ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਵੱਲੋਂ ਸਬਜ਼ੀ ਵੇਚਣ ਵਾਲੇ ਦਾ ਚੋਰੀ ਹੋਇਆ ਛੋਟਾ ਹਾਥੀ ਟਰੇਸ ਕਰਕੇ ਦੋਸ਼ੀ ਕੀਤਾ ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਇਹ ਮੁਕੱਦਮਾਂ ਮੁਦੱਈ ਮੇਜਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਖਿਆਲਾ ਕਲਾਂ, ਥਾਣਾ ਲੋਪੋਕੇ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਹ ਸਬਜੀ ਵੇਚਣ ਦਾ ਕੰਮ ਕਰਦਾ ਹੈ ਅਤੇ ਰੋਜ਼ਾਨਾ ਆਪਣੇ ਵਹੀਕਲ ਛੋਟਾ ਹਾਥੀ ਟਾਟਾ ਏਸ ਤੇ ਵੱਲਾ ਸਬਜ਼ੀ ਮੰਡੀ ਵਿੱਖੇ ਆਪਣੇ ਪਿੰਡ ਤੋਂ ਆਉਂਦਾ ਹੈ ਤੇ ਸਬਜ਼ੀ ਖਰੀਦ ਕੇ ਅੱਗੋਂ ਪਿੰਡਾਂ ਵਿੱਚ ਵੇਚਦਾ ਹੈ। ਮਿਤੀ 26.07.2023 ਨੂੰ ਤੜਕਸਾਰ ਉਹ, ਆਪਣੇ ਵਹੀਕਲ ਛੋਟਾ ਹਾਥੀ ਟਾਟਾ ਏਸ ਨੰਬਰੀ PB06 G 2913 ਪਰ ਸਵਾਰ ਹੋ ਕੇ ਵੱਲਾ ਸਬਜ਼ੀ ਮੰਡੀ ਆਇਆ ਸੀ ਤੇ ਸਬਜ਼ੀ ਮੰਡੀ ਦੇ ਗੇਟ ਨੰਬਰ 01 ਦੇ ਅੰਦਰ ਜਾ ਕੇ ਫਰੂਟ ਮੰਡੀ ਵਾਲੇ ਮੋੜ ਤੇ ਸੜਕ ਕਿਨਾਰੇ ਛੋਟਾ ਹਾਥੀ ਖੜਾ ਕਰਕੇ ਮੰਡੀ ਅੰਦਰ ਸਬਜ਼ੀ ਖਰੀਦਣ ਲਈ ਚਲਾ ਗਿਆ। ਜਦੋ ਉਸਨੇ ਵਾਪਸ ਆ ਕੇ ਦੇਖਿਆ ਤਾਂ ਉਸਦਾ ਛੋਟਾ ਹਾਥੀ ਉਥੇ ਮੌਜੂਦ ਨਹੀਂ ਸੀ। ਜਿਸ ਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਜਿਸਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸ. ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸ. ਜਸਬੀਰ ਸਿੰਘ ਇੰਚਾਰਜ ਚੌਂਕੀ ਵੱਲਾ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾ ਵਿੱਚ ਲੋੜੀਂਦਾ ਨਾਮਾਲੂਮ ਵਿਅਕਤੀ ਗੁਰਪ੍ਰੀਤ ਸਿੰਘ ਉਰਫ ਦੀਪਾ ਪੁੱਤਰ ਬਚਨ ਸਿੰਘ ਵਾਸੀ ਗੁਰਦੁਆਰਾ ਨਾਨਕਪੁਰਾ ਦੀ ਬੈਕ ਸਾਈਡ ਫਤਿਆਬਾਦ ਜਿਲਾ ਤਰਨ ਤਾਰਨ ਨੂੰ ਮਿਤੀ 10.8.23 ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਚੋਰੀ ਸ਼ੁਦਾ ਛੋਟਾ ਹਾਥੀ ਟਾਟਾ ਏਸ ਨੰਬਰੀ PB06 G2913 ਵੀ ਬ੍ਰਾਮਦ ਕੀਤਾ ਅਤੇ ਮੁਕੱਦਮਾ ਵਿੱਚ ਨਾਮਜ਼ਦ ਇਸਦੇ ਦੂਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਤਫਤੀਸ਼ ਜਾਰੀ ਹੈ।

