ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ ਢਿੱਲੋਂ ਨੂੰ ਕੋਹਲਾਪੁਰ ਮਹਾਰਾਸ਼ਟਰ ਤੋਂ ਕੀਤਾ ਗਿਰਫ਼ਤਾਰ।

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ ਢਿੱਲੋਂ ਨੂੰ ਕੋਹਲਾਪੁਰ ਮਹਾਰਾਸ਼ਟਰ ਤੋਂ ਕੀਤਾ ਗਿਰਫ਼ਤਾਰ।

ਅੰਮ੍ਰਿਤਸਰ( ਸੁਰਿੰਦਰ ਸਿੰਘ ਸੋਨੂੰ ) ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ਼੍ਰੀ ਨੋਨਿਹਾਲ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਅੰਭਿਮਨਿਊ ਰਾਣਾ IPS, ADCP City-3, ਸ਼੍ਰੀ ਗੁਰਿੰਦਰਪਾਲ ਸਿੰਘ ਨਾਗਰਾ PPS ACP Detective ਜੀ ਦੀ ਅਗਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ CIA Staff ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ ਸਮੇਤ ਟੀਮ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਪੁਲਿਸ ਟੀਮਾਂ ਵੱਲੋਂ ਖੂਫੀਆ ਇਤਲਾਹ ਤੇ ਮੁੱਕਦਮਾ ਨੰਬਰ 118 ਮਿਤੀ 22-05-2023 ਜੁਰਮ 307/34 IPC 25/54 / 59 ARMS ACT ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ ਢਿੱਲੋਂ ਉਰਫ ਪਰਵੇਸ਼ ਹਰਿਆਣਵੀ ਪੁੱਤਰ ਈਸ਼ਵਰ ਸਿੰਘ ਵਾਸੀ V.P.O- ਖਰਹਰ ਪਾਨਾ ਜੀਸ਼ਨ ਕਲੋਨੀ, ਤਹਿਸੀਲ ਬਹਾਦੁਰਗੜ, ਜਿਲਾ ਝੱਜਰ ਹਰਿਆਣਾ ਹਾਲ ਵਾਸੀ ਪਿੰਡ ਰੋਹਤ ਜਿਲਾ ਸੋਨੀਪਤ, ਹਰਿਆਣਾ ਨੂੰ ਰਣਕਾਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਮਿਤੀ 14-07-2023 ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੀਪਕ ਰਾਠੀ ਉਰਫ ਢਿੱਲੋਂ ਉਰਫ ਪਰਵੇਸ਼ ਹਰਿਆਣਵੀ ਉਕਤ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਮੁੱਕਦਮਾ ਹਜਾ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਦੀਪਕ ਰਾਠੀ ਉਰਫ ਢਿੱਲੋਂ ਉਰਫ ਪਰਵੇਸ਼ ਹਰਿਆਣਵੀ ਉਕਤ ਤੇ ਪਹਿਲਾਂ ਵੱਖ-ਵੱਖ ਮੁੱਕਦਮਿਆਂ ਵਿੱਚ ਹਰਿਆਣਾ ਦੀ ਜੇਲਾਂ ਅਤੇ ਤਿਹਾੜ ਜੇਲ, ਦਿੱਲੀ ਵਿੱਚ ਬੰਦ ਸੀ। ਜਿਸ ਦਰਮਿਆਨ ਇਸਦੀ ਵਾਕਫੀ ਨਾਮੀ ਗੈਗਸਟਰ ਜੱਗੂ ਭਗਵਾਨਪੂਰੀਆ ਨਾਲ ਹੋਈ ਸੀ।

58 Views