ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਵੱਲੋਂ ਸਲਾਨਾ ਛਿੰਝ ਮੇਲਾ 18 ਨੂੰ ਨਕੋਦਰ ਚ — ਪ੍ਰਧਾਨ ਗੋਰਵ ਨਾਗਰਾਜ
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਵੱਲੋਂ ਸਲਾਨਾ ਛਿੰਝ ਮੇਲਾ 18 ਨੂੰ ਨਕੋਦਰ ਚ — ਪ੍ਰਧਾਨ ਗੋਰਵ ਨਾਗਰਾਜ
ਕਾਲਾ ਸੰਘਿਆਂ 29 ਅਕਤੂਬਰ (ਮਨਜੀਤ ਮਾਨ)ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੁਸਾਇਟੀ (ਰਜਿ.) ਨਕੋਦਰ, ਜਿਲ੍ਹਾ ਜਲੰਧਰ ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਮਿਤੀ …18… ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਦੁਸ਼ਹਿਰਾ ਗਰਾਊਂਡ ਨੇਡ਼ੇ ਬੱਸ ਸਟੈਂਡ ਵਿਖੇ ਕਰਵਾਇਆ ਜਾ ਰਿਹਾ ਹੈ।
*ਇਸ ਮੌਕੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਸ਼੍ਰੀ ਗੌਰਵ ਨਾਗਰਾਜ (ਪੰਜਾਬ ਪ੍ਰਧਾਨ), ਸ਼੍ਰੀ ਸੰਦੀਪ ਕੁਮਾਰ (ਸੰਸਥਾਪਕ), ਸਤਿੰਦਰ ਮੱਟੂ (ਉਪ ਪ੍ਰਧਾਨ), ਅਤੇ ਸ਼੍ਰੀ ਰਾਜੂ ਭੰਡਾਲ (ਯੂ ਐਸ ਏ) ਬਲਾਕ ਪ੍ਰਧਾਨ ਨੂਰਮਹਿਲ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਭਾਰਤ ਅਤੇ ਇਰਾਨ ਦੇ ਨਾਮਵਰ ਅਖਾੜਿਆਂ ਦੇ ਪਹਿਲਵਾਨ ਹਿੱਸਾ ਲੈਣਗੇ । ਜਿਸ ਵਿੱਚ ਪਟਕੇ ਦੀਆਂ ਕ
ਕੁਸ਼ਤੀਆਂ ਦੇ ਇਨਾਮ 11 ਲੱਖ ਰੁਪਏ ਅਤੇ ਸ਼ਾਨਦਾਰ ਗੁਰਜ ਹੋਣਗੇ । ਇਸ ਛਿੰਝ ਮੇਲੇ ਵਿੱਚ ਪੰਜਾਬ ਦੇ ਬੱਬਰ ਸ਼ੇਰ ਰੁਸਤਮ ਪਹਿਲਵਾਨ ਪ੍ਰਿਤਪਾਲ ਫਗਵਾੜਾ, ਰੁਸਤਮ ਪਹਿਲਵਾਨ ਗੌਰਵ ਮਾਛੀਵਾੜਾ, ਪਹਿਲਵਾਨ ਭੁਪਿੰਦਰ ਅਜਨਾਲਾ, ਪਹਿਲਵਾਨ ਪ੍ਰਿੰਸ ਕੋਹਾਲੀ, ਇਰਾਨ ਦਾ ਬੱਬਰ ਸ਼ੇਰ ਰੁਸਤਮ ਪਹਿਲਵਾਨ ਮਿਰਜ਼ਾ ਇਰਾਨ, ਪੰਜਾਬ ਕੇਸਰੀ ਪਹਿਲਵਾਨ ਕਮਲ ਡੂਮਛੇੜੀ ਅਤੇ ਪਹਿਲਵਾਨ ਜਗਰੂਪ ਸ਼ੰਕਰ, ਪਹਿਲਵਾਨ ਜਰਮਨ ਕੰਗਣੀਵਾਲ, ਪਹਿਲਵਾਨ ਗੋਲੂ ਕੋਹਾਲੀ ਆਦਿ ਨਾਮਵਰ ਮੱਲ ਹਿੱਸਾ ਲੈਣਗੇ। ਇਸ ਮੇਲੇ ਦੌਰਾਨ ਖੂਨਦਾਨ ਕੈਂਪ, ਫ੍ਰਰੀ ਮੈਡੀਕਲ ਕੈਂਪ, ਫ੍ਰਰੀ ਅੱਖਾਂ ਦਾ ਚੈਕਅਪ ਕੈਂਪ, ਫ੍ਰਰੀ ਦਿਲ ਦੇ ਰੋਗਾਂ ਦਾ ਚੈਕਅਪ ਕੈਂਪ, ਫ੍ਰਰੀ ਹੱਡੀਆਂ ਅਤੇ ਜੋੜਾਂ ਦਾ ਚੈਕਅਪ ਕੈਂਪ ਅਤੇ ਲੋੜੀਂਦੇ ਮੈਡੀਕਲ ਟੈਸਟ ਵੀ ਫ੍ਰੀ ਕੀਤੇ ਜਾਣਗੇ ਜਰੂਰੀ ਦਵਾਈਆਂ ਵੀ ਫ੍ਰੀ ਦਿਤੀਆਂ ਜਾਣਗੀਆਂ । ਇਸਦੇ ਨਾਲ ਹੀ ਦਰਸ਼ਕਾਂ ਲਈ ਵੀ ਕੂਪਨਾਂ ਰਾਹੀਂ ਦਿਲਖਿੱਚਵੇਂ ਇਨਾਮ ਕੱਢੇ ਜਾਣਗੇ। ਇਸ ਛਿੰਝ ਮੇਲੇ ਵਿੱਚ ਸਰਦਾਰ ਬਲਦੇਵ ਸਿੰਘ ਨਿਹਾਲੂਵਾਲੀਆ ਮੰਤਰੀ ਸਾਹਿਬ ਵਲੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਅਤੇ ਚਾਟੀ ਵਾਲੀ ਲੱਸੀ ਦਾ ਲੰਗਰ ਲਗਾਇਆ ਜਾ ਰਿਹਾ ਹੈ ਅਤੇ ਇਸ ਛਿੰਝ ਮੇਲੇ ਵਿੱਚ ਸਪੈਸ਼ਲ ਤੋਰ ਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਵੀ ਲਗਾਇਆ ਜਾਵੇਗਾ। ਬੱਚਿਆਂ ਲਈ ਫ੍ਰਰੀ ਝੂਲੇ ਲਗਾਏ ਜਾਣਗੇ ।*

