ਸਕੂਲ ਨੂੰ ਕੀਤਾ ਪੋਰਟੇਬਲ ਸਪੀਕਰ ਦਾਨ:
ਸਕੂਲ ਨੂੰ ਕੀਤਾ ਪੋਰਟੇਬਲ ਸਪੀਕਰ ਦਾਨ:
ਕਰਤਾਰਪੁਰ 30 ਜੁਲਾਈ (ਦਿਨੇਸ਼ ਕੁਮਾਰ )
ਸ਼੍ਰੀ ਨਰਿੰਦਰ ਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਰ ,ਮੁਹੱਲਾ ਆਰੀਆ ਨਗਰ ਕਰਤਾਰਪੁਰ ਅਤੇ ਪਾਲ ਪਰਿਵਾਰ ਨੇ ਆਪਣੀ ਮਾਤਾ ਸਵ: ਸਵਰਨ ਕੌਰ ਪਾਲ ਜੀ ਸੁਪਤਨੀ ਸ਼੍ਰੀ ਰਾਮ ਪ੍ਰਕਾਸ਼ ਪਾਲ ਜੀ ਦੀ ਤੀਸਰੀ ਬਰਸੀ ਤੇ ਉਨ੍ਹਾਂ ਦੀ ਯਾਦ ਵਿੱਚ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਰਾਹੀਂ ਸ਼੍ਰੀ ਜਗੀਰੀ ਲਾਲ ਲੂੰਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਲਈ ਸਵੇਰ ਦੀ ਸਭਾ ਲਈ ਸਕੂਲ ਨੂੰ ਪੋਰਟੇਬਲ ਸਪੀਕਰ ਦਾਨ ਕੀਤਾ। ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ ਨੇ ਇਸ ਨੇਕ ਕੰਮ ਲਈ ਸੰਸਥਾ ਅਤੇ ਸਕੂਲ ਵੱਲੋਂ ਸਮੂਚੇ ਪਾਲ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਅਮਰੀਕ ਸਿੰਘ, ਨਰਿੰਦਰ ਪਾਲ, ਸੰਜੀਵ ਭੱਲਾ, ਰਾਜਨ ਸ਼ਰਮਾ ਅਤੇ ਮਦਨ ਲਾਲ ਹਾਜ਼ਰ ਸਨ।
268 Views

