ਕਲੱਸਟਰ ਜਮਾਲਪੁਰ ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ*

*ਕਲੱਸਟਰ ਜਮਾਲਪੁਰ ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ*
ਭੋਗਪੁਰ (ਪਰਮਜੀਤ ਪਚਰੰਗਾ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਅਵਤਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸੈਂਟਰ ਹੈੱਡ ਟੀਚਰ ਸ਼੍ਰੀ ਮਥਰੇਸ਼ ਕੁਮਾਰ ਜੀ ਦੀ ਦੇਖ ਰੇਖ ਹੇਠ ਕਲੱਸਟਰ ਪੱਧਰੀ ਪ੍ਰਾਇਮਰੀ ਖੇਡਾਂ ਬੜੀ ਸ਼ਾਨੋ ਸੌਕਤ ਨਾਲ ਸ਼ੁਰੂ ਹੋਈਆਂ | ਇਨ੍ਹਾਂ ਕਲੱਸਟਰ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਨੰਬਰਦਾਰ ਅਮਰਜੀਤ ਸਿੰਘ ਜੀ ਅਤੇ ਪੰਚਾਇਤ ਮੈਂਬਰ ਸ. ਬਲਜਿੰਦਰ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ | ਖੇਡਾਂ ਦੇ ਅੱਜ ਪਹਿਲੇ ਦਿਨ ਮੁੰਡਿਆਂ ਦੀਆਂ ਦੌੜਾਂ, ਗੋਲਾ ਸੁੱਟਣਾ, ਖੋ -ਖੋ, ਸਰਕਲ ਸਟਾਇਲ ਕਬੱਡੀ ਅਤੇ ਨੈਸ਼ਨਲ ਸਟਾਇਲ ਕਬੱਡੀ , ਫੁੱਟਬਾਲ, ਲੰਬੀ ਛਾਲ ਅਤੇ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਜਮਾਲਪੁਰ, ਬੁੱਲੋਵਾਲ, ਮੁਮੰਦਪੁਰ, ਕੋਟਲੀ ਤੇ ਕੁਰਾਲਾ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਖੇਡਾਂ ਤੋਂ ਬਾਅਦ ਅਧਿਆਪਕਾਂ ਵੱਲੋਂ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ | ਇਸ ਮੌਕੇ ਸਕੂਲ ਸਟਾਫ਼ ਮੈਡਮ ਅਮਰਜੀਤ ਕੌਰ, ਸੋਨੀਆ ਰੰਧਾਵਾ ਘੁੰਮਣ, ਓਮ ਪ੍ਰਕਾਸ਼, ਵਿਜੇ ਕੁਮਾਰ, ਪਵਨ ਕੁਮਾਰ, ਲਖਵਿੰਦਰ ਕੌਰ ਤੋਂ ਇਲਾਵਾ ਐੱਸ. ਐੱਮ. ਸੀ. ਚੇਅਰਪਰਸਨ ਸ਼੍ਰੀਮਤੀ ਮਮਤਾ, ਹਰਪ੍ਰੀਤ ਕੌਰ, ਕਮਲੇਸ਼,ਲਖਵਿੰਦਰ ਕੌਰ,ਰਿਬਕਾ,ਅਮਰਜੀਤ ਕੌਰ,ਕੁਲਵਿੰਦਰ ਸਿੰਘ, ਮੰਗਾ,ਕੁਲਦੀਪ ਸਿੰਘ ਹਾਜ਼ਰ ਸਨ |

52 Views