ਗਰੀਸ ’ਚ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਕੋਚ ਨਰੇਸ਼ ਕੁਮਾਰ ਬਣੇ ਵਰਲਡ ਚੈਂਪੀਅਨ

ਗਰੀਸ ’ਚ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਕੋਚ ਨਰੇਸ਼ ਕੁਮਾਰ ਬਣੇ ਵਰਲਡ ਚੈਂਪੀਅਨ

ਅੰਡਰ 71-75 ਭਾਰ ਸੀਨੀਅਰ ਵਰਗ ‘ਚ ਜਿੱਤਿਆ ਗੋਲਡ ਮੈਡਲ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸੈਣੀ ਇੰਡੀਅਨ ਸਕੂਲ ਆਫ ਸੈਲਫ ਡਿਫੈਂਸ ਕਲੱਬ ਦੇ ਮੁੱਖ ਕਰਾਟੇ ਕੋਚ ਨਰੇਸ਼ ਕੁਮਾਰ (ਥਰਡ ਡਿਗਰੀ ਬਲੈਕ ਬੈਲਟ) ਨੇ ਗਰੀਸ ਵਿਖੇ ਕਰਵਾਈ ਗਈ ਵਰਲਡ ਮਾਰਸ਼ਲ ਆਰਟਸ ਕਰਾਟੇ ਚੈਂਪੀਅਨਸ਼ਿਪ-2023 ‘ਚ ਗੋਲਡ ਮੈਡਲ ਹਾਸਲ ਕਰਦਿਆਂ ਫਗਵਾੜਾ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਵਾਪਸ ਪਰਤਣ ‘ਤੇ ਜਾਣਕਾਰੀ ਦਿੰਦਿਆਂ ਕੋਚ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਇਹ ਪ੍ਰਾਪਤੀ ਅੰਡਰ 71-75 ਭਾਰ ਸੀਨੀਅਰ ਵਰਗ ਦੇ ਮੁਕਾਬਲੇ ‘ਚ ਹਾਸਲ ਕੀਤੀ ਹੈ। ਨਰੇਸ਼ ਕੁਮਾਰ ਅਨੁਸਾਰ ਉਸਦਾ ਸੈਮੀ ਫਾਇਨਲ ਮੁਕਾਬਲਾ ਮਾਲਟਾ ਦੇ ਲੂਕਸ ਨਾਲ ਸੀ। ਇਸ ਸਖ਼ਤ ਮੁਕਾਬਲੇ ‘ਚ ਉਸਨੇ ਆਪਣੇ ਵਿਰੋਧੀ ਨੂੰ 2 ਅੰਕ ਨਾਲ ਮਾਤ ਦਿੱਤੀ ਅਤੇ ਫਾਈਨਲ ਵਿਚ ਜਗ੍ਹਾ ਬਣਾਈ ਜਦਕਿ ਫਾਇਨਲ ‘ਚ ਇੰਗਲੈਂਡ ਦੇ ਕਰਾਟੇ ਖਿਡਾਰੀ ਰਿਚਰਡ ਥੋਮਸ ਨੂੰ ਤਿੰਨ ਦੇ ਮੁਕਾਬਲੇ ਸੱਤ ਅੰਕਾਂ ਨਾਲ ਹਰਾ ਕੇ ਗੋਲਡ ਮੈਡਲ ਤੇ ਕਬਜਾ ਕਰਕੇ ਵਰਲਡ ਚੈਂਪੀਅਨ ਬਣੇ ਹਨ। ਉਹਨਾਂ ਦੱਸਿਆ ਕਿ ਇਸ ਮੁਕਾਬਲੇ ‘ਚ ਹਿੱਸਾ ਲੈਣ ਲਈ ਉਹਨਾਂ ਦਾ ਸਾਰਾ ਖਰਚਾ ਇੰਗਲੈਂਡ ਦੇ ਵਸਨੀਕ ਤਰਕਸ਼ੀਲ ਭਗਵੰਤ ਸਿੰਘ ਸਮਰਾਲਾ ਵਲੋਂ ਕੀਤਾ ਗਿਆ। ਜਿਸ ਦੇ ਲਈ ਉਹ ਤਰਕਸ਼ੀਲ ਭਗਵੰਤ ਸਿੰਘ ਤੋਂ ਇਲਾਵਾ ਚੈਂਪੀਅਨਸ਼ਿਪ ਦਾ ਸੱਦਾ ਪੱਤਰ ਭੇਜਣ ਲਈ ਕਰਾਟੇ ਕੋਚ ਜੋਰਜ (ਅੱਠਵੀਂ ਡਿਗਰੀ ਬਲੈਕ ਬੈਲਟ) ਦਾ ਵੀ ਧੰਨਵਾਦ ਕੀਤਾ। ਚੈਂਪੀਅਨਸ਼ਿਪ ਵਿਚ ਇਟਲੀ, ਸਪੇਨ, ਨੇਪਾਲ, ਸ੍ਰੀ ਲੰਕਾ, ਕਤਰ, ਸਕਾਟਲੈਂਡ ਆਦਿ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ। ਉਹਨਾਂ ਨੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵਿਚ ਦਿਲਚਸਪੀ ਲੈਣ ਦਾ ਸੁਨੇਹਾ ਦਿੱਤਾ, ਉੱਥੇ ਹੀ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਕਿ ਹਰੇਕ ਖੇਡ ਦੇ ਖਿਡਾਰੀਆਂ ਨੂੰ ਅੱਗੇ ਵਧਣ ਦੇ ਇਕ ਸਮਾਨ ਮੌਕੇ ਦਿੱਤੇ ਜਾਣ ਤਾਂ ਜੋ ਉਹ ਦੇਸ਼ ਦਾ ਨਾਮ ਦੁਨੀਆ ਪੱਧਰ ਤੇ ਰੌਸ਼ਨ ਕਰ ਸਕਣ। ਕੋਚ ਨਰੇਸ਼ ਕੁਮਾਰ ਦਾ ਫਗਵਾੜਾ ਪੁੱਜਣ ਤੇ ਸਰਾਜੂ ਹੁਸੈਨ, ਅੰਸ਼ਦੀਪ ਸਿੰਘ, ਦਕਸ਼ ਸ਼ਰਮਾ, ਏਕ ਲੱਭਏ, ਹੈੱਪੀ, ਆਕਾਸ਼, ਸਚਿਨ, ਨਿਸ਼ਾਂਤ ਕੁਮਾਰ, ਅਲੋਕ ਕੁਮਾਰ, ਸ਼ਿਵਮ, ਰਵੀ ਕੁਮਾਰ, ਵਿਕਾਸ ਕੁਮਾਰ, ਮਨੂੰ, ਡੇਵਿਡ, ਅੰਕਿਤ ਆਦਿ ਵਲੋਂ ਨਿੱਘਾ ਸਵਾਗਤ ਕੀਤਾ ਗਿਆ

54 Views