ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵੱਲੋਂ ਜਿਲ੍ਹਾ ਤਰਨ ਤਾਰਨ ਚ ਨਵੀਆਂ ਨਿਯੁਕਤੀਆਂ ਕੀਤੀਆਂ ਨਾਰੀ ਸ਼ਕਤੀ
ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵੱਲੋਂ ਜਿਲ੍ਹਾ ਤਰਨ ਤਾਰਨ ਚ ਨਵੀਆਂ ਨਿਯੁਕਤੀਆਂ ਕੀਤੀਆਂ ਨਾਰੀ ਸ਼ਕਤੀ
ਦਾ ਜਾਗਣਾ ਜ਼ਰੂਰੀ :- ਸੁਖਵਿੰਦਰ ਕੌਰ ਪ੍ਰਧਾਨ ਪੰਜਾਬ
ਅੰਮ੍ਰਿਤਸਰ ਸਾਹਿਬ:ਵਿਕਰਮਜੀਤ ਸਿੰਘ/ਜੀਵਨ ਸ਼ਰਮਾ
ਅੱਜ ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਅਤੇ ਸ਼ਿਵ ਸੈਨਾ ਅਗਨੀਪਥ ਜੱਥੇਬੰਦੀ ਦੀ ਹੰਗਾਮੀ ਮੀਟਿੰਗ ਗੁਰਪ੍ਰੀਤ ਸਿੰਘ ਚੱਬਾ ਰਾਸ਼ਟਰੀ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪ੍ਰਧਾਨ ਹਰਭਜਨ ਸੋਨੂੰ ਫਾਜ਼ਿਲਕਾ ਦੀ ਅਗਵਾਹੀ ਹੇਠ ਜਿਲ੍ਹਾ ਤਰਨ ਤਾਰਨ ਦੇ ਪਿੰਡ ਕੋਟ ਦੁਸੰਦੀ ਮਲ ਵਿਖੇ ਹੋਈ ਜਿਸ ਵਿਚ ਜੱਥੇਬੰਦੀ ਦੇ ਮੁੱਖ ਤੌਰ ਤੇ ਰਾਸ਼ਟਰੀ ਚੇਅਰਮੈਨ ਰਾਜੇਸ਼ ਭੰਡਾਰੀ ਜੀ,ਗੁਰਲਾਲ ਗਿੱਲ ਚੇਅਰਮੈਨ ਪੰਜਾਬ,ਸ਼ਮਸ਼ੇਰ ਸਿੰਘ ਸੰਗਠਨ ਮੰਤਰੀ,ਸੁਖਵਿੰਦਰ ਕੌਰ ਪ੍ਰਧਾਨ ਪੰਜਾਬ ਮਹਿਲਾ ਵਿੰਗ, ਜਿਲਾ ਪ੍ਰਧਾਨ ਗੁਰਜਿੰਦਰ ਸਿੰਘ ਬੀ ਸੀ ਵਿੰਗ,ਦਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਯੂਥ,ਪੌਂਚੇ ਮੀਟਿੰਗ ਵਿੱਚ ਗੁਰਮੀਤ ਕੌਰ ਨੂੰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਤਰਨ ਤਾਰਨ ,ਬਲਕਾਰ ਸਿੰਘ ਨੂੰ ਐਕਟਿੰਗ ਪ੍ਰਧਾਨ,ਲਵਜੀਤ ਸਿੰਘ ਨੂੰ ਉਪ ਪ੍ਰਧਾਨ ਐਸ ਸੀ ਵਿੰਗ,ਅੰਗਰੇਜ ਸਿੰਘ ਨੂੰ ਬਲਾਕ ਸੈਕਟਰੀ ਐਸ ਸੀ ਵਿੰਗ, ਰਵਿੰਦਰਪਾਲ ਸਿੰਘ ਨੂੰ ਬਲਾਕ ਉਪ ਸੈਕਟਰੀ,ਗੁਰਪ੍ਰਸਾਦ ਜਵਾਲਾ ਸਿੰਘ ਨੂੰ ਬਲਾਕ ਸੈਕਟਰੀ,ਕਰਨਜੀਤ ਸਿੰਘ ਨੂੰ ਬਲਾਕ ਸੈਕਟਰੀ ਅਤੇ 11 ਮੈਂਬਰੀ ਟੀਮ ਨਿਯੁਕਤ ਕੀਤੀ ਗਈ ਇਸ ਮੌਕੇ ਰਾਜੇਸ਼ ਭੰਡਾਰੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਸੂਬੇ ਚ ਹਰ ਪਿੰਡ ਚ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਵਿਰੋਧੀ ਅਤੇ ਗੈਂਗਸਟਰ ਖਿਲਾਫ ਅਵਾਜ ਬੁਲੰਦ ਅਤੇ ਅਪਣੇ ਦਬੇ ਕੁਚਲੇ ਸਮਾਜ ਦੀ ਅਵਾਜ ਨੂੰ ਬੁਲੰਦ ਕਰਨਾ ਹੈ ਅਤੇ ਲੋਕਾ ਨੂੰ ਇਨਸਾਫ ਦਿਵਾਉਣ ਆ ਹੈ ਅਤੇ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜੋੜਨ ਦਾ ਉਪਰਾਲਾ ਕਰ ਰਹੇ ਹਾ ਅਤੇ ਜਲਦ ਹੀ ਅਪਣੇ ਬੈਕ- ਵਰਡ, ਐਸ -ਸੀ ਸਮਾਜ ਦੇ ਲੋਕਾ ਦੇ ਕਰਜੇ ਸਬੰਧੀ ਆਕੜਾ ਇਕੱਠਾ ਕਰਕੇ ਸਰਕਾਰ ਕੋਲੋ ਕਰਜੇ ਮਾਫ਼ ਕਰਵਾਏ ਜਾਣਗੇ ਅਤੇ ਪੂਰੇ ਸੂਬੇ ਚ ਸੰਘਰਸ਼ ਕੀਤਾ ਜਾਵੇਗਾ ਜੱਥੇਬੰਦੀ ਦੇ ਵਧੀਆ ਉਪਰਾਲੇ ਦੇਖ ਕੇ ਲੋਕ ਵੱਡੀ ਗਿਣਤੀ ਚ ਸਹਿਜੋਗ ਕਰ ਰਹੇ ਹਨ ਇਸ ਮੌਕੇ ਪਿੰਡ ਵਾਸੀ ਅਤੇ ਹੋਰ ਮੋਹਤਵਾਰ ਸਾਥੀ ਹਾਜ਼ਿਰ ਹਨ

