ਕੇ.ਐੱਲ ਚਾਂਦ ਵੈਲਫੇਅਰ ਟਰੱਸਟ ਨੇ ਅਪਾਹਿਜ ਬੱਚੇ ਨੂੰ ਭੇਂਟ ਕੀਤੀ ਵੀਲ ਚੇਅਰ

ਕੇ.ਐੱਲ ਚਾਂਦ ਵੈਲਫੇਅਰ ਟਰੱਸਟ ਨੇ ਅਪਾਹਿਜ ਬੱਚੇ ਨੂੰ ਭੇਂਟ ਕੀਤੀ ਵੀਲ ਚੇਅਰ

ਐਡਵੋਕੇਟ ਐਸ.ਕੇ. ਅੱਗਰਵਾਲ ਨੇ ਕੀਤੀ ਉਪਰਾਲੇ ਦੀ ਸ਼ਲਾਘਾ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਅੰਗਹੀਣਾਂ ਤੇ ਸਰੀਰਕ ਤੌਰ ਤੇ ਅਪਾਹਿਜਾਂ ਦੀ ਸੇਵਾ ਦੇ ਇਕ ਹੋਰ ਪੜਾਅ ਨੂੰ ਪਾਰ ਕਰਦਿਆਂ ਕੇ.ਐੱਲ ਚਾਂਦ ਵੈਲਫੇਅਰ ਟਰੱਸਟ (ਰਜਿ.) ਯੂ.ਕੇ ਦੀ ਸੂਬਾ ਇਕਾਈ ਵਲੋਂ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਯੋਗ ਅਗਵਾਈ ਹੇਠ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਗੁਰਾਇਆਂ ਦੇ ਨਜਦੀਕ ਪਿੰਡ ਸਰਗੁੰਦੀ ਦੇ ਵਸਨੀਕ ਅਤੇ ਪੋਲੀਓ ਦੀ ਵਜ੍ਹਾ ਨਾਲ ਚੱਲਣ ਫਿਰਨ ‘ਚ ਅਸਮਰਥ ਬੱਚੇ ਨੂੰ ਵੀਲ ਚੇਅਰ ਭੇਂਟ ਕੀਤੀ ਗਈ। ਸਮਾਗਮ ਦੌਰਾਨ ਟਰੱਸਟ ਦੇ ਸੀਨੀਅਰ ਮੈਂਬਰਾਨ ਡਾ. ਪਾਲੀ ਸਕਾਟਲੈਂਡ ਅਤੇ ਸੋਢੀ ਰਾਮ ਵਿਰਦੀ ਯੂ.ਕੇ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਤੋਂ ਇਲਾਵਾ ਸਮਾਜ ਸੇਵਕ ਐਸ.ਕੇ. ਅੱਗਰਵਾਲ ਐਡਵੋਕੇਟ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਪਤਵੰਤਿਆਂ ਵਲੋਂ ਆਪਣੇ ਕਰ ਕਮਲਾਂ ਨਾਲ ਜਰੂਰਤਮੰਦ ਬੱਚੇ ਨੂੰ ਵੀਲ ਚੇਅਰ ਭੇਂਟ ਕਰਨ ਉਪਰੰਤ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪਾਲੀ ਸਕਾਟਲੈਂਡ ਅਤੇ ਸੋਢੀ ਰਾਮ ਵਿਰਦੀ ਨੇ ਦੱਸਿਆ ਕਿ ਉਹਨਾਂ ਦੇ ਟਰੱਸਟ ਦਾ ਇੱਕੋ ਮੰਤਵ ਹੈ ਕਿ ਸਰੀਰਿਕ ਤੌਰ ਤੇ ਅਸਮਰਥ ਲੋਕਾਂ ਅਤੇ ਬਿਮਾਰ ਵਿਅਕਤੀਆਂ ਦੀ ਹਰ ਸੰਭਵ ਸੇਵਾ ਸਹਾਇਤਾ ਕੀਤੀ ਜਾਵੇ। ਉਹਨਾਂ ਰਾਜਿੰਦਰ ਕੁਮਾਰ ਬੰਟੀ ਦੀ ਯੋਗ ਅਗਵਾਈ ਹੇਠ ਸੂਬਾ ਇਕਾਈ ਵਲੋਂ ਤਨਦੇਹੀ ਨਾਲ ਟਰੱਸਟ ਦੇ ਮੰਤਵ ਨੂੰ ਅੱਗੇ ਤੋਰਨ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਰਾਜਿੰਦਰ ਬੰਟੀ ਨੇ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਇਸ ਸੇਵਾ ਕਾਰਜ ਨੂੰ ਅੱਗੇ ਤੋਰਦੇ ਰਹਿਣਗੇ। ਉਹਨਾਂ ਦੱਸਿਆ ਕਿ ਜਲਦੀ ਹੀ ਟਰੱਸਟ ਦੇ ਸੰਸਥਾਪਕ ਕੇ.ਐੱਲ ਚਾਂਦ ਵਤਨ ਪਰਤ ਰਹੇ ਹਨ ਤੇ ਉਨਾਂ ਦੇ ਆਉਣ ਤੇ ਇੱਕ ਵੱਡਾ ਪੋ੍ਰਜੈਕਟ ਕੀਤਾ ਜਾਵੇਗਾ। ਜਿਸ ਦੀਅ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਸ਼ਿੰਗਾਰਾ ਰਾਮ, ਸਕੱਤਰ ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ, ਚੇਤਨ ਬਾਹੜ ਮਜਾਰਾ, ਗੁਰਨਾਮ ਪਾਲ ਪ੍ਰਧਾਨ ਗੁਰੂ ਰਵਿਦਾਸ ਮੰਦਰ ਅਕਾਲਗੜ੍ਹ, ਜੱਸੀ ਅਕਾਲਗੜ੍ਹ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ

55 Views