ਦਿਨੋ ਦਿਨ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਵਧ ਰਹੀ ਗਿਣਤੀ ……ਨੈਸਨਲ ਕ੍ਰਾਈਮ ਰਿਪੋਰਟ ਬਿਊਰੋ
ਦਿਨੋ ਦਿਨ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਵਧ ਰਹੀ ਗਿਣਤੀ ……ਨੈਸਨਲ ਕ੍ਰਾਈਮ ਰਿਪੋਰਟ ਬਿਊਰੋ
ਬਠਿੰਡਾ (ਜਸਵੀਰ ਸਿੱਧੂ ): ਨਸ਼ਾ ਸੂਬੇ ਦੀ ਆਬੋ ਹਵਾ ਵਿਚ ਜ਼ਹਿਰ ਦੀ ਤਰ੍ਹਾਂ ਘੁਲ ਗਿਆ ਹੈ। ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਚੰਦਰੇ ਨਸ਼ੇ ਨੇ ਕਈ ਘਰਾਂ ਦੇ ਇਕਲੌਤੇ ਚਿਰਾਗ ਤਕ ਬੁਝਾ ਦਿੱਤੇ ਹਨ। ਇਸ ਦਲਦਲ ਵਿਚ ਗੱਭਰੂਆਂ ਤੋਂ ਇਲਾਵਾ ਮੁਟਿਆਰਾਂ ਵੀ ਧੱਸ ਚੁੱਕੀਆਂ ਹਨ। ਸਥਿਤੀ ਬਹੁਤ ਜਿਆਦਾ ਗੰਭੀਰ ਬਣੀ ਹੋਈ ਹੈ।
ਜਿਸ ਦਾ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਹਾਲ ਹੀ ਵਿਚ ਜਾਰੀ ਕੀਤੀ ਗਈ ਰਿਪੋਰਟ ਤੋਂ ਹੁੰਦਾ ਹੈ, ਜਿਸ ਵਿਚ ਬਹੁਤ ਹੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ।
ਰਿਪੋਰਟ ਅਨੁਸਾਰ ਪੰਜਾਬ ਵਿਚ 2017 ਤੋਂ 2021 ਤਕ 4 ਸਾਲਾਂ ਵਿਚ ਨਸ਼ੇ ਕਾਰਨ 272 ਮੌਤਾਂ ਹੋਈਆਂ ਹਨ। 2020 ਵਿਚ ਕੋਰੋਨਾ ਕਾਰਨ ਜ਼ੀਰੋ ਮੌਤਾਂ ਦਿਖਾਈਆਂ ਗਈਆਂ ਹਨ। 2022 ਤੋਂ ਹੁਣ ਤਕ 20 ਮਹੀਨਿਆਂ ਵਿਚ 310 ਮੌਤਾਂ ਹੋ ਚੁੱਕੀਆਂ ਹਨ। ਐਨਸੀਆਰਬੀ ਦੀ ਰਿਪੋਰਟ ਅਨੁਸਾਰ ਮਾਲਵਾ ਨਸ਼ਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਿੱਥੇ ਪਿਛਲੇ 19 ਮਹੀਨਿਆਂ ਵਿਚ ਨਸ਼ੇ ਕਾਰਨ 222 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਫਿਰੋਜ਼ਪੁਰ ‘ਚ ਹੀ 56 ਲੋਕਾਂ ਦੀ ਨਸ਼ੇ ਕਾਰਨ ਜਾਨ ਚਲੀ ਗਈ। ਮੋਗਾ ਜ਼ਿਲ੍ਹਾ ਦੂਜੇ ਸਥਾਨ ’ਤੇ ਹੈ। ਜਿੱਥੇ 47 ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ‘ਚ ਦੋ ਸਾਲਾਂ ‘ਚ 32 ਲੋਕ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਮਰਨ ਵਾਲਿਆਂ ਵਿਚ ਜ਼ਿਆਦਾਤਰ 18 ਤੋਂ 30 ਸਾਲ ਦੇ ਨੌਜਵਾਨ
ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਨਸ਼ੇ ਕਾਰਨ ਮਰਨ ਵਾਲਿਆਂ ’ਚ ਜ਼ਿਆਦਾਤਰ 18 ਤੋਂ 30 ਸਾਲ ਦੇ ਨੌਜਵਾਨ ਸ਼ਾਮਲ ਹਨ। 2017 ਤੋਂ 2021 ਦਰਮਿਆਨ ਨਸ਼ੇ ਨਾਲ ਹੋਈਆਂ 320 ਮੌਤਾਂ ਵਿਚੋਂ 14 ਤੋਂ 18 ਸਾਲ ਦੀ ਉਮਰ ਦੇ ਤਿੰਨ ਗੱਭਰੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 136 ਮੌਤਾਂ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 30 ਤੋਂ 40 ਸਾਲ ਦੀ ਉਮਰ ਵਰਗ ਦੇ 62 ਵਿਅਕਤੀਆਂ ਦੀ ਮੌਤ ਹੋਈ ਹੈ। ਨਸ਼ੇ ਦੀ ਓਵਰਡੋਜ ਨਾਲ ਮਰਨ ਵਾਲੇ ਅੱਠ ਵਿਅਕਤੀ 45 ਤੋਂ 60 ਸਾਲ ਦੇ ਵਿਚਕਾਰ ਹਨ । ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਦੇ ਦੋ ਵਿਅਕਤੀਆਂ ਦੀਆਂ ਮੌਤਾਂ ਵੀ ਨਸ਼ੇ ਦੀ ਓਵਰਡੋਜ਼ ਨਾਲ ਦਰਜ ਕੀਤੀਆਂ ਗਈਆਂ ਹਨ।ਸੂਬੇ ਵਿਚ 25 ਲੱਖ ਤੋਂ ਵੱਧ ਲੋਕ ਨਸ਼ੇ ਦੀ ਲਪੇਟ ਵਿਚ ਅੰਕੜਿਆਂ ਮੁਤਾਬਿਕ ਪੰਜਾਬ ਵਿਚ 25 ਲੱਖ ਤੋਂ ਵੱਧ ਲੋਕ ਨਸ਼ੇ ਦੀ ਲਪੇਟ ਵਿਚ ਹਨ। ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਚਾਰ ਜ਼ਿਲ੍ਹਿਆਂ ਮੋਗਾ ਅਤੇ ਫ਼ਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਵਿਚ ਸਥਿਤੀ ਹੋਰ ਚਿੰਤਾਜਨਕ ਬਣ ਗਈ ਹੈ। 2022 ਅਤੇ 2023 ਵਿਚ ਇਨ੍ਹਾਂ ਚਾਰ ਜ਼ਿਲ੍ਹਿਆਂ ਵਿਚ 235 ਲੋਕ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 2022 ਵਿਚ ਮੋਗਾ ਅਤੇ ਫ਼ਿਰੋਜ਼ਪੁਰ ਅਤੇ ਬਠਿੰਡਾ ਵਿਚ ਕ੍ਰਮਵਾਰ 37, 35, 22 ਲੋਕਾਂ ਦੀ ਓਵਰਡੋਜ਼ ਨਾਲ ਮੌਤ ਹੋਈ, ਜਦੋਂ ਕਿ 2023 ਵਿਚ ਕ੍ਰਮਵਾਰ 10, 21, 10 ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਇਕ ਸਾਲ ਦੌਰਾਨ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਨਸ਼ੇ ਕਾਰਨ 42 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਐਨਸੀਆਰਬੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸੱਤ ਸਾਲਾਂ ’ਚ ਕੁੱਲ 544 ਲੋਕਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਮਾਲਵਾ ਖੇਤਰ ਦੀ ਸਥਿਤੀ ਜ਼ਿਆਦਾ ਚਿੰਤਾ ਜਨਕ ਹੈ ਪਿਛਲੇ 20 ਮਹੀਨਿਆਂ ਦੌਰਾਨ ਮਾਲਵਾ ਖੇਤਰ ਦੇ 222 ਵਿਅਕਤੀ ਨਸ਼ੇ ਕਰਨ ਆਪਣੀ ਜਾਨ ਗਵਾ ਚੁੱਕੇ ਹਨ। ਰਿਪੋਰਟ ਮੁਤਾਬਕ ਪੰਜਾਬ ’ਚ ਨਸ਼ੇ ਕਾਰਨ ਮਰਨ ਵਾਲਿਆਂ ’ਚ ਜ਼Çਆਦਾਤਰ 18 ਤੋਂ 30 ਸਾਲ ਦੇ ਨੌਜਵਾਨ ਸ਼ਾਮਲ ਹਨ। ਰਾਜ ਵਿਚ 2017 ਤੋਂ 2021 ਦਰਮਿਆਨ ਨਸ਼ੇ ਨਾਲ ਹੋਈਆਂ 320 ਮੌਤਾਂ ਵਿੱਚੋਂ 136 ਮੌਤਾਂ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਸਨ। ਓਵਰਡੋਜ਼ ਨਾਲ ਮਰਨ ਵਾਲੇ 62 ਲੋਕ ਅਜਿਹੇ ਸਨ ਜਿਨ੍ਹਾਂ ਦੀ ਉਮਰ 30-40 ਸਾਲ, ਅੱਠ ਵਿਅਕਤੀ 45-60 ਸਾਲ, 2 ਵਿਅਕਤੀ 60 ਸਾਲ ਤੋਂ ਵੱਧ ਉਮਰ ਦੇ ਸਨ ਜਿਨ੍ਹਾਂ ਦੀ ਮੌਤ ਓਵਰਡੋਜ਼ ਨਾਲ ਹੋਈ।ਪੰਜਾਬ ਵਿਚ ਨਸ਼ਾ ਪਹੁੰਚਣ ਦਾ ਮੁੱਖ ਸਰੋਤ ਅਫੀਮ ਅਤੇ ਭੁੱਕੀ ਤੋਂ ਸ਼ੁਰੂ ਸ਼ੁਰੂ ਹੋਇਆ ਨਸ਼ਾ ਹੈਰੋਇਨ, ਸਮੈਕ, ਕੋਕੀਨ, ਸਿੰਥੈਟਿਕ ਡਰੱਗਜ਼, ਆਈਸ ਡਰੱਗਜ਼ ਵਰਗੇ ਮਹਿੰਗੇ ਨਸ਼ਿਆਂ ਵਿਚ ਬਦਲ ਚੁੱਕਿਆ ਹੈ। ਦੱਸਣਾ ਬਣਦਾ ਹੈ ਕਿ ਈਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨਸ਼ਿਆਂ ਦੇ ਮੁੱਖ ਸਪਲਾਇਰ ਦੇਸ਼ ਹਨ। ਇਸ ਦੇਸ਼ ਵਿੱਚੋਂ ਪੈਦਾ ਹੋਇਆ ਨਸ਼ਾ ਪੰਜਾਬ ਤਕ ਪਹੁੰਚਦਾ ਹੈ। ਜਿਸ ਰਸਤੇ ਰਾਹੀਂ ਨਸ਼ਾ ਆਉਂਦਾ ਹੈ, ਉਸ ਨੂੰ ’ਗੋਲਡਨ ਕੇ੍ਰਸੈਂਟ’ ਕਿਹਾ ਜਾਂਦਾ ਹੈ। ਈਰਾਨ ਅਤੇ ਅਫਗਾਨਿਸਤਾਨ ਤੋਂ ਇਹ ਨਸ਼ਾ ਪਾਕਿਸਤਾਨ ਵਿਚ ਪਹੁੰਚਾਇਆ ਜਾਂਦਾ ਹੈ। ਜਿਸ ਤੋਂ ਬਾਅਦ ਪੰਜਾਬ ਵਿਚ ਪਹੁੰਚਦੀ ਹੈ ਨਸ਼ੇ ਦੀ ਖੇਪ। ਪੰਜਾਬ ਦੇ 550 ਕਿਲੋਮੀਟਰ ਸਰਹੱਦੀ ਖੇਤਰ ਤੋਂ ਭਾਰਤ ਵਿਚ ਨਸ਼ਾ ਭੇਜਿਆ ਜਾਂਦਾ ਹੈ। ਸੂਤਰਾਂ ਅਨੁਸਾਰ ਸਰਹੱਦ ਦੇ ਦਰਿਆ, ਨਹਿਰ ਅਤੇ ਡਰੇਨ ਦੇ ਖੇਤਰਾਂ ’ਤੇ ਨਜ਼ਰ ਰੱਖਣਾ ਬਹੁਤ ਮੁਸ਼ਕਿਲ ਹੈ। ਜਿਸਦਾ ਫਾਇਦਾ ਨਸ਼ਾ ਤਸਕਰ ਚੁੱਕਦੇ ਹਨ। ਸਰਹੱਦ ਰਾਹੀਂ ਆਉਣ ਵਾਲੇ ਨਸ਼ਿਆਂ ਦੀ ਹੋਮ ਡਲਿਵਰੀ ਪਿੰਡਾਂ ਅਤੇ ਸ਼ਹਿਰਾਂ ਵਿਚ ਕੀਤੀ ਜਾ ਰਹੀ ਹੈ।ਨਸ਼ੇ ਕਰਨ ਦੇ ਕਈ ਕਾਰਨ
ਇਸ ਸਬੰਧੀ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਤੈਨਾਤ ਮਨੋਰੋਗਾਂ ਦੇ ਮਾਹਰ ਡਾਕਟਰ ਅਰੁਣ ਬਾਂਸਲ ਨੇ ਦੱਸਿਆ ਪੁਰਾਣੀ ਸੰਯੁਕਤ ਪਰਿਵਾਰ ਪ੍ਰਣਾਲੀ ਦਾ ਟੁੱਟਣਾ, ਆਧੁਨਿਕ ਪਰਿਵਾਰਾਂ ਵਿਚ ਮਾਤਾ-ਪਿਤਾ ਦੇ ਪਿਆਰ ਅਤੇ ਦੇਖਭਾਲ ਦੀ ਅਣਹੋਂਦ, ਪੁਰਾਣੀਆਂ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਨਿਘਾਰ ਆਦਿ ਕਾਰਨ ਨਸ਼ਿਆਂ ਦੇ ਆਦੀ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਨਸ਼ਾ ਕਰਦੇ ਹਨ। ਇਸ ਤੋਂ ਇਲਾਵਾ ਮਨੋਰੰਜਨ ਦੇ ਸਾਧਨਾਂ ਜਿਵੇਂ ਫਿਲਮਾਂ , ਗਾਣੇ ਅਤੇ ਹੋਰ ਪਲੇਟਫਾਰਮਾ ਤੇ ਨਸ਼ੇ ਦੀ ਦੀ ਵਡਿਆਈ ਕਰਦੇ ਕਲਾਕਾਰ ਨੌਜਵਾਨਾਂ ਦੀ ਮਾਨਸਿਕਤਾ ’ਤੇ ਗਹਿਰਾ ਅਸਰ ਕਰਦੇ ਹਨ, ਜਿਸ ਕਾਰਨ ਨੌਜਵਾਨ ਆਪਣੇ ਰੋਲ ਮਾਡਲ ਨੂੰ ਦੇਖ ਕੇ ਨਸ਼ਿਆਂ ਵੱਲ ਆਕਰਸ਼ਤਿ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਬੜੇ ਸਖਾਲੇ ਢੰਗ ਨਾਲ ਛੱਡਿਆ ਜਾ ਸਕਦਾ ਹੈ, ਪਰ ਜੇਕਰ ਨਸ਼ਾ ਕਰਨ ਵਾਲੇ ਦੀ ਇੱਛਾ ਸ਼ਕਤੀ ਹੋਵੇ।ਨਸ਼ੀਲੇ ਪਦਾਰਥਾਂ ਸਮੇਤ 20979 ਨਸ਼ਾ ਤਸਕਰ ਗ੍ਰਿਫ਼ਤਾਰ
ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ 5 ਜੁਲਾਈ, 2022 ਤੋਂ ਹੁਣ ਤਕ 3003 ਵੱਡੀਆਂ ਮੱਛੀਆਂ ਸਮੇਤ 20979 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 15434 ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1864 ਵਪਾਰਕ ਮਾਤਰਾ ਨਾਲ ਸਬੰਧਤ ਹਨ। ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 1510.55 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਨਾਲ ਮਹਿਜ਼ 15 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 1658.05 ਕਿਲੋ ਹੋ ਗਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ ਸੂਬੇ ਭਰ ਵਿੱਚੋਂ 924.29 ਕਿਲੋ ਅਫੀਮ, 986.06 ਕਿਲੋ ਗਾਂਜਾ, 470.91 ਕੁਇੰਟਲ ਭੁੱਕੀ ਅਤੇ 92.03 ਲੱਖ ਗੋਲੀਆਂ, ਕੈਪਸੂਲ, ਟੀਕੇ, ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਪਿਛਲੇ 15 ਮਹੀਨਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ’ਚੋਂ 15.81 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਨ੍ਹਾਂ 15 ਮਹੀਨਿਆਂ ਦੌਰਾਨ 111 ਵੱਡੇ ਤਸਕਰਾਂ ਦੀਆਂ 88.3 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।

