ਸਾਇਕਲ ਚੋਰਾਂ ਨੂੰ ਕੀਤਾ ਗ੍ਰਿਫਤਾਰ

ਸਾਇਕਲ ਚੋਰਾਂ ਨੂੰ ਕੀਤਾ ਗ੍ਰਿਫਤਾਰ
ਤਲਵੰਡੀ ਸਾਬੋ,( ਗੁਰਪ੍ਰੀਤ ਜੋਗੇਵਾਲਾ) ਸੀਆਈਏ ਸਟਾਫ਼-1 ਬਠਿੰਡਾ ਦੀ ਟੀਮ ਨੇ ਸਥਾਨਕ ਸ਼ਹਿਰ ਵਿਚੋਂ ਮਹਿੰਗੇ ਸਾਈਕਲ ਚੋਰੀ ਕਰਨ ਵਾਲੇ ਦੋ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਨੂੰ ਚੋਰੀ ਦੇ 52 ਸਾਈਕਲ ਅਤੇ 5 ਰਿਕਸ਼ਾ ਰੇਹੜੀਆਂ ਬਰਾਮਦ ਹੋਈਆਂ ਹਨ | ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀਆਈਏ-1 ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸੀਆਈਏ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਸਥਾਨਕ ਸੰਤਪੁਰਾ ਰੋਡ ‘ਤੇ ਮੌਜੂਦ ਸੀ ਕਿ ਪੁਲਿਸ ਨੂੰ ਮੁਖ਼ਬਰੀ ਹੋਈ ਕਿ ਕੁਝ ਵਿਅਕਤੀ ਬਠਿੰਡਾ ਸ਼ਹਿਰ ਦੇ ਆਮ ਲੋਕਾਂ ਦੁਆਰਾ ਸੜਕਾਂ ਦੇ ਆਸ-ਪਾਸ ਖੜੇ ਕੀਤੇ ਮਹਿੰਗੇ ਰੇਂਜਰ ਸਾਈਕਲ ਅਤੇ ਆਮ ਸਾਈਕਲ ਚੋਰੀ ਕਰਨ ਦੇ ਆਦੀ ਹਨ | ਜੋ ਚੋਰੀ ਕੀਤੇ ਸਾਈਕਲਾਂ ਨੂੰ ਪਹਿਲਾਂ ਆਪਣੇ ਕੋਲ ਰੱਖਦੇ ਹਨ ਅਤੇ ਬਾਅਦ ਵਿਚ ਸਸਤੇ ਭਾਅ ਅੱਗੇ ਵੇਚਦੇ ਹਨ | ਅਜਿਹੇ ਵਿਅਕਤੀ ਸੰਤਪੁਰਾ ਰੋਡ ‘ਤੇ ਘੁੰਮ ਰਹੇ ਹਨ, ਜਿਸ ਮਗਰੋਂ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਸ਼ੱਕ ਦੇ ਚੱਲਦਿਆਂ ਰੇਂਜਰ ਅਤੇ ਆਮ ਸਾਈਕਲ ‘ਤੇ ਆਉਂਦੇ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣੀ ਸੰਦੀਪ ਸਿੰਘ ਕਾਕਾ ਵਾਸੀ ਤਲਵੰਡੀ ਸਾਬੋ ਅਤੇ ਰਾਜੂ ਸਿੰਘ ਵਾਸੀ ਭਾਗੀਵਾਂਦਰ ਵਜੋਂ ਕਰਵਾਈ, ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਕੋਲ ਮੌਜੂਦ ਸਾਈਕਲ ਚੋਰੀ ਦੇ ਹਨ | ਜਿਸ ਪਿੱਛੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਥਾਣਾ ਕੋਤਵਾਲੀ ਵਿਚ ਧਾਰਾ 379, 411 ਭਾਰਤੀ ਦੰਡਾਂਵਲੀ ਤਹਿਤ ਮੁਕੱਦਮਾ ਦਰਜ ਕੀਤਾ | ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਕਾਲਾ ਅਤੇ ਰਾਜੂ ਸਿੰਘ ਦੀ ਨਿਸ਼ਾਨਦੇਹੀ ‘ਤੇ ਪਿੰਡ ਭਾਗੀਵਾਂਦਰ ਤੋਂ ਵੱਖ-ਵੱਖ ਕੰਪਨੀਆਂ ਦੇ 50 ਸਾਈਕਲ ਅਤੇ 5 ਰਿਕਸ਼ਾ ਰੇਹੜੀਆਂ ਬਰਾਮਦ ਕੀਤੀਆਂ ਹਨ | ਗਿ੍ਫ਼ਤਾਰ ਕੀਤੇ ਦੋਨੋ ਵਿਅਕਤੀ ਮਜ਼ਦੂਰੀ ਵਗ਼ੈਰਾ ਕਰਦੇ ਹਨ ਅਤੇ ਨਸ਼ੇ ਦੇ ਆਦਿ ਹਨ, ਜੋ ਨਸ਼ੇ ਦੀ ਪੂਰਤੀ ਲਈ ਸਾਈਕਲ ਵਗ਼ੈਰਾ ਚੋਰੀ ਕਰਦੇ ਸਨ | ਦੋਨਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੁਡੀਸ਼ੀਅਲ ਰਿਮਾਂਡ ‘ਤੇ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ |

119 Views