ਨਕੋਦਰ ਦੇ ਸੁੰਦਰ ਨਗਰ ਦੇ ਵਿੱਚ ਚੋਰਾਂ ਨੇ ਦਿਨਦਿਹਾੜੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ
ਨਕੋਦਰ ਦੇ ਸੁੰਦਰ ਨਗਰ ਦੇ ਵਿੱਚ ਚੋਰਾਂ ਨੇ ਦਿਨਦਿਹਾੜੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ
.
ਨਕੋਦਰ ( ਗੋਬਿੰਦ ਰਾਏ ) ਨਕੋਦਰ ਦੇ ਸੁੰਦਰ ਨਗਰ ਮੁਹੱਲੇ ਦੇ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ ਦੇ ਵਿੱਚ ਪਈ ਨਗਦੀ ਡਾਲਰ ਅਤੇ ਸੋਨਾ ਲੈ ਕੇ ਫਰਾਰ ਹੋ ਗਏ, ਘਰ ਦੇ ਮਾਲ ਮਾਲਕ ਨਰੇਸ਼ ਕੁਮਾਰ ਜੋ ਆਪਣੀ ਦੁਕਾਨ ਤੇ ਸਨ ਅਤੇ ਉਨਾਂ ਦੀ ਪਤਨੀ ਕਿਰਨ ਬਾਲਾ ਜੋ ਸਰਕਾਰੀ ਸਕੂਲ ਚੱਕ ਮੁਗਲਲਾਣੀ ਦੇ ਵਿੱਚ ਟੀਚਰ ਹੈ ਉਹ ਆਪਣੇ ਸਕੂਲ ਪੜਾਉਣ ਗਏ ਸਨ ਦੁਪਹਿਰ ਵੇਲੇਚੋਰਾਂ ਨੇ ਉਹਨਾਂ ਦੇ ਘਰ ਦੀ ਕੰਧ ਟੱਪ ਕੇ ਅਤੇ ਕਮਰੇ ਦੇ ਵਿੱਚੋਂ ਤਾਕੀ ਤੋੜ ਕੇ ਅਲਮਾਰੀਆਂ ਤੋੜ ਕੇ ਵਿੱਚੋਂ ਸੋਨਾ, 800 ਡਾਲਰ, ਅਤੇ 15,000 ਰ. ਨਗਦ ਲੈ ਕੇ ਫਰਾਰ ਹੋ ਗਏ। ਜਦ ਕਿਰਨ ਵਾਲਾ ਮੈਡਮਸਕੂਲ ਤੋਂ ਘਰ ਵਾਪਸ ਆਏ ਤੇ ਉਹਨਾਂ ਨੇ ਜਿੰਦੇ ਖੋਲ ਕੇ ਵੇਖਿਆ ਅੰਦਰ ਤਾਕੀਆਂ ਟੁੱਟੀਆਂ ਪਈਆਂ ਸਨ ਉਹਨਾਂ ਨੇ ਬਾਹਰ ਜਾ ਕੇ ਰੌਲਾ ਪਾਇਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਚੋਰੀ ਤੋਂ ਲਗਭਗ ਇਕ ਘੰਟਾ ਬਾਅਦ ਆ ਕੇ ਪੂਰੀ ਤਫਦੀਸ਼ ਕੀਤੀ,ਸਾਡੇ ਪੱਤਰਕਾਰਨੇ ਐਸਐਚ ਓ ਸਤਪਾਲ ਸਿੰਘ ਸਿੱਧੂ ਸਾਹਿਬ ਨਾਲ ਗੱਲ ਕੀਤੀ ਅਤੇ ਉਨਾਂ ਨੇ ਚੋਰਾਂ ਨੂੰ ਫੜਨ ਦਾ ਅਸ਼ਵਾਸਨ ਵੀ ਦਿੱਤਾ.

