ਡੇਂਗੂ ਤੇ ਵਾਰ, ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਸਕੂਲਾ ਦਾ ਨਿਰੀਖਣ, ਸਾਫ਼ ਸਫ਼ਾਈ ਦੀਆਂ ਦਿੱਤੀਆਂ ਹਦਾਇਤਾਂ
ਡੇਂਗੂ ਤੇ ਵਾਰ, ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਸਕੂਲਾ ਦਾ ਨਿਰੀਖਣ, ਸਾਫ਼ ਸਫ਼ਾਈ ਦੀਆਂ ਦਿੱਤੀਆਂ ਹਦਾਇਤਾਂ
ਕਾਲਾ ਸੰਘਿਆਂ 15 ਸਤੰਬਰ (ਮਨਜੀਤ ਮਾਨ) ਸਿਹਤ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਾਣਯੋਗ ਸਿਵਲ ਸਰਜਨ ਜਲੰਧਰ ਦੀ ਅਗਵਾਈ ਹੇਠ ਅਤੇ ਸ੍ਰੀ ਸੁਰਿੰਦਰ ਕੁਮਾਰ ਬਠਲਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਲ ਪ੍ਰਧਾਨ ਦੇ ਯਤਨਾਂ ਸਦਕਾ ਆਮ, ਲੋਕਾਂ, ਬੱਚਿਆਂ ਤੇ ਅਧਿਆਪਕ ਸਾਹਿਬਾਨ ਨੂੰ ਜਾਗਰੂਕ ਕਰਨ ਵਾਸਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਸ੍ਰੀ ਲਖਵੀਰ ਸਿੰਘ ਐਮ ਪੀ ਐੱਚ ਐਸ, ਅਮਰਜੀਤ ਸਿੰਘ,ਐਮ ਪੀ ਐੱਚ ਐੱਸ ਤੇ ਐਮ ਪੀ ਐੱਚ ਡਬਲਯੂ ਸ੍ਰੀ ਗੁਰਵਿੰਦਰ ਸਿੰਘ ਐਮ ਪੀ ਐੱਚ ਡਬਲਯੂ ਤੇ ਰਵਿੰਦਰਜੀਤ ਸਿੰਘ ਪੀ ਐੱਚ ਸੀ ਮਹਿਤਪੁਰ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਤੋਂ ਸਰਕਾਰੀ ਪ੍ਰਾਇਮਰੀ ਕਲੱਸਟਰ ਸਕੂਲ ਉੱਗੀ ਵਿੱਚ ਸਾਫ਼ ਸਫ਼ਾਈ ਦਾ ਜਾਇਜ਼ਾ ਲਿਆ ਤੇ ਡਰਾਈ ਡੇਅ ਸਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਸਕੂਲੀ ਬੱਚਿਆਂ, ਅਧਿਆਪਕ ਸਾਹਿਬਾਨ,ਮਿਡ ਡੇ ਮੀਲ ਵਰਕਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਹਾਲਤ ਵਿੱਚ ਖ਼ਾਲੀ ਜਗ੍ਹਾ ਤੇ, ਖ਼ਾਲੀ ਬਰਤਨਾਂ, ਟਾਇਰਾਂ, ਗਮਲਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ਜਿਸ ਨਾਲ ਡੇਂਗੂ ਦਾ ਲਾਰਵਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਇਸ ਮੌਕੇ ਸ਼੍ਰੀਮਤੀ ਸੀਮਾ ਚੋਪੜਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ, ਰਵਿੰਦਰ ਸਿੰਘ ਕੰਗ ਸਟੇਟ ਅਵਾਰਡੀ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਮੈਂਬਰ ਜ਼ਿਲ੍ਹਾ ਸਿਰਵ ਵਰਕਸ ਕਮੇਟੀ ਤੇ ਸਮੂਹ ਸਕੂਲਾਂ ਦਾ ਸਟਾਫ਼ ਇਸ ਮੌਕੇ ਹਾਜ਼ਿਰ ਸੀ।

