ਪਾਰਟੀ ਹਾਈਕਮਾਂਡ ਵਲੋਂ ਬਲਾਕ ਪ੍ਰਧਾਨ ਦੇ ਅਹੁਦੇ ਦੀ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਦ੍ਰਿੜ ਇਰਾਦੇ ਨਾਲ ਨਿਭਾਂਵਾਂਗੇ- ਰਾਣਾ,ਪਰਮਜੀਤ

ਪਾਰਟੀ ਹਾਈਕਮਾਂਡ ਵਲੋਂ ਬਲਾਕ ਪ੍ਰਧਾਨ ਦੇ ਅਹੁਦੇ ਦੀ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਦ੍ਰਿੜ ਇਰਾਦੇ ਨਾਲ ਨਿਭਾਂਵਾਂਗੇ- ਰਾਣਾ,ਪਰਮਜੀਤ

ਕਾਲਾ ਸੰਘਿਆਂ 4 ਅਕਤੂਬਰ (ਮਨਜੀਤ ਮਾਨ)ਆਮ ਆਦਮੀ ਪਾਰਟੀ ਵਲੋਂ ਅੱਜ ਸਾਰੇ ਪੰਜਾਬ ਵਿੱਚ ਸੰਗਠਨ ਦਾ ਢਾਂਚਾ ਭੰਗ ਕਰਨ ਤੋਂ ਬਾਅਦ ਦੂਸਰੀ ਵਾਰ ਬਲਾਕ ਪ੍ਰਧਾਨ ਬਣਾਏ ਗਏ ਜਿਸ ਵਿੱਚ ਪਿੰਡ ਸੁੰਨੜਵਾਲ ਤੋਂ ਦਲਵੀਰ ਸਿੰਘ ਰਾਣਾ ਅਤੇ ਸੰਧੂ ਚੱਠਾ ਤੋਂ ਪਰਮਜੀਤ ਸਿੰਘ ਖਾਲਸਾ ਨੂੰ ਬਲਾਕ ਪ੍ਰਧਾਨ ਬਣਨ ਤੇ ਸਾਰੇ ਬਲਾਕ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਪਾਰਟੀ ਦੇ ਸੀਨੀਅਰ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ, ਬਿੱਲੂ ਸ਼ਹਿਰੀਆ,ਮੇਹਰਬਾਨ ਸੰਘਾ,ਬਲਜੀਤ ਸੰਘਾ,ਬਲਕਾਰ ਸਿੰਘ ਲਾਲਕਾ, ਸੰਜੀਵ ਕੌਂਡਲ, ਨਰਿੰਦਰ ਸਿੰਘ,ਗੁਰਦਾਵਰ ਸਿੰਘ ,ਵਿਜੇ ਕੁਮਾਰ, ਆਦਿ ਨੇ ਨਵੇਂ ਬਲਾਕ ਪ੍ਰਧਾਨਾਂ ਨੂੰ ਵਧਾਈਆਂ ਦਿਤੀਆਂ ਅਤੇ ਸਾਰਿਆਂ ਨੇ ਉਮੀਦ ਕੀਤੀ ਕਿ ਹੁਣ ਪਹਿਲਾਂ ਨਾਲੋਂ ਵੀ ਜਿਆਦਾ ਮੇਹਨਤ ਨਾਲ ਸਾਰੀ ਟੀਮ ਨੂੰ ਨਾਲ ਲੇ ਕੇ ਆਪਣੇ ਬਲਾਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵੋਟਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਕਰਨ ਵਿੱਚ ਕਾਲਾ ਸੰਘਿਆਂ ਬਲਾਕ ਪੂਰੀ ਮੇਹਨਤ ਕਰਨਗੇ ਇਸ ਮੌਕੇ ਦੋਨੋਂ ਬਲਾਕ ਪ੍ਰਧਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਦ੍ਰਿੜ ਇਰਾਦੇ ਤੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਉਨ੍ਹਾਂ ਅਤੇ ਵਾਅਦਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਨਾਲੋਂ ਵੀ ਜਿਆਦਾ ਮੇਹਨਤ ਕਰਕੇ ਪਾਰਟੀ ਦੇ ਪਰਿਵਾਰ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਨਗੇ।

82 Views