ਹਰਮਨਪ੍ਰੀਤ ਸਿੰਘ ਹਨੀ ਧਾਲੀਵਾਲ ਬਣੇ ਯੂਥ ਕਾਂਗਰਸ ਹਲਕਾ ਫਗਵਾੜਾ ਦੇ ਪ੍ਰਧਾਨ

ਹਰਮਨਪ੍ਰੀਤ ਸਿੰਘ ਹਨੀ ਧਾਲੀਵਾਲ ਬਣੇ ਯੂਥ ਕਾਂਗਰਸ ਹਲਕਾ ਫਗਵਾੜਾ ਦੇ ਪ੍ਰਧਾਨ

ਕਰਮਦੀਪ ਕੰਮਾ ਨੂੰ ਮਿਲੀ ਜ਼ਿਲ੍ਹਾ ਯੂਥ ਪ੍ਰਧਾਨ ਦੀ ਕਮਾਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਫਗਵਾੜਾ ਯੂਥ ਕਾਂਗਰਸ ਆਗੂ ਹਰਮਨਪ੍ਰੀਤ ਸਿੰਘ ਹਨੀ ਧਾਲੀਵਾਲ ਨੂੰ ਹਲਕਾ ਵਿਧਾਨ ਸਭਾ ਫਗਵਾੜਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ 744 ਦੇ ਮੁਕਾਬਲੇ 2803 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ। ਇਸੇ ਤਰ੍ਹਾਂ ਯੂਥ ਕਾਂਗਰਸੀ ਆਗੂ ਕਰਮਦੀਪ ਸਿੰਘ ਕੰਮਾ ਨੂੰ 7054 ਵੋਟਾਂ ਨਾਲ ਜ਼ਿਲ੍ਹਾ ਕਪੂਰਥਲਾ ਦਾ ਯੂਥ ਪ੍ਰਧਾਨ ਐਲਾਨਿਆ ਗਿਆ। ਦੋਵਾਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਅਸ਼ੀਰਵਾਦ ਲਿਆ ਅਤੇ ਭਰੋਸਾ ਦਿੱਤਾ ਕਿ ਸਮੂਹ ਨੌਜਵਾਨਾਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ਵਿਧਾਇਕ ਧਾਲੀਵਾਲ ਨੇ ਨਿਗਮ ਚੋਣਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਅਤੇ ਪਾਰਟੀ ਦੀਆਂ ਧਰਮ ਨਿਰਪੱਖ ਨੀਤੀਆਂ ਤੋਂ ਹਰ ਵੋਟਰ ਨੂੰ ਜਾਣੂ ਕਰਵਾਉਣ ਦੀ ਹਦਾਇਤਾ ਕੀਤੀ। ਜਿਸ ਦਾ ਇੰਨ ਬਿਨ ਪਾਲਣ ਕਰਨ ਦੀ ਦੋਵੇਂ ਯੂਥ ਆਗੂਆਂ ਵਲੋਂ ਭਰੋਸਾ ਦਿੱਤਾ ਗਿਆ

77 Views