ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪਹਿਚਾਣ ਨਗਰ ਚ ਛੋਟੇ ਬੱਚਿਆਂ ਨਾਲ ਮਨਾਇਆ ਅਜਾਦੀ ਦਿਹਾੜਾ

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪਹਿਚਾਣ ਨਗਰ ਚ ਛੋਟੇ ਬੱਚਿਆਂ ਨਾਲ ਮਨਾਇਆ ਅਜਾਦੀ ਦਿਹਾੜਾ

ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਅਜ਼ਾਦੀ ਦੀ 77ਵੀ ਵਰੇਗੰਢ ਮੌਕੇ ਜਰਨਲਿਸਟ ਪ੍ਰੈਸ ਕਲੱਬ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਦੀ ਯੋਗ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਹਰਦਿਆਲ ਸਿੰਘ ਸੰਧੂ ਦੀ ਸੁਚੱਜੀ ਦੇਖ-ਰੇਖ ਹੇਠ ੲਿਲਾਕਾ ਪਹਿਚਾਣ ਨਗਰ ਵਿਖੇ ਛੋਟੇ ਬੱਚਿਆਂ ਨਾਲ ਅਜ਼ਾਦੀ ਦਾ ੲਿਹ ਦਿਹਾੜਾ ਬੜੇ ੳੁਤਸ਼ਾਹ ਨਾਲ ਮਨਾਇਆ ਗਿਆ ੲਿਸ ਮੌਕੇ ਅਪਣੇ ਸੰਬੋਧਨ ਚ ਬੋਲਦਿਆਂ ਡਾ ਰਮਨ ਨੇ ਦੱਸਿਆ ਕਿ ੲਿਹ ਆਜ਼ਾਦੀ ਸਾਨੂੰ ਕਾਫੀ ਜ਼ਿਆਦਾ ਘਾਲਣਾ ਕਰਕੇ ਪ੍ਰਾਪਤ ਹੋੲੀ ਹੈ ਉਨ੍ਹਾਂ ਕਿਹਾ ਕਿ ਕੲੀ ਦੇਸ਼ ਭਗਤਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਪਣੇ ਪ੍ਰਾਣਾ ਦੀ ਆਹੂਤੀ ਦਿੱਤੀ ਹੈ ਇਸ ਮੌਕੇ ਛੋਟੇ ਬੱਚਿਆਂ ਨੂੰ ਤਿਰੰਗੇ ਝੰਡੇ ਵੰਡੇ ਗਏ ਅਤੇ ਨਾਲ ਹੀ ਲੱਡੂ ਵੰਡ ਜਸ਼ਨ ਮਨਾਇਆ ਗਿਆ ਇਸ ਮੌਕੇ ਛੋਟੇ ਬੱਚੇ ਦੇਸ਼ ਭਗਤੀ ਦੇ ਗੀਤਾਂ ਤੇ ਖੂਬ ਨੱਚੇ ੲਿਸ ਮੌਕੇ ਸੁਸ਼ੀਲ ਸ਼ਰਮਾ , ਜੀਵਨ ਕੁਮਾਰ ਸੰਘਾ , ਕਮਲਦੀਪ ਸਿੰਘ , ਅਸ਼ੋਕ ਸ਼ਰਮਾ , ਮੈਡਮ ਮੋਨੀਕਾ , ਅਸ਼ੀਸ਼ ਗਾਂਧੀ , ਅਸ਼ੋਕ ਗੋਬਿੰਦਪੁਰੀ , ਅਜੇ ਕੋਛੜ , ਆਜ਼ਾਦ ਅਲੀ , ਪ੍ਰਿੰਸ ਆਦਿ ਮੌਜੂਦ ਸਨ

55 Views