ਸਾਇੰਸ ਟੀਚਰਜ਼ ਐਸੋਸੀਏਸ਼ਨ ਵਲੋਂ ਖੇਡਾਂ ਖੇਡ ਕੇ ਮਨਾਇਆ ਅਧਿਆਪਕ ਦਿਵਸ


ਸਰਪ੍ਰਸਤ ਨਰਿੰਦਰ ਸ਼ਰਮਾ ( ਅਮਰੀਕਾ ) ਦਾ ਕੀਤਾ ਸਨਮਾਨ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ
) ਅਧਿਆਪਕ ਦਿਵਸ ਮੌਕੇ ਸਾਇੰਸ ਟੀਚਰਜ਼ ਐਸੋਸੀਏਸ਼ਨ ( ਰਜ਼ਿ . ) ਪੰਜਾਬ ਦੇ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਹਰਿੰਦਰ ਕੌਰ ਸੇਠੀ ਦੀ ਪ੍ਰਧਾਨਗੀ ਵਿੱਚ ਫਗਵਾੜਾ ਦੇ ਇੱਕ ਨਿੱਜੀ ਹੋਟਲ ਵਿਖੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਿਨਾਂ ਕਿਸੇ ਭਾਸ਼ਣ ਦੇ ਵੱਖ ਵੱਖ ਤਰਾਂ ਦੀਆਂ ਮਨ ਪ੍ਰਚਾਵੇ ਵਾਲੀਆਂ ਖੇਡਾਂ ਖੇਡ ਕੇ ਖੁਸ਼ੀ ਸਾਂਝੀ ਕੀਤੀ । ਪ੍ਰੋਜੈਕਟ ਡਾਇਰੈਕਟਰਾਂ ਮਿੰਨੀ , ਸਵਿਤਾ ਪਵਾਰ , ਰਾਜੀਵ ਸੋਨੀ ਅਤੇ ਧੀਰਜ ਸ਼ਰਮਾ ਵਲੋਂ ਵੱਖ – ਵੱਖ ਅਧਿਆਪਕਾਂ ਦੇ ਗਰੁੱਪ ਬਣਾ ਕੇ ਖੇਡਾਂ ਖਿਡਾ ਕੇ ਸਾਰੇA ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਾਬਕਾ ਰਾਸ਼ਟਰਪਤੀ ਡਾ , ਰਾਧਾ ਕ੍ਰਿਸ਼ਨ ਸਰਵਪੱਲੀ ਜੀ ਦੇ ਜੀਵਨਕਾਲ ਤੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਐਸੋਸੀਏਸ਼ਨ ਦੇ ਸਰਪ੍ਰਸਤ ਸਾਬਕਾ ਹੈਡਮਾਸਟਰ ਨਰਿੰਦਰ ਕੁਮਾਰ ਸ਼ਰਮਾ ਦੇ ਨਾਲ ਸਾਇੰਸ ਟੀਚਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਬਨਣ ਤੇ ਬਲਾਕ ਪ੍ਰਧਾਨ ਹਰਿੰਦਰ ਕੌਰ ਸੇਠੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਸਮੂਹ ਅਧਿਆਪਕਾਂ ਵਲੋਂ ਪ੍ਰਧਾਨ ਹਰਿੰਦਰ ਕੌਰ ਸੇਠੀ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਚਾਰ ਪ੍ਰਗਟ ਕੀਤੇ ਕਿ ਅਧਿਆਪਕ ਦਿਵਸ ਅਧਿਆਪਕਾਂ ਨੂੰ ਸਮਰਪਿਤ ਹੈ ਅਤੇ ਇਕੱਠੇ ਹੋਕੇ ਪਰਿਵਾਰ ਵਾਂਗ ਮਨਾ ਕੇ ਇਸ ਦਿਨ ਦੀ ਖੁਸ਼ੀ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ ।ਪ੍ਰੋਗਰਾਮ ਦਾ ਹਿੱਸਾ ਬਨਣ ਲਈ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ( ਸੈ ਸਿੱ ) ਜਲੰਧਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ “ ਅਧਿਆਪਕਾਂ ਵਲੋਂ , ਅਧਿਆਪਕਾਂ ਲਈ ਅਤੇ ਅਧਿਆਪਕਾਂ ਲਈ ਹੋਣ ਕਾਰਣ ਵਿਸ਼ੇਸ਼ ਸਥਾਨ ਰੱਖਦਾ ਹੈ । ਕੇਕ ਕੱਟ ਕੇ ਸਾਬਕਾ ਰਾਸ਼ਟਰਪਤੀ ਦਾ ਜਨਮ ਮਨਾਉਣ ਵਾਲੇ ਇਸ ਪ੍ਰੋਗਰਾਮ ਵਿੱਚ ਬੀ.ਐਮ. ਸਤੀਸ਼ ਕੁਮਾਰ , ਬੀ.ਐਮ. ਅਮਨ ਅੱਤਰੀ , ਹੈਡਮਾਸਟਰ ਇੰਦਰਜੀਤ ਸਿੰਘ , ਹੈਡਮਿਸਟ੍ਰੈਸ ਪਰਮਜੀਤ ਰਾਣਾ ਹਰਜਿੰਦਰ ਗੋਗਨਾ , ਵਰਿੰਦਰ ਸਿੰਘ ਕੰਬੋਜ , ਵਰਿੰਦਰ ਸ਼ਰਮਾ , ਅਭੀ ਰਾਮ ਸਿਆਲ , ਰਾਜੇਸ਼ ਅੱਤਰੀ , ਰਾਜੇਸ਼ ਭਨੋਟ , ਰਾਕੇਸ਼ ਰਾਏ , ਰਾਜੀਵ ਸੋਨੀ , ਗੁਰਕਮਲ ਕੌਰ , ਧੀਰਜ ਸ਼ਰਮਾ , ਹਰਜੀਤ ਕੌਰ , ਸੀਮਾ ਸ਼ਰਮਾ , ਸਰਵਰ ਸੁਲਤਾਨਾ , ਕਮਲ ਗੁਪਤਾ , ਹਰਜਿੰਦਰ ਸਿੰਘ , ਦੀਪਕ ਕੁਮਾਰ , ਰਾਹੁਲ ਗਾਬਾ , ਦੀਕਸ਼ਾ ਸ਼ਰਮਾ , ਰਿਚਾ ਸ਼ਰਮਾ , ਕਰਮਜੀਤ ਸਿੰਘ ਹਾਜ਼ਰ ਸਨ

