ਸੰਘਿਆਂ ਬਲਾਕ ਤੋਂ ਗੁਰਦਾਸਪੁਰ ਰੈਲੀ ਲਈ ਚਾਰ ਬਸਾਂ ਦਾ ਜੱਥਾ ਰਵਾਨਾ

ਕਾਲਾ ਸੰਘਿਆਂ 2 ਦਸੰਬਰ (ਮਨਜੀਤ ਮਾਨ)ਆਮ ਆਦਮੀ ਪਾਰਟੀ ਕਾਲਾ ਸੰਘਿਆਂ ਦੇ ਬਲਾਕ ਵਲੋਂ ਅੱਜ ਗੁਰਦਾਸਪੁਰ ਵਿੱਚ ਪੰਜਾਬ ਪਧਰੀ ਰੈਲੀ ਵਿੱਚ ਜਾਣ ਲਈ ਚਾਰ ਬਸਾਂ ਦਾ ਕਾਫ਼ਲਾ ਰਵਾਨਾ ਸੀਨੀਅਰ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ,ਬਲਾਕ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਸੰਧੂ ਚੱਠਾ, ਦਲਵੀਰ ਸਿੰਘ ਰਾਣਾ ਸੁਨੜਵਾਲ ਵਾਲਾ,ਗੁਰਮੇਲ ਸਿੰਘ ਸਿੱਧਵਾਂ ਦੋਨਾਂ ਅਤੇ ਗੁਰਪ੍ਰੀਤ ਸਿੰਘ ਭਾਨੋਲੰਗਾ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੌਂਡਲ ਅਤੇ ਵਿਜੇ ਅਰੋੜਾ ਨੇ ਦੱਸਿਆ ਕਿ ਮਾਨਯੋਗ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਤੱਕ ਲਗਭਗ ਦੋ ਸਾਲਾਂ ਵਿੱਚ ਆਮ ਪਬਲਿਕ ਦੇ ਬਹੁਤ ਸਾਰੇ ਕੰਮ ਕਰ ਦਿੱਤੇ ਹਨ ਜਿਨ੍ਹਾਂ ਵਿਚ ਨੌਜਵਾਨਾਂ ਨੂੰ ਨੌਕਰੀਆਂ, ਹਰੇਕ ਵਰਗ ਨੂੰ 600 ਯੂਨਿਟ ਬਿਜਲੀ ਮਾਫ਼ ਆਦਿ ਬਹੁਤ ਸਾਰੇ ਕੰਮ ਕੀਤੇ ਗਏ ਹਨ ਇਹ ਸਾਰੇ ਕੰਮ ਬਿਨਾ ਕੋਈ ਭੇਦਭਾਵ ਦੇ ਮੈਰਿਟ ਦੇ ਅਧਾਰ ਤੇ ਕੀਤੇ ਗਏ ਹਨ ਪੰਜਾਬ ਦਾ ਹਰੇਕ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੈ ਹੁਣ ਮੁੱਖ ਮੰਤਰੀ ਸਾਬ ਵਲੋਂ ਐਲਾਨ ਕੀਤਾ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰੇਕ ਲੇਡੀਜ਼ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਜਲਦੀ ਪੂਰਾ ਕੀਤਾ ਜਾਵੇਗਾ ਸਾਰੇ ਗੁਰਦਾਸਪੁਰ ਜਿਲੇ ਨੂੰ ਮੁੱਖ ਮੰਤਰੀ ਸਾਬ ਨੇ ਨਵੇਂ ਬੱਸ ਅੱਡੇ ਦੀ ਸੌਗਾਤ ਦੇ ਕੇ ਸਾਰੇ ਗੁਰਦਾਸਪੁਰ ਦੇ ਲੋਕਾਂ ਦੇ ਚੇਹਰਿਆਂ ਤੇ ਖੁਸ਼ੀ ਲਿਆ ਦਿਤੀ ਹੈ ਅੱਜ ਦੀ ਰੈਲੀ ਵਿੱਚ ਪੂਰਾ ਭਰਵਾਂ ਇਕੱਠ ਨਜ਼ਰ ਆਇਆ ਕਾਲਾ ਸੰਘਿਆਂ ਬਲਾਕ ਤੋ ਮੇਜਰ ਸਿੰਘ ਜਲੰਧਰ, ਵਿਕੀ ਕਾਲਾ ਸੰਘਿਆਂ, ,ਰੇਸ਼ਮ ਸਿੰਘ ਖੁਸਰੋਪੁਰ, ਮੇਜਰ ਸਿੰਘ ਸਿੱਧਵਾਂ , ਬਲਵਿੰਦਰ ਜੱਲੋਵਾਲ ,ਮੇਜਰ ਸਿੰਘ ਖੁਸਰੋਪੁਰ ਆਪਣੇ ਆਪਣੇ ਸਾਥੀ ਲੇ ਕੇ ਰੈਲੀ ਵਿੱਚ ਸ਼ਾਮਿਲ ਹੋਏ ।

94 Views