62 ਲੱਖ ਦੀ ਲੁੱਟ ਦਾ ਸ਼ਿਕਾਇਤਕਰਤਾ ਹੀ ਨਿਕਲਿਆ ਮਾਸਟਰ ਮਾਈਂਡ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆ ਹਦਾਇਤਾਂ ਹੇਠ ਏਡੀਸੀਪੀ ਸਿਟੀ2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਏਸੀਪੀ ਪੱਛਮੀ ਦੀ ਯੋਗ ਅਗਵਾਈ ਪਰ ਇੰਸਪੈਕਟਰ ਹਰਿੰਦਰ ਸਿੰਘ, ਮੁੱਖ ਅਫਸਰ ਥਾਣਾ ਕੰਨਟੋਨਮੈਂਟ ਅੰਮ੍ਰਿਤਸਰ ਵੱਲੋਂ ਪੜਤਾਲ ਕੀਤੀ ਤਾਂ ਵਿਕਸਾਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ 62 ਲੱਖ ਰੁਪਏ ਉਸਦੇ ਜੀਜੇ ਅਰਮਿੰਦਰ ਪਾਲ ਸਿੰਘ ਰੰਧਾਵਾ ਦੇ ਜੀਜੇ ਸਰਬਜੀਤ ਸਿੰਘ ਵਾਸੀ ਨਗੀਨਾ ਐਵੀਨਿਊ ਹਾਲ ਕੈਨੇਡਾ ਦੇ ਸਨ। ਜੋ ਕਿ ਸਰਬਜੀਤ ਸਿੰਘ ਉਕਤ ਨੇ ਆਪਣੀ ਜਮੀਨ ਕਰੀਬ 6 ਕਿਲੇ 3 ਕਨਾਲ ਪਿੰਡ ਭਕਨਾ ਕਲਾਂ, ਗੁਰਸੇਵਕ ਸਿੰਘ ਵਾਸੀ ਭਕਨਾ ਕਲਾਂ ਨੂੰ ਵੇਚੀ ਸੀ ਤੇ ਇਸ ਜਮੀਨ ਦੀ ਪਾਵਰ ਆਫ ਅਟਾਰਨੀ ਵਿਕਾਸਬੀਰ ਸਿੰਘ ਉਕਤ ਨੂੰ ਦਿੱਤੀ ਗਈ ਸੀ। ਜੋ ਵਿਕਾਸਬੀਰ ਸਿੰਘ ਦੇ ਅਕਾਊਂਟ ਵਿਚ ਕਰੀਬ 58 ਲੱਖ ਰੁਪਏ ਦੇ ਚੈੱਕ ਟਰਾਂਸਫਰ ਹੋਏ ਤੇ ਬਾਕੀ 62 ਲੱਖ ਰੁਪਏ ਗੁਰਸੇਵਕ ਸਿੰਘ ਨੇ ਵਿਕਾਸਬੀਰ ਸਿੰਘ ਨੂੰ ਭੇਜ ਦਿੱਤੇ । ਜੋ ਵਿਕਾਸਬੀਰ ਸਿੰਘ ਨੇ 58 ਲੱਖ ਰੁਪਏ, ਸਰਬਜੀਤ ਸਿੰਘ ਵਾਸੀ ਨਗੀਨਾ ਐਵੀਨਿਊ ਹਾਲ ਕੈਨੇਡਾ ਦੇ ਇੰਡਸਇੰਡ ਬੈਂਕ ਦੇ ਅਕਾਊਂਟ ਵਿਚ ਟਰਾਂਸਫਰ ਕਰ ਦਿੱਤੇ ਤੇ ਬਾਕੀ 62 ਲੱਖ ਰੁਪਏ ਆਪਣੇ ਕੋਲ ਰੱਖ ਲਏ। ਜੋ ਇਸ ਵਾਰਦਾਤ ਦੀ ਪੂਰੀ ਟੈਕਨੀਕਲ ਤਰੀਕੇ ਨਾਲ ਪੜਤਾਲ ਕੀਤੀ ਗਈ ਤਾਂ ਇਹ ਵਾਕਿਆ ਨਹੀ ਹੋਣਾ ਪਾਇਆ ਗਿਆ ਤੇ ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਨੇ ਸਰਬਜੀਤ ਸਿੰਘ ਉਕਤ ਦੇ 62 ਲੱਖ ਰੁਪਏ ਹੜੱਪਨ ਦੀ ਖਾਤਰ ਇਹ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦਿੱਤੀ। ਜੋ ਹੁਣ ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

107 Views