ਬਠਿੰਡਾ ਪੁਲਿਸ ਦੇ ਛਾਪੇ ਨੇ ਨਸ਼ਈ ਕੀਤੇ ਤਿੰਨ ਗੱਭਰੂ ਨਸ਼ਾ ਤਸਕਰ*

*ਬਠਿੰਡਾ ਪੁਲਿਸ ਦੇ ਛਾਪੇ ਨੇ ਨਸ਼ਈ ਕੀਤੇ ਤਿੰਨ ਗੱਭਰੂ ਨਸ਼ਾ ਤਸਕਰ*

( *ਜਸਵੀਰ ਸਿੱਧੂ* )
ਨਵੰਬਰ2023:ਬਠਿੰਡਾ ਪੁਲਿਸ ਨੇ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ ਤਹਿਤ ਚਲਾਈ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲ਼ਾਫ ਮੁਹਿੰਮ ਤਹਿਤ ਸੀ.ਆਈ.ਏ ਸਟਾਫ-1 ਬਠਿੰਡਾ ਨੇ 5ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਇਸ ਕਾਰਵਾਈ ਦੌਰਾਨ ਇੱਕ ਆਲਟੋ ਕਾਰ ਨੂੰ ਵੀ ਕਬਜੇ ਵਿੱਚ ਲਿਆ ਹੈ ਜਿਸ ਤੇ ਇਹ ਤਿੰਨੋ ਨੌਜਵਾਨ ਸਵਾਰ ਸਨ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇੰਨ੍ਹਾਂ ਮੁੰਡਿਆਂ ਦੀ ਉਮਰ 19 ਤੋਂ 23ਸਾਲ ਵਿਚਕਾਰ ਹੈ। ਪੁਲਿਸ ਇਹ ਪਤਾ ਲਾਉਣ ‘ਚ ਜੁਟ ਗਈ ਹੈ ਕਿ ਨਸ਼ਾ ਤਸਕਰੀ ਪਿੱਛੇ ਇੰਨ੍ਹਾਂ ਦਾ ਮਕਸਦ ਕੀ ਸੀ। ਐਸ ਐਸ ਪੀ ਨੇ ਅੱਜ ਮੁੜ ਚਿਤਾਵਨੀ ਦਿੱਤੀ ਹੈ ਕਿ ਨਸ਼ਾ ਵੇਚਣ ਵਾਲੇ ਬਾਜ ਆ ਜਾਣ ਕਿਉਂਕਿ ਹੁਣ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ।
ਇਸ ਸਬੰਧੀ ਵਿੱਚ ਖੁਲਾਸਾ ਕਰਦਿਆਂ ਐਸ ਪੀ ਡੀ ਬਠਿੰਡਾ ਅਜੇ ਗਾਂਧੀ ਨੇ ਦੱਸਿਆ ਕਿ ਸੀ.ਆਈ.ਏ-1 ਬਠਿੰਡਾ ਦੇ ਇੰਚਾਰਜ ਤਰਲੋਚਨ ਸਿੰਘ ਦੀ ਨਿਗਰਾਨੀ ਅਨੁਸਾਰ ਏ ਐਸ ਆਈ ਰਾਜਵੀਰ ਸਿੰਘ ਨੇ ਬਠਿੰਡਾ-ਬਰਨਾਲਾ ਰੋਡ ਨੇੜੇ ਸਾਵਣ ਕੋਲਡ ਸਟੋਰ ਰਾਮਪੁਰਾ ਕੋਲ ਆਲਟੋ ਸਵਾਰ ਮਨਜੀਤ ਸਿੰਘ ਉਰਫ ਮਨੀ ,ਜਗਸੀਰ ਸਿੰਘ ਉਰਫ ਜਸਵੀਰ ਸਿੰਘ,ਪਾਰਸ ਬਾਂਸਲ ਉਰਫ ਪਾਰੂ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਤੋਂ 5 ਸੌ ਪੱਤੇ ਨਸ਼ੇ ਦੀਆਂ ਗੋਲੀਆਂ ਦੇ ਬਰਾਮਦ ਕੀਤੇ ਹਨ ਜਿੰਨ੍ਹਾਂ ਦੀ ਕੁੱਲ ਗਿਣਤੀ 5 ਹਜ਼ਾਰ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਖਿਲਾਫ ਥਾਣਾ ਸਿਟੀ ਰਾਮਪੁਰਾ ਵਿੱਖੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਬਠਿੰਡਾ ਵਿੱਚ ਇਹਨਾਂ ਨੇ ਇਹ ਨਸ਼ੀਲੀਆ ਗੋਲੀਆ ਹੋਰ ਕਿਸ- ਕਿਸ ਨੂੰ ਸਪਲਾਈ ਕਰਨੀਆਂ ਸਨ।
ਪੁਲਿਸ ਇਹ ਵੀ ਜਾਨਣ ਦੀ ਕੋਸ਼ਿਸ਼ ਕਰੇਗੀ ਕਿ ਆਖਰ ਇਹ ਨਸ਼ੀਲੀਆ ਗੋਲੀਆਂ ਕਿਸ ਤੋਂ ਲਿਆਂਦੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪੁੱਛ ਪੜਤਾਲ ਦੇ ਅਧਾਰ ਤੇ ਨਸ਼ੇ ਦਦੀ ਤਸਕਰੀ ਨਾਲ ਜੁੜਿਆ ਤਾਣਾ ਬਾਣਾ ਤੋੜਨ ਵਿੱਚ ਸਫਲਤਾ ਮਿਲਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਮਨਜੀਤ ਸਿੰਘ ਉਰਫ ਮਨੀ ਤੇ ਬਰਨਾਲਾ ਜਿਲ੍ਹੇ ਦੇ ਥਾਣਾ ਤਪਾ ਵਿੱਚ ਇਸ ਤੋਂ ਪਹਿਲਾਂ ਅਸਲਾ ਐਕਟ ਦੇ ਦੋ ਮੁਕੱਦਮੇ ਦਰਜ ਹਨ ਜਿੰਨ੍ਹਾਂ ਵਿੱਚੋਂ ਇੱਕ ਕਰੀਬ8 ਮਹੀਨੇ ਪਹਿਲਾਂ ਅਤੇ ਦੂਸਰਾ ਕਰੀਬ ਪੰਜ ਸਾਲ ਪਹਿਲਾਂ ਦਰਜ ਹੋਇਆ ਹੈ। ਪਾਰਸ ਬਾਂਸਲ ਉਰਫ ਪਾਰੂ ਖਿਲਾਫ ਸਾਲ 2021 ਵਿੱਚ ਥਾਣਾ ਸਦਰ ਰਾਮਪੁਰਾ ਵਿਖੇ ਐਨ ਡੀ ਪੀ ਐਸ ਐਕਟ ਦਾ ਪਰਚਾ ਦਰਜ ਹੈ ਜਦੋਂਕਿ ਜਗਸੀਰ ਸਿੰਘ ਉਰਫ ਜਸਵੀਰ ਸਿੰਘ ਦਾ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

63 Views