ਜੇ.ਸੀ.ਆਈ ਵਲੋਂ ਪੜਾਈ ਲਈ ਭੁੱਲਾਰਾਏ ਦੇ ਦੋ ਬੱਚੇ ਅਡਾਪਟ ਪੜਾਈ ਲਈ ਸਟੇਸ਼ਨਰੀ ਅਤੇ ਫੀਸ ਦਾ ਜਿੰਮਾ ਲਿਆ
ਜੇ.ਸੀ.ਆਈ ਵਲੋਂ ਪੜਾਈ ਲਈ ਭੁੱਲਾਰਾਏ ਦੇ ਦੋ ਬੱਚੇ ਅਡਾਪਟ
ਪੜਾਈ ਲਈ ਸਟੇਸ਼ਨਰੀ ਅਤੇ ਫੀਸ ਦਾ ਜਿੰਮਾ ਲਿਆ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸਵੈ ਸੇਵੀ ਸੰਸਥਾ ਜੂਨੀਅਰ ਚੈਂਬਰ ਆਫ ਇੰਡੀਆ ( ਜੇ ਸੀ ਆਈ ) ਫਗਵਾੜਾ ਸਿਟੀ ਵਲੋਂ ਵਿੱਦਿਆ ਦਾ ਦਾਨ ਪ੍ਰੋਜੈਕਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਵਿਦਿਆਰਥੀਆਂ ਸਹਿਤ ਚਾਰ ਬੱਚੇ ਪੜਾਈ ਲਈ ਅਡਾਪਟ ਕੀਤੇ । ਸੰਸਥਾ ਦੇ ਪ੍ਰਧਾਨ ਅਸ਼ੀਸ਼ ਬੱਗਾ ਅਤੇ ਸਕੂਲ ਪ੍ਰਿੰਸੀਪਲ ਸੁਰੇਸ਼ ਗੁਪਤਾ ਦੀ ਅਗਵਾਈ ਵਿੱਚ ਚੁਣੇ ਗਏ ਬੱਚਿਆਂ ਮਨਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਨੂੰ ਸੰਸਥਾ ਵਲੋਂ ਬੱਚਿਆਂ ਨੂੰ ਪੜਾਈ ਪ੍ਰਤੀ ਸ਼ੁਭ ਆਸ਼ਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਵਧੀਆਂ ਨਤੀਜਾ ਦਿਖਾਉਣ ਤੇ ਪੜਾਈ ਦੇ ਅਗਲੇ ਮੋੜ ਤੇ ਵੀ ਸਾਥ ਦੇਣ ਦਾ ਵਾਅਦਾ ਕੀਤਾ ਗਿਆ । ਅਸ਼ੀਸ਼ ਬੱਗਾ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਇਹ ਪਹਿਲਾ ਸੇਵਾ ਦਾ ਪ੍ਰੋਜੈਕਟ ਹੈ ।ਪ੍ਰਿੰਸੀਪਲ ਸੁਰੇਸ਼ ਗੁਪਤਾ ਨੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਅਜਿਹੇ ਹੋਰ ਸੇਵਾ ਦੇ ਪ੍ਰੋਜੈਕਟ ਲਈ ਸੱਦਾ ਦਿੱਤਾ । ਇਸ ਮੌਕੇ ਜਯੋਤੀ ਬੱਗਾ , ਗੁਰਮਿੰਦਰ ਸਿੰਘ , ਸਰੋਜ ਗੁਪਤਾ , ਪਮਨਜੀਤ ਕੌਰ , ਕੁਮਾਰੀ ਜਸਵਿੰਦਰ , ਸ਼ਸ਼ੀ ਕਿਰਨ ਰੀਤੂ ਬਤਰਾ , ਹਰਜਿੰਦਰ ਗੋਗਨਾ , ਸਚਿਨ ਮੂੰਜਾਲ , ਰਾਮ ਲੁਭਾਇਆ , ਹਾਜ਼ਰ ਸਨ

