ਕਾਨੂੰਨ ਦੀ ਉਲੰਘਨਾਂ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਰਣਜੀਤ ਸਿੰਘ

ਕਾਨੂੰਨ ਦੀ ਉਲੰਘਨਾਂ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਰਣਜੀਤ ਸਿੰਘ

ਲਾਅ ਗੇਟ ਵਿਖੇ ਦੇਰ ਰਾਤ ਤੱਕ ਹੁਲੜਬਾਜ ਅਤੇ ਅਵਾਰਾਗਰਦੀ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਿਆ ਗਿਆ

ਪੁਲਿਸ ਵਲੋਂ ਲਾਅ ਗੇਟ ਵਿਖੇ ਚਲਾਇਆ ਗਿਆ ਸਰਚ ਅਭਿਆਨ

ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅੈਸ ਅੈਸ ਪੀ ਕਪੂਰਥਲਾ ਦੇ ਹੁਕਮਾਂ ਅਤੇ ਅੈਸ ਪੀ ਫਗਵਾੜਾ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੀ ਰਾਤ ਚੋਂਕੀ ਚਹੈੜੂ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਗਿਆ ਚਹੈੜੂ ਚੋਕੀ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਵਲੋਂ ਪੁਲਸ ਪਾਰਟੀ ਸਮੇਤ ੲਿਲਾਕਾ ਲਾਅ ਗੇਟ ਵਿਖੇ ਦੇਰ ਰਾਤ ਤੱਕ ਹੁਲੜਬਾਜ ਅਤੇ ਅਵਾਰਾਗਰਦੀ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਿਆ ਗਿਆ ੲਿਸ ਮੌਕੇ ਰਣਜੀਤ ਸਿੰਘ ਨੇ ਦੱਸਿਆ ਕਿ ੲਿਲਾਕਾ ਲਾਅ ਗੇਟ ਵਿਖੇ ਦੁਕਾਨਾ ਕਰਦੇ ਦੁਕਾਨਦਾਰਾਂ ਨੂੰ ਰਾਤ 11.00 ਵਜੇ ਤੱਕ ਕੰਮ ਦੀ ਛੁੱਟ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ੲਿਸ ਪਾਬੰਦ ਸਮੇ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਨਾਂ ਕਰਦਾ ਪਾਇਆ ਗਿਆ ਤਾ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਲਾਅ ਗੇਟ ਏਰੀਏ ਚ ਰਹਿੰਦੇ ਸਟੂਡੈਂਟਸ ਨੂੰ ਵੀ ਤਾੜਨਾ ਕੀਤੀ ਕਿ ਉਹ ਅਪਣਾ ਧਿਆਨ ਪੜਾਈ ਤੇ ਕੇਂਦਰਿਤ ਕਰਨ ਅਤੇ ਦੇਰ ਰਾਤ ਤੱਕ ਬਿਨਾ ਵਜਹ ਨਾ ਘੁੰਮਣ ਬਾਹਰੋ ਆਉਣ ਵਾਲੇ ਕੁਝ ਹੁਲੜਬਾਜ ਸ਼ਰਾਰਤੀ ਲੋਕਾ ਨੂੰ ਵੀ ਰਾਤ ਤਾੜਨਾ ਕਰ ਛੱਡਿਆ ਗਿਆ ਅਤੇ ਉਨ੍ਹਾਂ ਨੂੰ ਹਿਦਾਇਤ ਕੀਤੀ ਗਈ ਕਿ ਜੇਕਰ ਉਨ੍ਹਾਂ ਵਲੋਂ ਕੋਈ ਵੀ ਗਲਤੀ ਕੀਤੀ ਗਈ ਤਾ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ

55 Views