ਜਲ ਸਪਲਾਈ ਵਿਭਾਗ ਦੇ ਕਾਮਿਆਂ ਨੂੰ ਤਰੱਕੀ ਅਤੇ ਇਨਲਿਸਟਮੇਟ ਵਾਲੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ -ਸੰਜੀਵ ਕੌਂਡਲ

ਜਲ ਸਪਲਾਈ ਵਿਭਾਗ ਦੇ ਕਾਮਿਆਂ ਨੂੰ ਤਰੱਕੀ ਅਤੇ ਇਨਲਿਸਟਮੇਟ ਵਾਲੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ -ਸੰਜੀਵ ਕੌਂਡਲ

ਕਾਲਾ ਸੰਘਿਆਂ 9 ਅਕਤੂਬਰ (ਮਨਜੀਤ ਮਾਨ)ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸੰਜੀਵ ਕੌਂਡਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਯੂਨੀਅਨ ਦੀਆਂ ਅਹਿਮ ਮੰਗਾਂ ਜਿਸ ਵਿੱਚ ਰੈਗੂਲਰ ਮੁਲਾਜ਼ਮ ਦਰਜਾ ਚਾਰ ਅਤੇ ਦਰਜਾ ਤਿੰਨ ਨੂੰ ਟਾਈਮ ਸਕੇਲ ਨਾਲ ਤਰਕੀ ਦੇਣੀ ਅਤੇ ਇਨਲੈਸਟਮੈਂਟ ਵਾਲੇ ਕਾਮਿਆਂ ਨੂੰ ਰੈਗੂਲਰ ਕਰਨਾ ਅਤੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਨਾਲ ਸਭ ਤੋਂ ਜਿਆਦਾ ਧੋਖਾ ਕਿ ਇਨ੍ਹਾਂ ਫੀਲਡ ਮੁਲਾਜ਼ਮਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਤੇ ਤਿਉਹਾਰੀ ਛੁੱਟੀ ਨਹੀਂ ਦਿੱਤੀ ਜਾਂਦੀ ਕਿਉਂਕਿ ਇਨ੍ਹਾਂ ਫੀਲਡ ਮੁਲਾਜ਼ਮਾਂ ਦੀ ਰਿਟਾਇਰਮੇਂਟ ਹੋਣ ਤੋਂ ਬਾਅਦ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਜਾਂਦੀ ਤੇ ਮੁਲਾਜ਼ਮਾਂ ਦੀ ਕਮੀ ਕਾਰਨ ਮਹਿਕਮੇ ਵਿੱਚ ਰੈਸਟ ਕਟਾਉਣ ਲਈ ਮੁਲਾਜ਼ਮ ਨਹੀਂ ਹਨ ਜਥੇਬੰਦੀ ਦੀ ਮੰਗ ਹੈ ਕਿ ਫੀਲਡ ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਹਫਤਾਵਾਰੀ ਛੁੱਟੀ ਮਿਲ ਸਕੇ ਇਨ੍ਹਾਂ ਮੰਗਾਂ ਸਬੰਧੀ ਮਹਿਕਮੇ ਦੇ ਮੰਤਰੀ ਬਹ੍ਰਮ ਸ਼ੰਕਰ ਜਿੰਪਾ ਨਾਲ ਕਈ ਵਾਰ ਮੀਟਿੰਗ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ ਜਥੇਬੰਦੀ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਇਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਅੱਜ ਦੀ ਮੀਟਿੰਗ ਵਿੱਚ ਨਰਿੰਦਰ ਸਿੰਘ,ਰਾਜਨ ਕੁਮਾਰ,ਰੌਸ਼ਨ ਲਾਲ,ਸੁਖਵਿੰਦਰ ਸਿੰਘ,ਮਨੋਜ ਕੁਮਾਰ,ਅਸ਼ਵਨੀ ਕੁਮਾਰ,ਸੁਰੇਸ਼ ਕੁਮਾਰ,ਜੁਗਰਾਜ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ।

65 Views