ਨਗਰ ਕੌਂਸਲ ਨੇ 2 ਏਕੜ ਜ਼ਮੀਨ ਖਰੀਦੀ
ਨਗਰ ਕੌਂਸਲ ਨੇ 2 ਏਕੜ ਜ਼ਮੀਨ ਖਰੀਦੀ
ਕਰਤਾਰਪੁਰ 5 ਜੁਲਾਈ ( ਦਿਨੇਸ਼ ਕੁਮਾਰ ) ਕਰਤਾਰਪੁਰ ਵਾਸੀਆਂ ਲਈ ਬੜੀ ਖੁਸ਼ੀ ਦਾ ਸਮਾਚਾਰ ਹੈ ਕਿ ਕੈਬਿਨੇਟ ਮੰਤਰੀ, ਸਥਾਨਕ ਸਰਕਾਰ ਵਿਭਾਗ, ਵੱਲੋਂ ਕੀਤੇ ਗਏ ਅਣਥੱਕ ਕੋਸ਼ਿਸ਼ਾਂ ਸਦਕਾ ਅਤੇ ਮਾਣਯੋਗ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੇ ਸਦਕਾ ਸਰਕਾਰ ਪਾਸੋਂ ਪ੍ਰਾਪਤ ਹੋਈ 50.00 ਲੱਖ ਰੁਪਏ ਗ੍ਰਾਂਟ ਦੀ ਰਾਸ਼ੀ ਨਾਲ ਵਾਕਿਆ ਸ਼ਾਦੀਪੁਰ ਰੋਡ ਵਿਖੇ 2 ਏਕੜ ਜ਼ਮੀਨ ਖਰੀਦ ਕਰ ਲਈ ਗਈ ਹੈ। ਜਿਸ ਨਾਲ ਕਰਤਾਰਪੁਰ ਸ਼ਹਿਰ ਅੰਦਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਕੂੜੇ ਨੂੰ ਡੰਪ ਕਰਨ ਦੀ ਸਮੱਸਿਆ ਸੋਲਿਡ ਵੇਸਟ ਮੈਨੇਜਮੈਂਟ ਤਹਿਤ ਖਤਮ ਹੋ ਗਈ ਹੈ। ਅੱਜ ਇਸ ਜਗ੍ਹਾ ਦੀ ਰਜਿਸਟਰੀ ਸਮੇਂ ਮੌਕੇ ਤੇ ਨਗਰ ਕੌਂਸਲ, ਪ੍ਰਧਾਨ ਸ਼੍ਰੀ ਸੁਰਿੰਦਰ ਪਾਲ, ਕਾਰਜ ਸਾਧਕ ਅਫਸਰ ਸ਼੍ਰੀ ਰਾਜੀਵ ਕੁਮਾਰ ਉਬਰਾਏ, ਭਾਗ ਅਫਸਰ ਸ਼੍ਰੀ ਰਾਜੇਸ਼ ਕੁਮਾਰ ਰੈਨੀ, ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਵਰੁਣ ਬਾਵਾ, ਸ਼੍ਰੀ ਜਸਵਿੰਦਰ ਬਬਲਾ ਅਤੇ ਸ਼੍ਰੀ ਅਸ਼ੋਕ ਕੁਮਾਰ, ਕੌਂਸਲਰ ਮੌਜੂਦ ਸਨ।
132 Views

