ਅੰਗਹੀਣਾਂ ਦੀ ਭਲਾਈ ਲਈ ਪੰਜਾਬ ਸਰਕਾਰ ਕਰ ਰਹੀ ਸੰਜੀਦਾ ਉਪਰਾਲੇ – ਜੋਗਿੰਦਰ ਮਾਨ

ਅੰਗਹੀਣਾਂ ਦੀ ਭਲਾਈ ਲਈ ਪੰਜਾਬ ਸਰਕਾਰ ਕਰ ਰਹੀ ਸੰਜੀਦਾ ਉਪਰਾਲੇ – ਜੋਗਿੰਦਰ ਮਾਨ

ਗੀਤਾ ਭਵਨ ਮਾਡਲ ਟਾਊਨ ‘ਚ ਲਗਾਏ ਕੈਂਪ ਦਾ ਕੀਤਾ ਉਦਘਾਟਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਭਾਰਤ ਸਰਕਾਰ ਦੇ ਸਮਾਜਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵਲੋਂ ਦਿਵਿਆਂਗ ਸਸ਼ਕਤੀਕਰਣ ਵਿਭਾਗ ਦੇ ਸਹਿਯੋਗ ਨਾਲ ਏਡਿਪ ਯੋਜਨਾ ਤਹਿਤ ਅੰਗਹੀਣਾਂ ਨੂੰ ਫਰੀ ਸਹਾਇਕ ਉਪਕਰਣ ਦੇਣ ਸਬੰਧੀ ਸ਼ਨਾਖਤੀ ਕੈਂਪ ਗੀਤਾ ਭਵਨ ਫਗਵਾੜਾ ਮਾਡਲ ਟਾਊਨ ਫਗਵਾੜਾ ਵਿਖੇ ਲਗਾਇਆ ਗਿਆ। ਜਿਸਦਾ ਸ਼ੁੱਭ ਆਰੰਭ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ। ਉਹਨਾਂ ਦੇ ਨਾਲ ਏਡੀਸੀ ਕਮ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਅਤੇ ਐਸ.ਡੀ.ਐਮ. ਜੈ ਇੰਦਰ ਸਿੰਘ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਬਾਲ ਵਿਕਾਸ ਅਤੇ ਸਮਾਜ ਭਲਾਈ ਵਿਭਾਗ ਦੇ ਅਧਿਕਾਰੀ ਮੈਡਮ ਸੁਸ਼ੀਲ ਲਤਾ ਭਾਟੀਆ (ਸੀਡੀਪੀਓ) ਦੀ ਦੇਖਰੇਖ ਹੇਠ ਆਯੋਜਿਤ ਇਸ ਕੈਂਪ ਦੌਰਾਨ ਅੰਗਹੀਣਾਂ ਨੂੰ ਆਰਟੀਫੀਸ਼ਲ ਅੰਗ ਲਗਾਉਣ, ਵਹੀਲ ਚੇਅਰ ਅਤੇ ਇਲੈਕਟ੍ਰਿਕ ਟਰਾਈ ਸਾਇਕਲ ਦੇਣ ਲਈ ਪੰਜੀਕਰਣ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਿਆ ਗਿਆ। ਜੋਗਿੰਦਰ ਸਿੰਘ ਮਾਨ ਨੇ ਵਿਭਾਗੀ ਸਟਾਫ ਦੇ ਕਮਕਾਜ ਦਾ ਜਾਇਜਾ ਲਿਆ ਅਤੇ ਅੰਗਹੀਣਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਣ ਦੇਣ ਦੀ ਹਦਾਇਤ ਕੀਤੀ। ਮਾਨ ਨੇ ਕਿਹਾ ਕਿ ਅੰਗਹੀਣ ਸਮਾਜ ਦਾ ਇਕ ਅਹਿਮ ਹਿੱਸਾ ਹਨ, ਜਿਹਨਾਂ ਨੂੰ ਪਰਮਾਤਮਾ ਨੇ ਕਿਸੇ ਨਾ ਕਿਸੇ ਵਿਸ਼ੇਸ਼ ਗੁਣ ਦੇ ਨਾਲ ਨਵਾਜਿਆ ਹੁੰਦਾ ਹੈ। ਅੰਗਹੀਣਾਂ ਦੀ ਭਲਾਈ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵੀ ਸੰਜੀਦਾ ਉਪਰਾਲੇ ਕਰ ਰਹੀ ਹੈ। ਇਸ ਮੌਕੇ ਹਰਜੀਤ ਸਿੰਘ ਸਰਪੰਚ ਪਾਂਸਟਾ, ਰਾਕੇਸ਼ ਕੁਮਾਰ ਕੇਸ਼ੀ, ਰਮਨ ਨਹਿਰਾ ਅਤੇ ਹੋਰ ਪਤਵੰਤੇ ਵੀ ਹਾਜਰ ਸਨ

62 Views