ਸਮਰਿਧੀ ਭਾਰਦਵਾਜ ਤੇ ਸਮਰਥ ਭਾਰਦਵਾਜ ਨੇ ਜਿੱਤੇ ਸੋਨ ਤੇ ਕਾਂਸੀ ਦੇ ਤਗਮੇ

ਸਮਰਿਧੀ ਭਾਰਦਵਾਜ ਤੇ ਸਮਰਥ ਭਾਰਦਵਾਜ ਨੇ ਜਿੱਤੇ ਸੋਨ ਤੇ ਕਾਂਸੀ ਦੇ ਤਗਮੇ

ਕਰਤਰਪੁਰ (ਦਿਨੇਸ਼ ਕੁਮਾਰ )

ਕਰਤਾਰਪੁਰ ਦੀ ਸਮਰਿਧੀ ਭਾਰਦਵਾਜ ਅਤੇ ਸਮਰਥ ਭਾਰਦਵਾਜ ਨੇ ਸਬ ਜੂਨੀਅਰ ਬੈਡਮਿੰਟਨ ਸਟੇਟ ਚੈਂਪੀਅਨਸ਼ਿਪ ਵਿੱਚ ਬੈਡਮਿੰਟਨ ਵਿੱਚ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ। ਰਿਆਤ ਬੈਡਮਿੰਟਨ ਅਕੈਡਮੀ ਵਿੱਚ 24 ਤੋਂ 27 ਜੁਲਾਈ ਤੱਕ ਕਰਵਾਈ ਗਈ, ਜਿਸ ਵਿੱਚ ਅੰਡਰ-17 ਵਿੱਚ ਪੰਜਾਬ ਭਰ ਦੇ 400 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਬੈਡਮਿੰਟਨ ਖੇਡ ਮੁਕਾਬਲ ‘ਚ ਸਿਹਤ ਮੰਤਰੀ ਡਾ: ਬਲਵੀਰ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਬਲਵੀਰ ਸਿੰਘ ਰਾਜਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਬੈਡਮਿੰਟਨ ਅੰਡਰ-17 (ਲੜਕੀਆਂ) ਅਤੇ ਅੰਡਰ-17 (ਲੜਕੇ ਸਿੰਗਲ ਅਤੇ ਮਿਕਸਡ ਡਬਲ ਬੈਡਮਿੰਟਨ ਦੇ ਮੈਚ ਕਰਵਾਏ ਗਏ ਜਿਸ ਵਿੱਚ ਕਰਤਾਰਪੁਰ ਦੀ ਹੋਣਹਾਰ ਧੀ ਸਮਰਿਧੀ ਭਾਰਦਵਾਜ ਨੇ ਸਿੰਗਲ ਅਤੇ ਡਬਲ ਮੈਚਾਂ ਵਿੱਚ ਸੋਨ ਤਗਮਾ ਜਿੱਤਿਆ ਅਤੇ ਸਮਰਥ ਭਾਰਦਵਾਜ ਨੇ ਮਿਕਸਡ ਡਬਲ ਬੈਡਮਿੰਟਨ ਮੈਚਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਸ਼ਹਿਰ ਕਰਤਾਰਪੁਰ ਅਤੇ
ਜ਼ਿਲ੍ਹਾ ਜਲੰਧਰ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਂਅ ਰੋਸ਼ਨ ਕੀਤਾ। ਸਮਰਿਧੀ ਭਾਰਦਵਾਜ ਅਤੇ ਸਮਰਥ ਭਾਰਦਵਾਜ, ਜੋ ਕਿ ਪ੍ਰਸਿੱਧ ਉਦਯੋਗਪਤੀ ਸਵਰਗੀ ਪੰਡਿਤ ਹੀਰਾ ਲਾਲ ਦੀਆਂ ਪੜਪੋਤੀਆਂ ਹਨ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਖੇਡ ਵਤਨ ਪੰਜਾਬ ਵਿੱਚ ਵੀ ਸੋਨ ਤਗਮੇ ਜਿੱਤ ਚੁੱਕੀਆਂ ਹਨ। ਪੰਡਿਤ ਹੀਰਾ ਲਾਲ ਦੀ ਯਾਦ ਵਿੱਚ ਇੱਕ ਅਕੈਡਮੀ ਵੀ ਖੁਲ੍ਹੀ ਗਈ ਹੈ। ਜਿਸ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਕਈ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਜਿਸ ਵਿੱਚ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀ ਆਪਣੀਆਂ ਖੇਡਾਂ ਦਾ ਪ੍ਰਦਰਸ਼ਨ ਕਰਦੇ ਹਨ।

119 Views