ਸਰਬ ਨੌਜਵਾਨ ਸਭਾ ਨੇ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ
ਸਰਬ ਨੌਜਵਾਨ ਸਭਾ ਨੇ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ
ਰੁਜਗਾਰਤ ਹੋਣ ਨਾਲ ਵੱਧਦਾ ਹੈ ਔਰਤਾਂ ਦਾ ਸਵੈ-ਮਾਣ – ਅਨੀਤਾ ਸੋਮ ਪ੍ਰਕਾਸ਼
ਮੇਕਅੱਪ ਕਿੱਟਾਂ ਦਿੱਤੀਆਂ ਤੇ ਸਨਮਾਨਤ ਵੀ ਕੀਤਾ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਸਿਖਿਆਰਥਣਾਂ ਨੂੰ ਕੋਰਸ ਪੂਰਾ ਕਰਨ ਦੇ ਸਰਟੀਫੀਕੇਟ, ਮੇਕਅੱਪ ਕਿੱਟਾਂ ਅਤੇ ਸਨਮਾਨ ਚਿੰਨ੍ਹ ਵੰਡਣ ਸਬੰਧੀ ਸਮਾਗਮ ਗੁਰਦੁਆਰਾ ਸ਼ਹੀਦ ਗੰਜ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਅਨੀਤਾ ਕੈਂਥ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੌਂਸਲਰ ਜਸਵਿੰਦਰ ਕੌਰ, ਸਿੰਮੀ ਨਾਰੰਗ ਅਤੇ ਆਪ ਆਗੂ ਪ੍ਰਿਤਪਾਲ ਕੌਰ ਤੁੱਲੀ ਮੌਜੂਦ ਰਹੇ। ਸ਼੍ਰੀਮਤੀ ਕੈਂਥ ਨੇ ਹੱਥੀਂ ਕਿੱਤਾ ਸਿੱਖਣ ਵਾਲੀਆਂ ਸਿਖਿਆਰਥਣਾਂ ਨੂੰ ਸਵੈ-ਰੁਜ਼ਗਾਰਤ ਹੋਣ ਦਾ ਸੱਦਾ ਦਿੱਤਾ। ਉਹਨਾ ਕਿਹਾ ਕਿ ਹਰ ਲੜਕੀ ਨੂੰ ਰੁਜ਼ਗਾਰਤ ਸਵੈ-ਰੁਜ਼ਗਾਰਤ ਹੋਣ ਦੀ ਲੋੜ ਹੈ ਤਾਂ ਕਿ ਉਹ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕੇ। ਉਹਨਾ ਲੜਕੀਆਂ ਨੂੰ ਕਿਹਾ ਕਿ ਸਮਾਜ ਵਿੱਚ ਆਪਣੀ ਥਾਂ ਤਦੇ ਬਣੇਗੀ ਜੇਕਰ ਉਹ ਵਿੱਤੀ ਤੌਰ ’ਤੇ ਮਜਬੂਤ ਹੋਣਗੀਆਂ ਅਤੇ ਪਰਿਵਾਰ ਦੀ ਵਿੱਤੀ ਕਮਾਈ ’ਚ ਆਪਣਾ ਯੋਗਦਾਨ ਪਾ ਸਕਣਗੀਆਂ। ਉਹਨਾ ਕਿਹਾ ਕਿ ਆਪਣੇ ਪੈਰੀਂ ਹੋਕੇ, ਉਹ ਦੇਸ਼, ਸਮਾਜ ਦੀ ਭਲਾਈ ਲਈ ਯੋਗਦਾਨ ਦੇ ਸਕਦੀਆਂ ਹਨ ਜਿਸ ਨਾਲ ਉਹਨਾ ਦਾ ਸਵੈ-ਮਾਣ ਵੀ ਵਧੇਗਾ। ਉਹਨਾ ਨੇ ਸਰਬ ਨੌਜਵਾਨ ਸਭਾ ਦੀ ਵੀ ਅਜਿਹਾ ਨੇਕ ਉਪਰਾਲਾ ਕਰਨ ਲਈ ਸ਼ਲਾਘਾ ਕੀਤੀ। ਸਾਬਕਾ ਕੌਂਸਲਰ ਜਸਵਿੰਦਰ ਕੌਰ, ਸਿੰਮੀ ਨਾਰੰਗ ਅਤੇ ਆਪ ਆਗੂ ਪ੍ਰਿਤਪਾਲ ਕੌਰ ਤੁੱਲੀ ਨੇ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਹੋਰਨਾਂ ਲਈ ਪ੍ਰੇਰਣਾ ਦੇਣ ਵਾਲਾ ਦੱਸਿਆ। ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਅਖੀਰ ‘ਚ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਸੁਸ਼ੀਲ ਸ਼ਰਮਾ ਵਲੋਂ ਕੀਤਾ ਗਿਆ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਡਾ: ਕੁਲਦੀਪ ਸਿੰਘ, ਨਰਿੰਦਰ ਸੈਣੀ, ਗੁਰਦੀਪ ਸਿੰਘ ਤੁੱਲੀ, ਸ਼ੁਸ਼ੀਲ ਸ਼ਰਮਾ,ਜਗਜੀਤ ਸਿੰਘ ਸੇਠ,ਪ੍ਰਿਤਪਾਲ ਕੌਰ ਤੁਲੀ, ਜੁਨੇਸ਼ ਜੈਨ, ਰਕੇਸ਼ ਕੋਛੜ, ਸੁਰਿੰਦਰ ਬੱਧਣ, ਰਮਨ ਨੇਹਰਾ, ਸੁਖਦੇਵ ਗੰਡਮ, ਸਤਪ੍ਰਕਾਸ਼ ਸੱਗੂ, ਵਿਕਰਮਜੀਤ ਵਿੱਕੀ, ਪਰਮਜੀਤ ਰਾਏ, ਅਨੂਪ ਦੁੱਗਲ, ਰਾਜ ਬਸਰਾ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਮਨਦੀਪ ਬਾਸੀ, ਮੈਡਮ ਤਨੂ, ਮੈਡਮ ਪੂਜਾ ਸੈਣੀ, ਮੈਡਮ ਸਪਨਾ ਸ਼ਾਰਦਾ, ਨੀਤੂ ਗੁਡਿੰਗ, ਸੁਧਾ ਬੇਦੀ, ਗੁਰਵਿੰਦਰ ਕੌਰ, ਦਾਮਿਨੀ, ਮੋਨਿਕਾ, ਪੂਜਾ ਮੇਹਮੀ, ਮਨਪ੍ਰੀਤ, ਪੂਨਮ, ਅਮਨਜੋਤ, ਸਿਮਰਨ, ਨਿਕਿਤਾ, ਖੁਸ਼ਪ੍ਰੀਤ, ਈਸ਼ਾ, ਮਾਨਸੀ, ਨੀਲਮ, ਬਲਜਿੰਦਰ, ਜੋਵਨਪ੍ਰੀਤ, ਅੰਜਲੀ, ਨੀਲੂ, ਪਿ੍ਰੰਯਕਾ, ਪਰਮਜੀਤ, ਰੀਮਾ, ਪ੍ਰੀਤੀ, ਗੁਰਲੀਨ, ਮਨਜੀਤ, ਆਂਚਲ, ਪਿ੍ਰਆ, ਸੁਮਨ ਆਦਿ ਸ਼ਾਮਲ ਸਨ

